{_custom_metatages()}

کلاسک

Download Font to read Wichaar properly
    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੪੧-੫੦

ਹੀਰ ਵਾਰਸ ਸ਼ਾਹ : ਬੰਦ ੪੧-੫੦

ਵਾਰਸ ਸ਼ਾਹ

July 2nd, 2008

5 / 5 (1 Votes)

 

 

41. ਉੱਤਰ ਰਾਂਝਾ
ਬਾਸ ਹਲਵਿਆਂ ਦੀ ਖ਼ਬਰ ਮੁਰਦਿਆਂ ਦੀ ਨਾਲ ਦੁਆਈ ਦੇ ਜੀਂਵਦੇ ਮਾਰਦੇ ਹੋ
ਅਨ੍ਹੇ ਕੋੜ੍ਹਿਆਂ ਲੂਲਿਆਂ ਵਾਂਗ ਬੈਠੇ ਕੁਰਾਅ ਮਰਨ ਜਮਾਣ ਦਾ ਮਾਰਦੇ ਹੋ
ਸ਼ਰ੍ਹਾ ਚਾ ਸਰਪੋਸ਼ ਬਣਾਇਆ ਜੇ ਰਵਾਦਾਰ ਵੱਡੇ ਗੁਨ੍ਹਾਗਾਰ ਦੇ ਹੋ
ਵਾਰਸ ਸ਼ਾਹ ਮੁਸਾਫਰਾਂ ਆਇਆਂ ਨੂੰ ਚੱਲ ਚਲੀ ਹੀ ਪਏ ਪੁਕਾਰਦੇ ਹੋ

42. ਉੱਤਰ ਮੁੱਲਾਂ
ਮੁੱਲਾਂ ਆਖਿਆ ਨਾਮਾਅਕੁਲ ਜੱਟਾ ਫਰਜ਼ ਕੱਜ ਕੇ ਰਾਤ ਗੁਜ਼ਾਰ ਜਾਈਂ
ਫਜਰ ਹੁੰਦੀ ਥੋਂ ਅੱਗੇ ਹੀ ਉਠ ਏਥੋਂ ਸਿਰ ਕੱਜ ਕੇ ਮਸਜਦੋਂ ਨਿਕਲ ਜਾਈ
ਘਰ ਰੱਬ ਦੇ ਨਾਲ ਨਾ ਬੰਨ੍ਹ ਝੇੜਾ ਅਜ਼ ਜ਼ੈਬ ਦੀਆਂ ਹੁਜੱਤਾਂ ਨਾ ਉਠਾਈਂ
ਵਾਰਸ ਸ਼ਾਹ ਖ਼ੁਦਾ ਦੇ ਖ਼ਾਨਿਆਂ ਨੂੰ ਇਹ ਮੁੱਲਾ ਭੀ ਚੰਬੜੇ ਹੈਨ ਬਲਾਈਂ

43. ਰਾਂਝੇ ਦਾ ਮਸੀਤੋ ਜਾਣਾਂ ਅਤੇ ਨਦੀ ਤੇ ਪੁਜੁਜਣਾ
ਚਿੜੀ ਚੂਹਕ ਦੇ ਨਾਲ ਜਾਂ ਟੁਰੇ ਪਾਂਧੀ ਪਈਆਂ ਦੁਧ ਦੇ ਵਿੱਚ ਮਧਾਣੀਆਂ ਨੀ
ਉਠ ਜ਼ੁਸਲ ਦੇ ਵਾਸਤੇ ਜਾਣ ਦੌੜੇ ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੀਂ
ਰਾਂਝੇ ਕੂਚ ਕੀਤਾ ਆਇਆ ਨਦੀ ਉਤੇ ਸਾਥ ਲੱਦਿਆ ਪਾਰ ਮਹਾਣਿਆਂ ਨੇ
ਵਾਰਸ ਸ਼ਾਹ ਮੀਆਂ ਲੁੱਡਨ ਵਢੀ ਕੁੱਪਾ ਸ਼ਹਿਦ ਦਾ ਲੱਦਿਆ ਬਾਣੀਆਂ ਨੇ

44. ਮਲਾਹ ਨਾਲ ਰਾਂਝੇ ਦੇ ਸਵਾਲ ਜਵਾਬ
ਰਾਂਝੇ ਆਖਿਆ ਪਰ ਨੰਘਾ ਅੱਬਾ ਮੈਕੂੰ ਚਾੜ੍ਹ ਲੈ ਰੱਬ ਦੇ ਵਾਸਤੇ ਤੇ
ਅਸੀਂ ਰੱਬ ਕੀ ਜਾਣਦੇ ਭੇਨ ਪਾੜਾ ਬੇੜਾ ਠੇਲਦੇ ਲਬ ਦੇ ਵਾਸਤੇ ਤੇ
ਅਸਾਂ ਰਿਜ਼ਕ ਕਮਾਵਨਾ ਨਾਲ ਹੀਲੇ ਬੇੜੇ ਖਿਚਦੇ ਡਬ ਦੇ ਵਾਸਤੇ ਤੇ
ਹਥ ਜੋੜ ਕੇ ਮਿੰਨਤਾ ਕਰੇ ਰਾਂਝਾ ਤਰਲਾ ਕਰਾਂ ਮੈਂ ਝਬ ਦੇ ਵਾਸਤੇ ਤੇ
ਰੁੱਸ ਆਇਆ ਹਾਂ ਨਾਲ ਭਾਬੀਆਂ ਦੇ ਝਟ ਕਰਾਂ ਸਬਬ ਦੇ ਵਾਸਤੇ ਤੇ

45. ਉੱਤਰ ਮਲਾਹ
ਪੈਸਾ ਖੋਲ ਕੇ ਹੱਥ ਤੇ ਜੇ ਧਕੇਂ ਮੇਰੇ ਗੋਦੀ ਚਾਇ ਕੇ ਪਾਰ ਉਤਾਰਨਾ ਹਾਂ
ਅਤੇ ਢੇਕਿਆ ਮੁਫਤ ਜੇ ਕੰਨ ਖਾਏਂ ਚਾ ਬੇੜਿਉਂ ਜਮੀਨ ਤੋਂ ਮਾਰਨਾ ਹਾਂ
ਜਿਹੜਾ ਕੱਪੜਾ ਦੇ ਤੇ ਨਕਦ ਮੈਨੂੰ ਸਭੋ ਓਸ ਦੇ ਕੰਮ ਸਵਾਰਨਾ ਹਾਂ
ਜ਼ੋਰਾਵਰੀ ਜੋ ਆਣ ਕੇ ਚੜ੍ਹੇ ਬੇੜੀ ਅਧਵਾਟੜੇ ਡੋਬ ਕੇ ਮਾਰਨਾ ਹਾਂ
ਡੂਮਾਂ ਅਤੇ ਫਕੀਰਾਂ ਤੇ ਮੁਫਤਖੋਰਾਂ ਦੂਰੋਂ ਕੁੱਤਿਆਂ ਵਾਂਗ ਧਰਕਾਰਨਾ ਹਾਂ
ਵਾਰਸ ਸ਼ਾਹ ਜਿਹੀਆਂ ਪੀਰ ਜ਼ਾਦਿਆਂ ਨੂੰ ਮੁੱਢੋਂ ਬੇੜੀ ਦੇ ਵਿੱਚ ਨਾ ਵਾੜਨਾ ਹਾਂ

46. ਕਵੀ ਦਾ ਕਥਨ
ਰਾਂਝਾ ਮਿੰਨਤਾਂ ਕਰਕੇ ਥੱਕ ਰਹਿਆ ਅੰਤ ਹੋ ਕੰਧੀ ਪਰ੍ਹਾਂ ਜਾਇ ਬੈਠਾ
ਛਡ ਅੱਗ ਬੇਗਾਨੜੀ ਹੋ ਗੋਸ਼ੇ ਪ੍ਰੇਮ ਢਾਂਡਰੀ ਵੱਖ ਜਗਾਇ ਬੈਠਾ
ਗਾਵੇ ਸੱਦ ਫਰਾਕ ਦੇ ਨਾਲ ਰੋਵੇ ਉਤੇ ਵੰਝਲੀ ਸ਼ਬਦ ਵਜਾਇ ਬੈਠਾ
ਜੋ ਕੋ ਆਦਮੀ ਤ੍ਰੀਮਤਾਂ ਮਰਦ ਹੈ ਸਨ ਪੱਤਨ ਛਡ ਸਭ ਓਸ ਥੇ ਜਾਇ ਬੈਠਾ
ਰੰਨਾਂ ਲੁੱਡਨ ਜਬੈਲ ਦੀਆਂ ਭਰਨ ਮੁੱਠੀ ਪੈਰ ਦੋਹਾਂ ਦੇ ਹਿਕ ਟਿਕਾਇ ਬੈਠਾ
ਗੁੱਸਾ ਖਾ ਕੇ ਲਏ ਝਬੈਲ ਝਈਆਂ ਅਤੇ ਦੋਹਾਂ ਨੂੰ ਹਾਕ ਬੁਲਾਇ ਬੈਠਾ
ਪਿੰਡ ਬਾਹੁੜੀਂ ਜਟ ਲੈ ਜਾਗ ਰੰਨਾਂ ਕੇਹਾ ਸ਼ੁਗਲ ਹੈ ਆਣ ਜਗਾਇ ਬੈਠਾ
ਵਾਰਸ ਸ਼ਾਹ ਏਸ ਮੋਹੀਆਂ ਮਰਦ ਰੰਨਾਂ ਨਾਹੀਂ ਜਾਣਦੇ ਕੌਣ ਬਲਾਇ ਬੈਠਾ

47. ਲੁੱਡੱਡਨ ਮਲਾਹ ਦਾ ਹਾਲ ਪਾਹਰਿਆ
ਲੁੱਡਣ ਕਰੇ ਵਸਵਾਸ ਜਿਉ਼ ਆਦਮੀ ਨੂੰ ਯਾਰੋ ਵਸਵਸਾ ਆਣ ਸ਼ੈਤਾਨ ਕੀਤਾ
ਦੇਖ ਸ਼ੋਰ ਫਸਾਦ ਝਬੇਲ ਸੱਦਾ ਮੀਏਂ ਰਾਂਝੇ ਨੇ ਜਿਊ ਹੈਰਾਨ ਕੀਤਾ
ਬਨ੍ਹ ਸਿਰੇ ਤੇ ਵਾਹਲ ਤਿਆਰ ਹੋਇਆ ਤੁਰ ਠੱਲਣੇ ਦਾ ਸਮਿਆਨ ਕੀਤਾ
ਰੰਨਾਂ ਲੁੱਡਣ ਦੀਆਂ ਦੇਖ ਰਹਿਮ ਕੀਤਾ ਜੋ ਕੁੱਝ ਨਬੀ ਨੇ ਨਾਲ ਮਹਿਮਾਨ ਕੀਤਾ
ਇਹੋ ਜਿਹੇ ਜੇ ਆਦਮੀ ਹੱਥ ਆਵਣ ਜਾਨ ਮਾਲ ਪਰਵਾਰ ਕੁਰਬਾਨ ਕੀਤਾ
ਆਉ ਕਰਾਂ ਹੈਂ ਏਸ ਦੀ ਮਿੰਨਤ ਜ਼ਾਰੀ ਵਾਰਸ ਕਾਸ ਥੋਂ ਦਿਲ ਪਰੇਸ਼ਾਨ ਕੀਤਾ।

48. ਮਲਾਹ ਦੀਆਂ ਰੰਨੰਨਾ ਦੀ ਰਾਂਝੇ ਨੂੰ ਤਸੱਲੱਲੀ ਦੇਣੇਣਾ
ਸੈਈ ਵੰਝੀਂ ਚਨਾਓ ਦਾ ਅੰਤ ਨਾਹੀਂ ਡੁਬ ਮਰੇਂ ਗਾ ਠਿਲ੍ਹ ਨਾ ਸੱਜਨਾ ਵੋ
ਚਾੜ੍ਹ ਮੋਢਿਆਂ ਤੇ ਤੈਨੂੰ ਅਸੀਂ ਠਿੱਲ੍ਹਾਂ ਕੋਈ ਜਾਨ ਤੋਂ ਢਿਲ ਨਾ ਸੱਜਨਾ ਵੋ
ਸਾਡਾ ਅਕਲ ਸ਼ਊਰ ਤੂੰ ਖੱਸ ਲੀਤਾ ਰਿਹਿਆ ਕੁਖੜਾ ਹਿਲ ਨਾ ਸੱਜਨਾ ਵੋ
ਸਾਡੀਆਂ ਅੱਖੀਆਂ ਦੇ ਵਿੱਚ ਵਾਂਗ ਧੀਰੀ ਡੇਰਾ ਘਤ ਬਹੁ ਹਿਲ ਨਾ ਸੱਜਨਾ ਵੋ
ਵਾਰਸ ਸ਼ਾਹ ਮੀਆਂ ਤੇਰੇ ਚੋਖਨੇ ਹਾਂ ਸਾਡਾ ਕਾਲਜਾ ਸਿੱਲ ਨਾ ਸੱਜਨਾ ਵੋ
49. ਮਲਾਹ ਦੀਆਂ ਰੰਨੰਨਾ ਨੇ ਰਾਂਝੇ ਨੂੰ ਕਿਸ਼ਤੀ ਵਿੱਚ ਚਾੜ੍ਹਨ੍ਹਨਾ
ਦੋਹਾਂ ਬਾਹਾਂ ਤੋਂ ਪਕੜ ਰੰਝੇਟੜੇ ਨੂੰ ਮੁੜ ਆਨ ਬੇੜੀ ਵਿੱਚ ਚਾੜ੍ਹਿਆ ਨੇ
ਤਕਸੀਰ ਮੁਆਫ ਕਰ ਆਦਮੇ ਦੀ ਮੁੜ ਆਨ ਬਹਿਸ਼ਤ ਵਿੱਚ ਵਾੜ੍ਹਿਆ ਨੇ
ਗੋਇਆ ਖ਼ਾਬ ਦੇ ਵਿੱਚ ਅਜ਼ਾਜ਼ੀਲ ਡਿੱਠਾ ਮੈਨੂੰ ਫੇਰ ਮੁੜ ਅਰਸ਼ ਤੇ ਚਾੜ੍ਹਿਆ ਨੇ
ਵਾਰਸ ਸ਼ਾਹ ਨੂੰ ਤੁਰਤ ਨਹਾਇ ਕੇ ਤੇ ਬੀਵੀ ਹੀਰ ਦੇ ਪਲੰਗ ਤੇ ਚਾੜ੍ਹਿਆ ਨੇ

50. ਰਾਂਝੇ ਦਾ ਪਲੰਗੰਗ ਬਾਰੇ ਪੁੱਛੱਛਣਾ
ਯਾਰੋ ਪਲੰਗ ਕੇਹਾ ਸੁੰਨੀ ਸੇਜ ਏਥੇ ਲੋਕਾਂ ਆਖਿਆ ਹੀਰ ਜਟੇਟੜੀ ਦਾ
ਬਾਦਸ਼ਾਹ ਸਿਆਲਾਂ ਦੇ ਤ੍ਰਿੰਜਨਾ ਦੀ ਮਹਿਰ ਚੂਚਕੇ ਖਾਨ ਦੀ ਬੇਟੜੀ ਦਾ
ਸ਼ਾਹ ਪਰੀ ਪਨਾਹ ਨਿਤ ਲਏ ਜਿਸ ਥੋਂ ਏਹ ਥਾਉਂ ਉਸ ਮੁਸ਼ਕ ਲਪੇਟੜੀ ਦਾ
ਅਸੀਂ ਸਭ ਝਬੇਲ ਤੇ ਘਾਟ ਪੱਤਨ ਸੱਭਾ ਹੁਕਮ ਹੇ ਓਸ ਸਲੇਟੜੀ ਦਾ

ਔਖੇ ਲਫ਼ਜ਼ਾਂ ਦੇ ਮਾਅਨੇ

41
ਬਾਸ। ਮਹਿਕ
ਕੁਰਆ ਮਾਰਨਾ। ਪਾਸਾ ਸੁੱਟਣਾ, ਫਾਲ ਕੱਢਣਾਂ
ਸਰ ਪੋਸ਼। ਪਰਦਾ, ਢੱਕਣ
ਰਵਾਦਾਰ। ਕਿਸੇ ਕੰਮ ਨੂੰ ਜਾਇਜ਼ ਦੱਸਣ ਵਾਲਾ, ਜਾਇਜ਼ ਰੱਖਣ ਵਾਲਾ

42
ਨਾਮਾਅਕੂਲ। ਬੇਸਮਝ, ਮੂਰਖ
ਫਜਰ। ਸਵੇਰ
ਕੱਜ ਕੇ। ਢਕ ਕੇ
ਖੁਦਾ ਦਾ ਖਾਨਾ। ਰਬ ਦਾ ਘਰ, ਮਸੀਤ
ਅਜ਼ ਜ਼ੈਬਦੀਆਂ ਹੁੱਜਤਾਂ। ਉਹ ਗੱਲਾਂ ਜਿਹੜੀਆਂ ਕਿਸੇ ਨੇ ਨਾ ਕੀਤੀਆਂ ਹੋਣ।

43
ਜ਼ੁਸਲ। ਅਸ਼ਨਾਨ
ਕੂਚ ਕੀਤਾ। ਤੁਰ ਪਿਆ
ਮੁਹਾਣੇ। ਮਾਂਝੀ, ਮਲਾਹ
ਕੱਪਣ। ਖਾਣ, ਲੈਂਦੇ ਹਨ

44
ਮੈਂਕੂੰ। ਮੈਨੂੰ
ਡਬ। ਥੈਲੀ, ਤਹਿ ਬੰਦ ਦਾ ਉਹ ਹਿੱਸਾ ਜਿੱਥੇ ਪੈਸਾ ਟਕਾ ਬੰਨ੍ਹ ਦੇ ਹਨ। ਸ਼ਰਾਬ ਪੀਣ ਵਾਲੇ ਸ਼ਰਾਬ ਦੀ ਬੋਤਲ ਵੀ ਡਬ ਵਿੱਚ ਲੁਕੋ ਲੈਂਦੇ ਹਨ। ਸ਼ਰਾਬੀ ਹੋ ਕੇ ਜਟ ਲਲਕਾਰੇ ਮਾਰਦਾ ਕਹਿੰਦਾ ਹੈ," 'ਚਾਲੀ ਖੱਤੇ ਜ਼ਮੀਨ, ਵਿੱਚ ਮਾਂ ਦੀ ਟੰਗ ਟਿਊਬਵੈੱਲ, ਡਬ ਵਿੱਚ ਬੋਤਲ ."
ਝਬ। ਛੇਤੀ, ਜਲਦੀ

45
ਢੇਕਿਆ। ਅਹਿਮਕਾ, ਕਈ ਵਾਰੀ ਗਾਲ ਦੇ ਤੌਰ ਤੇ ਕਿਹਾ ਜਾਂਦਾ ਹੈ।
ਕੰਨ ਖਾਏਂ। ਵਾਧੂ ਗੱਲਾਂ ਕਰੇਂ

46.
ਕੰਧੀ। ਕੰਢੇ
ਗੋਸ਼ੇ। ਇੱਕ ਨੁੱਕਰੇ, ਨਵੇਕਲੇ
ਢਾਂਡੜੀ। ਅੱਗ
ਹਾਕ। ਆਵਾਜ਼
ਪਿੰਡਾ ਬਾਹੁੜੀ। ਪਿੰਡ ਵਾਲਿਉ ਲੋਕੋ ਦੌੜੋ ਅਤੇ ਮਦਦ ਮਦਦ ਕਰੋ, ਪਿੰਡ ਕੋਲ ਹਾਲ ਪਹਿਰਿਆ ਕਰਨ ਲਈ ਰੌਲਾ ਪਾਇਆ।
ਲੈ ਜਾਗ। ਲੈ ਜਾਵੇ ਗਾ

48
ਸ਼ੈਂਈ। ਸੈਂਕੜੇ
ਵੰਝ। ਬਾਂਸ
ਸੈਂਈ ਵੰਝੀਂ। ਝਨਾਂ ਸੌ ਬਾਂਸਾਂ ਜਿੰਨੀ ਡੂੰਘੀ ਹੈ।
ਸ਼ਊਰ। ਸੂਝ ਸਮਝ
ਖੁਸ ਲੀਤਾ। ਖੋਹ ਲਿਆ
ਕੁਖੜਾ। ਕੁਖ
ਜਾਨ ਤੋਂ ਠਿਲ੍ਹਣਾ। ਜਾਨ ਵਾਰ ਦੇਣੀ
ਧੀਰੀ। ਪੁਤਲੀ
ਚੋਖਨੇ। ਕੁਰਬਾਨ ਜਾਂਦੇ ਹਾਂ

49
ਤਕਸੀਰ। ਗੁਨਾਹ, ਕਸੂਰ
ਆਦਮੇ। ਬਾਬਾ ਆਦਮ
ਖਾਬ। ਸੁਪਨਾ
ਅਜ਼ਾਜ਼ੀਲ। ਇੱਕ ਵਰਿਸ਼ਤੇ ਦਾ ਨਾਂਉ

50
ਮੁਸ਼ਕ। ਕਸਤੂਰੀ
ਮੁਸ਼ਕ ਲਪੇਟੜੀ। ਜਿਹਦੇ ਕੱਪੜਿਆਂ ਵਿੱਚ ਕਸਤੂਰੀ
ਦੀ ਮਹਿਕ ਵਸੀ ਹੋਈ ਹੋਵੇ

 

More

Your Name:
Your E-mail:
Subject:
Comments: