{_custom_metatages()}

کلاسک

Download Font to read Wichaar properly
    
ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੩੧-੪੦

ਹੀਰ ਵਾਰਸ ਸ਼ਾਹ : ਬੰਦ ੩੧-੪੦

ਵਾਰਸ ਸ਼ਾਹ

July 2nd, 2008

5 / 5 (1 Votes)

31. ਉੱਤਰ ਰਾਂਝਾ
ਭਾਬੀ ਰਿਜ਼ਕ ਉਦਾਸ ਜਾਂ ਹੋ ਟਰਿਆਂ ਹੁਣ ਕਾਸ ਨੂੰ ਘੇਰ ਕੇ ਠਗਦੀਆਂ ਹੋ
ਪਹਿਲਾਂ ਸਾੜ ਕੇ ਜਿਊ ਨਮਾਨੜੇ ਦਾ ਪਿੱਛੋਂ ਭੁੱਲੀਆਂ ਲਾਵਣੇ ਲਗਦੀਆਂ ਹੋ
ਭਾਈ ਸਾਕ ਸਨ ਸੋ ਤੁਸਾਂ ਵੱਖ ਕੀਤੇ ਤੁਸੀਂ ਸਾਕ ਕੀ ਸਾਡੀਆਂ ਲਗਦੀਆਂ ਹੋ
ਅਸੀਂ ਕੁੱਜੜੇ ਰੂਪ ਕਰੂਪ ਵਾਲੇ ਤੁਸੀਂ ਜੋਬਨੇ ਦੀਆ ਨੈਈ ਵਗਦੀਆਂ ਹੋ
ਅਸਾਂ ਆਬ ਤੇ ਤੁਆਮ ਹਰਾਮ ਕੀਤਾ ਤੁਸੀਂ ਠਗਣੀਆਂ ਸਾਰੜੇ ਜੱਗਦੀਆਂ ਹੋ
ਵਾਰਸ਼ ਸ਼ਾਹ ਇਕੱਲੜੇ ਕੀ ਕਰਨਾ ਤੁਸੀਂ ਸਤ ਇਕੱਠੀਆਂ ਵਗਦੀਆਂ ਹੋ।

32. ਰਾਂਝਾ ਮਸੀਤ ਵਿੱਚ ਪੁੱਜੱਜਾ
ਵਾਹ ਲਾ ਰਹੇ ਭਾਈਆ ਭੀ ਰਾਂਝਾ ਰੁਠ ਹਜ਼ਾਰਿਉਂ ਧਾਇਆ ਏ
ਭੁਖ ਨੰਗ ਨੂੰ ਝਾਕ ਕੇ ਪੰਧ ਕਰਕੇ ਰਾਤੀਂ ਵਿੱਚ ਮਸੀਤ ਦੇ ਛਾਇਆ ਏ
ਹਥ ਵੰਝਲੀ ਪਕੜ ਕੇ ਰਾਤ ਅੱਧੀ ਰਾਂਝੇ ਮਜ਼ਾ ਭਈ ਖ਼ੂਬ ਬਣਾਇਆ ਏ
ਰਨ ਮਰਦ ਨਾ ਪਿੰਡ ਵਿੱਚ ਰਹਿਆ ਕੋਈ ਸਭਾ ਗਿਰਦ ਮਸੀਤ ਸਦਾਇਆ ਏ
ਵਾਰਸ ਸ਼ਾਹ ਮੀਆਂ ਪੰਡ ਝਗੜਿਆਂ ਦੀ ਪਿੱਛੋਂ ਮੁੱਲਾਂ ਮਸੀਤ ਦਾ ਆਇਆ ਏ

33. ਮਸੀਤ ਦੀ ਸਿਫਤ
ਮਸਜਿਦ ਬੈਤੁਲ ਅਤੀਕ ਮਿਸਾਲ ਆਹੀ ਖਾਨਾ ਕਾਅਬਿਉਂ ਡੌਲ ਉਤਾਰਿਆ ਨੇ
ਗੋਇਆ ਅਕਸਾ ਦੇ ਨਾਲ ਦੀ ਭੈਨ ਦੂਈ ਸ਼ਾਇਦ ਸੰਦਲੀ ਨੂਰ ਉਸਾਰਿਆ ਨੇ
ਪੜ੍ਹਨ ਫਾਜ਼ਿਲ ਦਰਸ ਦਰਵੇਸ਼ ਮੁਫਤੀ ਖ਼ੂਬ ਕਢ ਅਲਹਾਨ ਪਰਕਾਰਿਆ ਨੇ
ਤਾਅਲੀਲ ਮੀਜ਼ਾਨ ਤੇ ਸਰਫ ਬਹਾਈ, ਸਰਫ ਮੀਰ ਭੀ ਯਾਦ ਪੁਕਾਰਿਆ ਨੇ
ਕਾਜ਼ੀ ਕੁਤਬ ਤੇ ਕਨਜ਼ ਅਨਵਾਅ ਬਾਰਾਂ ਮਸਊਣੀਆ ਜਿਲਦ ਸਵਾਰਿਆ ਨੇ
ਖ਼ਾਨੀ ਨਾਲ ਮਜਮੂਆ ਸੁਲਤਾਨੀਆਂ ਦੇ ਅਤੇ ਹੈਰਤੁਲਫਿੱਕਾ ਨਵਾਰਿਆ ਨੇ
ਫਤਾਵਾ ਬਰਹਨਾ ਮੰਜ਼ੂਮ ਸ਼ਾਹਾਂ ਨਾਲ ਜ਼ੁਬਦਿਆਂ ਹਿਖ਼ਜ਼ ਕਰਾਰਿਆ ਨੇ
ਮੁਆਰਜੁਲਨਬੂਤ ਖ਼ੁਲਾਲਿਆਂ ਤੋਂ ਰੋਜ਼ਾ ਨਾਲ ਅਖ਼ਲਾਸ ਪਸਾਰਿਆ ਨੇ
ਜ਼ਰਾਦਿਆਂ ਦੇ ਨਾਲ ਸ਼ਰ੍ਹਾ ਮੁੱਲਾ ਜ਼ਨਜਾਨੀਆਂ ਨਹਿਵ ਨਤਾਰਿਆ ਨੇ
ਕਰਨ ਹਿਫਜ਼ ਕੁਰਾਨ, ਤਫਸੀਰ ਦੌਰਾਂ ਜ਼ੈਰ ਸ਼ਰ੍ਹਾ ਨੂੰ ਦੁਰਿਆਂ ਮਾਰਿਆ ਨੇ

34. ਬੱਚੱਚੇ ਸਬਕ ਪੜ੍ਹਦ੍ਹਦੇ
ਇੱਕ ਨਜ਼ਮ ਦੇ ਦਰਸ ਹਰ ਕਰਨ ਪੜ੍ਹਦੇ ਨਾਮ। ਏ। ਹੱਕ ਅਤੇ ਖ਼ਾਲਿਕ ਬਾਰੀਆਂ ਨੇ
ਗੁਲਿਸਤਾਂ ਬੋਸਤਾਂ ਨਾਲ ਬਹਾਰ ਦਾਨਿਸ਼ ਤੂਤੀਨਾਮੇ ਤੇ ਰਾਜ਼ਕ ਬਾਰੀਆਂ ਨੇ
ਮਿਨਸ਼ਾਇਤ ਨਸਾਬ ਤੇ ਅੱਬਲਫਜ਼ਲਾਂ ਸ਼ਾਹਨਾਮਿਉਂ ਵਾਹਦਬਾਰੀਆਂ ਨੇ
ਕਿਰਾਨ ਅਲਸਾਅਦੀਅਨ ਦੀਵਾਨ ਹਾਫਿਜ਼ ਸ਼ੀਰੀਂ ਖ਼ੁਸਰਵਾਂ ਲਿਖ ਸਵਾਰੀਆਂ ਨੇ

35. ਬੱਚੇ ਸਬਕ ਪੜ੍ਹਦੇ
ਕਲਮਦਾਨ ਦਫਤੈਨ ਦਵਾਤ ਪੱਟੀ ਨਾਵੇਂ ਐਮਲੀ ਵੇਖਦੇ ਲੜਕਿਆਂ ਦੇ
ਲਿਖਣ ਨਾਲ ਮਸੌਦੇ ਸਿਆਕ ਖਸਰੇ ਸਿਆਹੇ ਅਵਾਰਜੇ ਲਿਖਦੇ ਵਰਕਿਆਂ ਦੇ
ਇੱਕ ਭੁਲ ਕੇ ਐਨ ਦਾ ਜ਼ੈਨ ਵਾਚਣ ਮੁੱਲਾਂ ਜਿੰਦ ਕਢੇ ਨਾਲ ਕੜਕਿਆਂ ਦੇ
ਇੱਕ ਆਂਵਦੇ ਸ਼ੌਕ ਯਜ਼ਦਾਨ ਲੈ ਕੇ ਵਿੱਚ ਮਕਤਬਾਂ ਦੇ ਨਾਲ ਤੜਕਿਆਂ ਦੇ

36. ਮੁੱਲਾਂ ਦਾ ਉੱਤਰ
ਮੁੱਲਾਂ ਆਖਿਆ ਚੂਨੀਆਂ ਦੇਖਦਿਆਂ ਈ ਜ਼ੈਰ ਸ਼ਰ੍ਹਾ ਤੂੰ ਕੌਣ ਹੈਂ ਦੂਰ ਹੋ ਓਏ
ਏਥੇ ਲੁਚਿਆਂ ਦੀ ਕਾਈ ਜਾ ਨਾਹੀਂ ਪਟੇ ਦੌਰ ਕਰ ਹੱਕ ਮੰਜ਼ੂਰ ਹੋ ਓਏ
ਅਨਲਹੱਕ ਕਿਹਾ ਨਾ ਕਿਬਰ ਕਰਕੇ ਓੜਕ ਮਾਰੇਂ ਗਾ ਵਾਂਗ ਮਨਸੂਰ ਹੋ ਓਏ
ਵਾਰਸ ਸ਼ਾਹ ਨਾ ਹਿੰਗ ਦੀ ਬਾਸ ਛੁਪਦੀ ਭਾਵੇਂ ਰਸਮਸੀ ਵਿੱਚ ਕਾਫੂਰ ਹੋ ਓਏ

37. ਉੱਤਰ ਰਾਂਝਾ
ਦਾੜ੍ਹੀ ਸ਼ੇਖ਼ ਦੀ ਅਮਲ ਸ਼ੈਤਾਨ ਵਾਲੇ ਕੇਹਾ ਰਾਣਿਓ ਜਾਂਦਿਆਂ ਰਾਹੀਆਂ ਨੂੰ
ਅੱਗੇ ਕਢ ਕੁਰਾਨ ਤੇ ਬਹੇ ਮੰਬਰ ਕੇਹਾ ਅਡਿਓ ਮਕਰ ਦੀਆਂ ਫਾਹੀਆਂ ਨੂੰ
ਏਸ ਪਲੀਤ ਤੇ ਪਾਕ ਦਾ ਕਰੋ ਵਾਕਿਫ ਅਸੀਂ ਜਾਣੀਏਂ ਸ਼ਰ੍ਹਾ ਗਵਾਹੀਆਂ ਨੂੰ
ਜਿਹੜੇ ਥਾਂਓਂ ਨਾਪਾਕ ਦੇ ਵਿੱਚ ਵੜਿਓਂ ਸ਼ੁਕਰ ਰਬ ਦੀਆਂ ਬੇਪਰਵਾਹੀਆਂ ਨੂੰ
ਵਾਰਸ ਸ਼ਾਹ ਵਿੱਚ ਹੁਜਰਿਆਂ ਫਿਅਲ ਕਰਦੇ ਮੁੱਲਾ ਜੋਤੜੇ ਲਾਂਵਦੇ ਵਾਹੀਆ ਨੂੰ

38. ਮੁੱਲਾਂ ਦਾ ਉੱਤਰ
ਘਰ ਰਬ ਦੇ ਮਸਜਿਦਾਂ ਹੁੰਦੀਆਂ ਨੇ ਏਥੇ ਜ਼ੈਰ ਸ਼ਰ੍ਹਾ ਨਾਹੀਂ ਵਾੜੀਏ ਓਏ
ਕੁੱਤਾ ਅਤੇ ਫਕੀਰ ਪਲੀਤ ਹੋਵੇ ਨਾਲ ਦੁਰਿਆਂ ਬੰਨ੍ਹ ਕੇ ਮਾਰੀਏ ਓਏ
ਤਾਰਕ ਹੋ ਸਲਵਾਤ ਦਾ ਪਟੇ ਰੱਖੇ ਲਬਾਂ ਵਾਲਿਆਂ ਮਾਰ ਪਛਾੜਈਏ ਓਏ
ਨੀਵਾਂ ਕਪੜਾ ਹੋਵੇ ਤਾਂ ਪਾੜ ਸੁੱਟੀਏ ਹੋਣ ਦਰਾਜ਼ ਤਾਂ ਸਾੜੀਏ ਓਏ
ਵਾਰਸ ਸ਼ਾਹ ਖ਼ੁਦਾ ਦਿਆਂ ਦੁਸ਼ਮਨਾਂ ਨੂੰ ਦੂਰੋਂ ਕੁੱਤਿਆਂ ਵਾਂਗ ਧਿਰਕਾਰੀਏ ਓਏ

39. ਰਾਂਝੇ ਦਾ ਉੱਤਰ, ਮਸੀਤ ਦੇ ਮੁੱਲੱਲਾਂ ਨੂੰ
ਸਾਨੂੰ ਦੱਸ ਨਮਾਜ਼ ਹੈ ਕਾਸ ਦੀ ਜੀ ਕਾਸ ਨਾਲ ਬਣਾਇ ਕੇ ਸਾਰਿਆ ਨੇ
ਕੰਨ ਨਕ ਨਮਾਜ ਦੇ ਹੈਨ ਕਿਤਨੇ ਮੱਥੇ ਕਿਨ੍ਹਾਂ ਦੇ ਧੁਰੋਂ ਇਹ ਮਾਰਿਆ ਨੇ
ਲੰਬੇ ਕੱਦ ਚੌੜੀ ਕਿਸ ਹਾਣ ਹੁੰਦੀ ਕਿਸ ਚੀਜ਼ ਦੇ ਨਾਲ ਸਵਾਰਿਆ ਨੇ
ਵਾਰਸ ਕਿੱਲੀਆਂ ਕਿਤਨੀਆਂ ਉਸ ਦੀਆਂ ਨੇ ਜਿਨ ਨਾਲ ਇਹ ਬੰਨ੍ਹ ਉਤਾਰਿਆ ਨੇ

40. ਮੁੱਲੱਲਾਂ ਦਾ ਉੱਤਰ ਰਾਂਝੇ ਨੂੰ
ਅਸਾਂ ਫਿੱਕਾ ਅਸੂਲ ਨੂੰ ਸਹੀ ਕੀਤਾ ਜ਼ੈਰ ਸ਼ਰ੍ਹਾ ਮਰਦੂਦ ਨੂੰ ਮਾਰਨੇ ਆਂ
ਅਸਾਂ ਦਸਨੇ ਕੰਮ ਇਬਾਦਤਾਂ ਦੇ ਪੁਲ ਸਰਾਤ ਤੋਂ ਪਾਰ ਉਤਾਰਨੇ ਆਂ
ਫਰਜ਼ ਸੁੰਨਤਾਂ ਵਾਜਬਾਂ ਨਫਲ ਵਿਤਰਾਂ ਨਾਲ ਜਾਇਜ਼ਾ ਸਚ ਨਿਤਾਰਨੇ ਆਂ
ਵਾਰਸ ਸ਼ਾਹ ਜਮਾਇਤ ਦੇ ਤਾਰਕਾਂ ਨੂੰ ਤਾਜ਼ਿਆਨਿਆਂ ਦੂਰਿਆਂ ਮਾਰਨੇ ਆਂ

ਔਖੇ ਲਫ਼ਜ਼ਾਂ ਦੇ ਮਾਅਨੇ

31
ਤੁਆਮ। ਖਾਣਾ, ਰੋਟੀ ਆਦਿ

33
ਬੈਤੁਲ ਅਤੀਕ। ਕਾਅਬਾ
ਡੌਲ। ਸ਼ਕਲ, ਨਕਸ਼ਾ
ਸੰਦਲੀ। ਕੁਰਸੀ
ਮਿਸਾਲ। ਉਹਦੇ ਵਰਗਾ
ਖਾਨਾ ਕਾਅਹਾ। ਮੱਕਾ ਸ਼ਰੀਫ
ਅਕਸਾ। ਯਹੂਦੀਆਂ ਦੀ ਪਵਿੱਤਰ ਮਸਜਿਦ ਜਿਹਨੂੰ 'ਬੈਤੁਲ ਮੁਕੱਦਸ' ਵੀ ਕਹਿੰਦੇ ਹਨ
ਦਰਸ। ਸਬਕ, ਪਾਠ
ਮੁਫਤੀ। ਫਤਵਾ ਦੇਣ ਵਾਲਾ, ਕਾਜ਼ੀ
ਇਲਹਾਨ। ਸੁਰੀਲੀ ਆਵਾਜ਼
ਕਾਰੀ। ਕੁਰਾਨ ਦੀ ਤਲਾਵਤ ਕਰਨ ਵਾਲੇ
ਤਅਲੀਲ। ਮੀਜ਼ਾਨ, ਕਿਤਾਬਾਂ ਦੇ ਨਾਂਉ ਹਨ

34
ਹਰਕਰਣ . ਖਾਲਕਬਾਰੀ . . ਪੜ੍ਹਾਈਆਂ ਜਾਣ ਵਾਲੀਆਂ ਪੁਸਤਕਾਂ ਦੇ ਨਾਮ

35
ਦਫਤੈਨ। ਫਾਈਲ
ਨਾਂਵੇ। ਨਾਵਾਂ ਦਾ ਲਿਖਣਾ
ਏਮਲੀ। ਇਮਲਾ, ਖੁਸ਼ਖਤ ਲਿਖਾਈ
ਮਸੌਦੇ। ਕੱਚੀ ਲਿਖਾਈ, ਹੱਥੀਂ ਲਿਖੀ ਕਿਤਾਬ ਜਿਹੜੀ ਛਾਪਣ ਲਈ ਤਿਆਰ ਕੀਤੀ ਗਈ ਹੋਵੇ
ਸਿਆਕ। ਹਿਸਾਬ ਦੇ ਕਾਇਦੇ
ਖਸਰਾ। ਪਿੰਡ ਦੇ ਖੇਤਾਂ ਦੀ ਸੂਚੀ
ਅਵਾਰਜੇ। ਬਹੁ। ਵਚਨ 'ਅਵਾਰਜਾ' ਦਾ, ਵਹੀ ਖਾਤਾ, ਹਿਸਾਬ ਕਿਤਾਬ
ਜੁਜ਼ਦਾਨ। ਬਸਤਾ

36
ਚੂਨੀਆਂ। ਕੁਆਰੇ ਮੁੰਡੇ ਦੇ ਮੱਥੇ ਦੇ ਵਾਲ
ਕਿਬਰ। ਹੰਕਾਰ
ਰਸਮਸੀ। ਮਿਲੀ ਹੋਈ, ਰਲੀ ਹੋਈ

37
ਰਾਨਿਉ। ਪੈਰਾਂ ਥੱਲੇ ਮਿਧਣਾ
ਮਿੰਬਰ। ਮਸੀਤ ਵਿੱਚ ਉੱਚੀ ਥਾਂ ਜਿੱਥੇ ਚੜ੍ਹ ਕੇ ਇਮਾਮ ਅਵਾਜ਼ ਕਰਦਾ ਹੈ।
ਪਾਕ। ਸਾਫ
ਨਾਪਾਕ। ਪਾਕ ਦਾ ਉਲਟ, ਜਿਹੜਾ ਪਾਕ ਨਹੀਂ, ਗੰਦਾ
ਹੁਜਰਾ। ਮਸੀਤ ਦਾ ਅੰਦਰਲਾ ਕਮਰਾ
ਫਿਅਲ। ਕਾਰੇ

38
ਦੁੱਰੇ। ਕੋਰੜੇ ਜਾਂ ਕੋੜੇ
ਤਾਰਕ। ਤਿਆਗੀ, ਛੱਡਣ ਵਾਲਾ
ਸਲਾਤ। ਨਮਾਜ਼
ਲਬਾਂ। ਸ਼ਰ੍ਹਾ ਦੇ ਉਲਟ ਉੱਪਰਲੇ ਬੁਲ੍ਹ ਦੇ ਵਾਲ
ਦਰਾਜ਼। ਲੰਬੇ
ਫਿਕਾ। ਇਸਲਾਮੀ ਕਾਨੂੰਨ
ਧਿਰਕਾਰਨਾਂ। ਦੁਰਕਾਰਨਾ

39
ਕਾਸ। ਕਿਸ
ਹਾਣ। ਥਾਂ, ਕਿਸ ਥਾਂ ਪੜ੍ਹੀ ਜਾਂਦੀ ਹੈ
ਕਿੱਲੀਆਂ। ਮਲਾਹ ਦੀਆਂ ਉਹ ਕੀਲੀਆਂ ਜਾਂ ਕਿੱਲੇ ਜਿਨ੍ਹਾਂ ਨਾਲ ਉਹ ਕਿਸ਼ਤੀ ਬੰਨ੍ਹਦੇ ਹਨ।
ਨਕ ਕੰਨ। ਨਮਾਜ਼ ਦੇ ਨਕ ਕੰਨ, ਅਮਾਮ ਜ਼ਜ਼ਾਲੀ ਦੀ ਪੁਸਤਕ ਦੇ ਪਹਿਲੇ ਕਾਂਡ ਵਿੱਚ ਨਮਾਜ਼ ਦੇ ਨਕ ਅਤੇ ਕੰਨਾਂ ਦਾ ਵਰਨਣ ਮਿਲਦਾ ਹੈ। ਤਾਬ ਦਾ ਨਾਂ ਹੈ 'ਅਜ਼ਕਾਰ ਵ ਤਸਬੀਹਾਤ"

40
ਮਰਦੂਦ। ਰੱਦ ਕੀਤਾ ਗਿਆ
ਪੁਲ ਸਰਾਤ। ਇਸਲਾਮ ਅਨੁਸਾਰ ਦੋਜ਼ਖ ਅਤੇ ਸੁਰਗ ਭਾਵ ਬਹਿਸ਼ਤ ਦੇ ਵਿਚਕਾਰ ਇੱਕ ਤੰਗ ਅਤੇ ਤਲਵਾਰ ਨਾਲੋਂ ਵੀ ਤਿੱਖਾ ਪੁਲ ਹੈ।
ਫਰਜ਼। ਸ਼ਰ੍ਹਾ ਦੇ ਅਨੁਸਾਰ ਉਹ ਸਾਰੇ ਅੰਗ ਜਿਹੜੇ ਕੱਪੜੇ ਨਾਲ ਢਕਣੇ ਜ਼ਰੂਰੀ ਹਨ, ਆਦਮੀ ਲਈ ਧੁੰਨੀ ਤੋਂ ਗੋਡੇ ਤੱਕ ਸਰੀਰ ਦਾ ਹਿੱਸਾ ਢਕਣਾ ਜ਼ਰੂਰੀ ਹੈ।
ਇਬਾਦਤਾਂ। ਇਬਾਦਤ ਦਾ ਬਹੁ। ਵਚਨ, ਭਜਨ ਬੰਦਗੀ
ਸੁੰਨਤਾਂ। 1. ਸੁੰਨਤ ਦਾ ਬਹੁ। ਵਚਨ, ਰਾਹ, ਦਸਤੂਰ, 2 ਖਤਨਾ
ਵਾਜਬਾਂ। ਵਾਜਬ ਦਾ ਬਹੁ। ਵਚਨ ਜਾਇਜ਼, ਠੀਕ
ਨਫਲ। ਉਹ ਇਬਾਦਤ ਜਿਹੜੀ ਫਰਜ਼ ਨਾ ਹੋਵੇ
ਵਿੱਤਰ। ਤਿੰਨ ਰਿੱਕਤਾਂ ਜਿਹੜੀਆਂ ਇਸ਼ਾ ਦੀ ਨਮਾਜ਼ ਵਿੱਚ ਪੜ੍ਹੀਆਂ ਜਾਂਦੀਆਂ ਹਨ।
ਰਿੱਕਤ। ਨਮਾਜ਼ ਦਾ ਇੱਕ ਹਿੱਸਾ ਖੜ੍ਹੇ ਹੋਣ ਤੋਂ ਬੈਠਣ ਤੱਕ।
ਜਾਈਜ਼ਾਂ। ਜਾਇਜ਼ ਦਾ ਬਹੁ। ਵਚਨ, ਠੀਕ, ਮੁਨਾਸਬ
ਤਾਜ਼ਿਆਨਾ। ਕੋਰੜਾ

More

Visitors Comments

Name:Manjit Singh Bajwa
Date:12th March

Comment: Very good work done by you for the betterment of Punjabi.Thanks a lot.

Visitors Comments

Name:goi
Date:16th November

Comment: ਭਾਬੀ ਰਿਜ਼ਕ ਉਦਾਸ ਜਾਂ ਹੋ ਟਰਿਆਂ ਹੁਣ ਕਾਸ ਨੂੰ ਘੇਰ ਕੇ ਠਗਦੀਆਂ ਹੋ

ਨਕ ਕੰਨ। ਨਮਾਜ਼ ਦੇ ਨਕ ਕੰਨ, ਅਮਾਮ ਜ਼ਜ਼ਾਲੀ ਦੀ ਪੁਸਤਕ ਦੇ ਪਹਿਲੇ ਕਾਂਡ ਵਿੱਚ ਨਮਾਜ਼ ਦੇ ਨਕ ਅਤੇ ਕੰਨਾਂ ਦਾ ਵਰਨਣ ਮਿਲਦਾ ਹੈ। ਤਾਬ ਦਾ ਨਾਂ ਹੈ 'ਅਜ਼ਕਾਰ ਵ ਤਸਬੀਹਾਤ

40
ਮਰਦੂਦ। ਰੱਦ ਕੀਤਾ ਗਿਆ
ਪੁਲ ਸਰਾਤ। ਇਸਲਾਮ ਅਨੁਸਾਰ ਦੋਜ਼ਖ ਅਤੇ ਸੁਰਗ ਭਾਵ ਬਹਿਸ਼ਤ ਦੇ ਵਿਚਕਾਰ ਇੱਕ ਤੰਗ ਅਤੇ ਤਲਵਾਰ ਨਾਲੋਂ ਵੀ ਤਿੱਖਾ ਪੁਲ ਹੈ।
ਫਰਜ਼। ਸ਼ਰ੍ਹਾ ਦੇ ਅਨੁਸਾਰ ਉਹ ਸਾਰੇ ਅੰਗ ਜਿਹੜੇ ਕੱਪੜੇ ਨਾਲ ਢਕਣੇ ਜ਼ਰੂਰੀ ਹਨ, ਆਦਮੀ ਲਈ ਧੁੰਨੀ ਤੋਂ ਗੋਡੇ ਤੱਕ ਸਰੀਰ ਦਾ ਹਿੱਸਾ ਢਕਣਾ ਜ਼ਰੂਰੀ ਹੈ।
ਇਬਾਦਤਾਂ। ਇਬਾਦਤ ਦਾ ਬਹੁ। ਵਚਨ, ਭਜਨ ਬੰਦਗੀ
ਸੁੰਨਤਾਂ। 1. ਸੁੰਨਤ ਦਾ ਬਹੁ। ਵਚਨ, ਰਾਹ, ਦਸਤੂਰ, 2 ਖਤਨਾ
ਵਾਜਬਾਂ। ਵਾਜਬ ਦਾ ਬਹੁ। ਵਚਨ ਜਾਇਜ਼, ਠੀਕ
ਨਫਲ। ਉਹ ਇਬਾਦਤ ਜਿਹੜੀ ਫਰਜ਼ ਨਾ ਹੋਵੇ
ਵਿੱਤਰ। ਤਿੰਨ ਰਿੱਕਤਾਂ ਜਿਹੜੀਆਂ ਇਸ਼ਾ ਦੀ ਨਮਾਜ਼ ਵਿੱਚ ਪੜ੍ਹੀਆਂ ਜਾਂਦੀਆਂ ਹਨ।
ਰਿੱਕਤ। ਨਮਾਜ਼ ਦਾ ਇੱਕ ਹਿੱਸਾ ਖੜ੍ਹੇ ਹੋਣ ਤੋਂ ਬੈਠਣ ਤੱਕ।
ਜਾਈਜ਼ਾਂ। ਜਾਇਜ਼ ਦਾ ਬਹੁ। ਵਚਨ, ਠੀਕ, ਮੁਨਾਸਬ
ਤਾਜ਼ਿਆਨਾ। ਕੋਰੜਾ

Your Name:
Your E-mail:
Subject:
Comments: