کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਪਾਕ ਹਿੰਦ ਬਿਉਪਾਰ ਵਿਚ ਅਮਰੀਕੀ ਅੜਿੱਕਾ?

ਪਾਕ ਹਿੰਦ ਬਿਉਪਾਰ ਵਿਚ ਅਮਰੀਕੀ ਅੜਿੱਕਾ?

ਵਿਚਾਰ ਵੇਰਵਾ

May 13th, 2012

 

 

ਇੰਜ ਤੇ ਇਹ ਕਹਿਣ ਨੂੰ ਵੀ ਅਜਬ ਲਗਦਾ ਹੈ ਜੋ ਅਮਰੀਕਾ ਪਾਕ ਹਿੰਦ ਬਿਉਪਾਰ ਵਿਚ ਡੱਕਾ ਲਾਵਣ ਦੇ ਗੁੱਝੇ ਜਤਨ ਕਰ ਰਿਹਾ ਹੈ ਕਿਉਂ ਜੋ ਪਿਛਲੇ ਕੁੱਝ ਚਿਰ ਤੀਕਰ ਅਮਰੀਕਾ ਟਲ ਲਾ ਰਿਹਾ ਸੀ ਜੋ ਦੋਹਾਂ ਮੁਲਕਾਂ ਦੇ ਸਾਂਗੇ ਪੱਧਰੇ ਹੋਵਣ , ਪਾਕਿਸਤਾਨੀ ਫ਼ੌਜਾਂ ਮਸ਼ਰਕ ਦੀ ਸਰਹੱਦ ਤੋਂ ਵਿਹਲੀਆਂ ਹੂਜਾਵਨ ਤੇ ਉਹ ਪੂਰਾ ਜ਼ੋਰ ਮਗ਼ਰਿਬ ਵਿਚ ਤਾਲਿਬਾਨ ਤੇ ਅਲ-ਕਾਇਦਾ ਨੂੰ ਮੁਕਾਉਣ ਲਈ ਲਾਵਣ। ਪਰ ਹੁਣ ਲਗਦਾ ਹੈ ਜੋ ਅਮਰੀਕਾ ਨਿਰਾਸ ਹੋ ਚੁੱਕਿਆ ਤੇ ਉਸ ਮਿੱਥ ਲਿਆ ਹੈ ਜੋ ਕੁੱਝ ਵੀ ਹੋ ਜਾਵੇ ਪਾਕਿਸਤਾਨੀ ਫ਼ੌਜ ਨੇ ਹਕਾਨੀ ਨੈੱਟ ਵਿਰਕ ਤੇ ਦੂਜੇ ਤਾਲਿਬਾਨ ਤੇ ਅਲ-ਕਾਇਦਾ ਗਰੁੱਪਾਂ ਨੂੰ ਮਕਾਵਨਾ ਨਹੀਂ। ਇਸ ਲਈ ਅਮਰੀਕਾ ਨੂੰ ਹੁਣ ਨਾ ਸਿਰਫ਼ ਪਾਕ ਹਿੰਦ ਏਕਤਾ ਨਾਲ ਕੋਈ ਦਿਲਚਸਪੀ ਨਹੀਂ ਸਗੋਂ ਉਹ ਪਾਕਿਸਤਾਨ ਨੂੰ ਈਰਾਨ ਤਰ੍ਹਾਂ ਹੋਰ ਇਕੱਲਿਆਂ ਕਰਕੇ ਉਸਦਾ ਮੁਆਸ਼ੀ ਸਾਹ ਘਟਨਾ ਚਾਹੁੰਦਾ ਹੈ।

ਜਦੋਂ ਸਦਰ ਜ਼ਰਦਾਰੀ ਦੇ ਦੌਰੇ ਤੋਂ ਕੁੱਝ ਦਿਨ ਪਹਿਲਾਂ ਅਮਰੀਕੀਆਂ ਹਾਫ਼ਿਜ਼ ਸਈਦ ਦੇ ਸਿਰ ਦਾ ਮੂਲ ਲਾਇਆ ਤੇ ਉਸਦਾ ਐਲਾਨ ਵੀ ਹਿੰਦੁਸਤਾਨ ਤੋਂ ਕੀਤਾ ਤੇ ਗੱਲ ਸਮਝ ਨਹੀਂ ਸੀ ਆਈ ਜੋ ਅਮਰੀਕਾ ਇਹ ਕਿਉਂ ਕਰ ਰਿਹਾ ਹੈ। ਪਰ ਹੁਣ ਜਦੋਂ ਦੋਹਾਂ ਮੁਲਕਾਂ ਵਿਚ ਬਿਉਪਾਰ ਖੁੱਲਣ ਦੇ ਲਾਗੇ ਹੈ ਤੇ ਅਮਰੀਕੀ ਵਜ਼ੀਰ ਖ਼ਾਰਜਾ ਨੇ ਹਿੰਦੁਸਤਾਨ ਦੇ ਦੌਰੇ ਵਿਚ ਪਾਕ ਹਿੰਦ ਵਧਦੇ ਬਿਉਪਾਰ ਨੂੰ ਬਾਆਲਕਲ ਸਲਾਹਿਆ ਨਹੀਂ । ਸਗੋਂ ਉਨ੍ਹਾਂ ਰੱਜ ਕੇ ਪਾਕਿਸਤਾਨ ਤੇ ਟੂਕਾਂ ਮਾਰੀਆਂ ਤੇ ਇਕ ਤਰ੍ਹਾਂ ਹਿੰਦੁਸਤਾਨ ਨੂੰ ਹੁਛਕਾਈਆ ਜੋ ਉਹ ਹਾਫ਼ਿਜ਼ ਸਈਦ ਵਾਲੇ ਝੇੜੇ ਦੇ ਮੁੱਕਣ ਤੋਂ ਪਹਿਲਾਂ ਪਾਕਿਸਤਾਨ ਨਾਲ ਸਾਂਗੇ ਪੱਧਰੇ ਨਾ ਕਰੇ।

ਪਾਕਿਸਤਾਨ ਨੂੰ ਵੀ ਜਦ ਤੀਕਰ ਅਮਰੀਕਾ ਹਿੰਦੁਸਤਾਨ ਨਾਲ ਸਾਂਗੇ ਪੱਧਰੇ ਕਰਨ ਦਾ ਆਖਦਾ ਰਿਹਾ ਉਸ ਨੇ ਨਹੀਂ ਕੀਤੇ। ਜਦੋਂ ਅਮਰੀਕਾ ਨਾਲ ਵਿਗਾੜ ਵਧੀਆ, ਮੁਆਸ਼ੀ ਨਾਕਾ ਬਣਦੀ ਹੋਣੀ ਸ਼ੁਰੂ ਹੋ ਗਈ ਤੇ ਪਾਕਿਸਤਾਨ ਨੇ ਯਕ ਦੱਮ ਹਿੰਦੁਸਤਾਨ ਨੂੰ ਮੋਸਟ ਫ਼ੀਵਰਡ ਨੇਸ਼ਨ ਦਾ ਦਰਜਾ ਦੇ ਦਿੱਤਾ, ਬਿਉਪਾਰ ਲਈ ਨਵੇਂ ਗੇਟ ਖੋਲ ਦਿੱਤੇ ਤੇ ਹਿੰਦੁਸਤਾਨੀ ਵਸਤਾਂ ਤੋਂ ਸਾਲ ਦੇ ਅਖ਼ੀਰ ਤੀਕਰ ਰੋਕਾਂ ਚੁੱਕਣ ਦਾ ਐਲਾਨ ਕਰ ਦਿੱਤਾ। ਜ਼ਾਹਰ ਗੱਲ ਹੈ ਜੋ ਪਾਕਿਸਤਾਨ ਨੇ ਇਹ ਫ਼ੈਸਲੇ ਇਸ ਲਈ ਵੀ ਕੀਤੇ ਜੋ ਜੇ ਅਮਰੀਕਾ ਤੇ ਨੀਟੂ ਦੇ ਕਈ ਦਰਜਨ ਮੁਲਕ ਉਸ ਤੇ ਰੋਕਾਂ ਲਾ ਦੇਵਨ ਤੇ ਉਸ ਕੋਲ ਬਿਉਪਾਰ ਦੇ ਦੂਜੇ ਰਾਹ ਹੋਵਣ ਜਿਨ੍ਹਾਂ ਵਿੱਚੋਂ ਸੱਭ ਤੋਂ ਵੱਧ ਹਿੰਦੁਸਤਾਨ ਹੈ। ਪਾਕਿਸਤਾਨ ਦੇ ਸਰਮਾਇਆ ਦਾਰਾਂ ਦੀ ਇਹ ਮੰਗ ਸੀ ਪਰ ਉਨ੍ਹਾਂ ਦੀ ਤੇ ਇਹ ਮੰਗ ਪੁਰਾਣੀ ਸੀ ਜਿਹੜੀ ਅਮਰੀਕਾ ਨਾਲ ਫਿੱਡਾ ਪੀਣ ਤੋਂ ਮਗਰੋਂ ਪੂਰੀ ਕੀਤੀ ਗਈ।

ਅਮਰੀਕੀਆਂ ਅੰਦਰੋਂ ਪਾਕਿਸਤਾਨ ਨਾਲ ਬੜੀ ਖ਼ਾਰ ਖਾਹਦੀ ਹੋਈ ਹੈ, ਵਿੱਚੋਂ ਆਮ ਅਮਰੀਕੀ ਤੇ ਕਾਂਗਰਸ। ਸੈੱਂਟ ਪਾਕਿਸਤਾਨ ਨੂੰ ਦੁਸ਼ਮਣ ਮੁਲਕ ਸਮਝਦੇ ਹਨ ਜਿਸ ਨੇ ਓਸਾਮਾ ਨੂੰ ਲੁਕਾਈ ਰੱਖਿਆ ਤੇ ਜਿਹੜਾ ਅਮਰੀਕੀ ਦੁਸ਼ਮਣ ਹਕਾਨੀ ਨੈੱਟ ਵਿਰਕ ਨੂੰ ਪਨਾਹ ਦਿੱਤੀ ਬੈਠਾ ਹੈ। ਉਸ ਦਾ ਡਰੋਨਾਂ ਦੇ ਖ਼ਿਲਾਫ਼ ਸ਼ਰਤ ਲਾਉਣਾ ਵੀ ਅਮਰੀਕੀਆਂ ਦੀ ਨਜ਼ਰ ਵਿੱਚ ਤਾਲਿਬਾਨ ਨੂੰ ਵਜ਼ੀਰਸਤਾਨ ਵਿਚ ਬਚਾਉਣ ਵਾਲੀ ਗੱਲ ਹੈ। ਪਾਕਿਸਤਾਨ ਨੇ ਨੀਟੂ ਦੀ ਸਪਲਾਈ ਬੰਦ ਕਰਕੇ ਆਪਣੇ ਮੁਲਕ ਵਿਚ ਅਮਰੀਕੀਆਂ ਦਾ ਰਹਿੰਦਾ ਖੋਹਨਦਾ ਲਾਭ ਵੀ ਮੁਕਾ ਦਿੱਤਾ। ਅਮਰੀਕੀ ਪਾਕਿਸਤਾਨ ਨਾਲ ਸਾਂਗੇ ਕਣਕ ਤੇ ਚਾਵਲ ਖ਼ਰੀਦਣ ਲਈ ਨਹੀਂ ਬਣਾਉਂਦੇ ਸਨ, ਇਹ ਪਾਕਿਸਤਾਨ ਦੀ ਜ਼ਮੀਨ ਤੇ ਉਸ ਦੇ ਰਸਤਿਆਂ ਨੂੰ ਵਰਤਣ ਲਈ ਕਰਦੇ ਸਨ। ਤੇ ਜੇ ਪਾਕਿਸਤਾਨ ਅਮਰੀਕਾ ਨੂੰ ਰਸਤਾ ਵੀ ਨਾ ਦੇਵੇ ਤੇ ਅਮਰੀਕੀਆਂ ਪਾਕਿਸਤਾਨ ਦੀ ਯਾਰੀ ਤੋਂ ਕੀਹ ਲੈਣਾ? ਸਗੋਂ ਉਹ ਪਾਕਿਸਤਾਨ ਨੂੰ ਅਪਣਾ ਦੁਸ਼ਮਣ ਮਨੇ ਗਾ ਜਿਹੜਾ ਉਸ ਨੂੰ ਅਫ਼ਗ਼ਾਨਿਸਤਾਨ ਵਿਚ ਹਰਾਵਨ ਦਾ ਸਬੱਬ ਬਣ ਰਿਹਾ ਹੈ।

ਕੋਈ ਇਕ ਸਾਲ ਤੋਂ ਅਮਰੀਕੀਆਂ ਪਾਕਿਸਤਾਨ ਨੂੰ ਸੱਜਣ ਸਮਝਣਾ ਬੰਦ ਕਰਦਿੱਤਾ ਹੋਇਆ ਏ ਤੇ ਉਹ ਪਾਕਿਸਤਾਨ ਨੂੰ ਕੌੜਾ ਸਬਕ ਸਿਖਾਉਣ ਦੀ ਰਾਹ ਲੱਭ ਰਹੇ ਹਨ। ਇਸੇ ਲਈ ਅਮਰੀਕਾ ਨੇ ਨਾ ਤੇ ਸਲਾਲਸਾ ਹਮਲੇ ਤੇ ਮੁਆਫ਼ੀ ਮੰਗੀ ਤੇ ਨਾ ਹੀ ਡਰੂੰ ਹਮਲੇ ਬੰਦ ਕੀਤੇ। ਹੁਣ ਨੀਟੂ ਨੇ ਵੀ ਐਲਾਨ ਕਰ ਦਿੱਤਾ ਹੈ ਜੋ ਉਹ ਪਾਕਿਸਤਾਨ ਨੂੰ ਸ਼ਿਕਾਗੋ ਵਿਚ ਅਫ਼ਗ਼ਾਨਿਸਤਾਨ ਵਿਚ ਹੋਵਣ ਵਾਲੀ ਕਾਨਫ਼ਰੰਸ ਵਿਚ ਨਹੀਂ ਬੁਲਾ ਰਹੀ ਹੈ। ਮਤਲਬ ਨੀਟੂ ਤੇ ਅਮਰੀਕਾ ਨੇ ਪਾਕਿਸਤਾਨ ਨੂੰ ਅਫ਼ਗ਼ਾਨਿਸਤਾਨ ਦੇ ਮਸਅਲੇ ਦੇ ਹੱਲ ਤੋਂ ਬਾਹਰ ਕੱਢ ਦਿੱਤਾ ਹੈ। ਜਿਸ ਦਾ ਮਤਲਬ ਹੈ ਜੋ ਹੁਣ ਅਮਰੀਕਾ ਤੇ ਨੀਟੂ ਪਾਕਿਸਤਾਨ ਨੂੰ ਸੱਜਣ ਘੱਟ ਤੇ ਦੁਸ਼ਮਣ ਬਹੁਤਾ ਸਮਝਦੇ ਹਨ। ਜੇ ਇਹ ਗੱਲ ਇੰਜ ਹੀ ਹੈ ਤੇ ਇਹ ਇਤਹਾਦੀ ਪਾਕਿਸਤਾਨ ਦਾ ਕਿੰਜ ਨੁਕਸਾਨ ਕਰ ਸਕਦੇ ਹਨ?

ਜ਼ਾਹਰ ਗੱਲ ਹੈ ਅਮਰੀਕਾ ਤੇ ਨੀਟੂ ਥੋੜੀ ਕੀਤੇ ਪਾਕਿਸਤਾਨ ਤੇ ਹਮਲਾ ਤੇ ਕਰ ਨਹੀਂ ਸਕਦੇ, ਉਹ ਉਸ ਦੀ ਈਰਾਨ ਤਰ੍ਹਾਂ ਮੁਆਸ਼ੀ ਨਾਕਾ ਬਣਦੀ ਕਰਨ ਦੇ ਜਤਨ ਕਰ ਸਕਦੇ ਹਨ। ਅਮਰੀਕੀ ਪਾਕਿਸਤਾਨ ਦੀ ਨਾਕਾ ਬਣਦੀ ਈਰਾਨ ਦੀ ਵਜ੍ਹਾ ਤੋਂ ਵੀ ਕਰਨ ਦਾ ਸੋਚ ਸਕਦੇ ਹਨ ਕਿਉਂ ਜੋ ਪਾਕਿਸਤਾਨ ਈਰਾਨ ਨਾਲ ਬਿਉਪਾਰ ਸਾਂਗੇ ਵਧਾ ਰਿਹਾ ਹੈ। ਇਸੇ ਹੀ ਤਰ੍ਹਾਂ ਅਮਰੀਕਾ ਤੇ ਨੀਟੂ ਪਾਕਿਸਤਾਨ ਨੂੰ ਹਿੰਦੁਸਤਾਨ ਨਾਲ ਬਿਉਪਾਰ ਵਧਾ ਕੇ ਨਾਕਾ ਬਣਦੀ ਤੋੜਨ ਦੇ ਖ਼ਿਲਾਫ਼ ਹੂਓਨਗੇ।  ਜੇ ਪਾਕਿਸਤਾਨ ਅਗਲੇ ਕੁੱਝ ਦਿਨਾਂ ਵਿੱਚ ਨੀਟੂ ਸਪਲਾਈ ਨਹੀਂ ਖੋਲ੍ਹਦਾ ਤੇ ਫਿਰ ਅਮਰੀਕੀ ਤੇ ਨੀਟੂ ਖੱਲ ਖੁੱਲਾ ਕੇ ਪਾਕ ਹਿੰਦ ਬਿਉਪਾਰ ਵਿਚ ਅੜਿੱਕੇ ਪਾਵਨ ਦੇ ਜਤਨ ਵਧਾ ਦੀਵਨਗੇ। 

ਇਸ ਦਾ ਇਹ ਮਤਲਬ ਨਹੀਂ ਜੋ ਹਿੰਦੁਸਤਾਨ ਉਨ੍ਹਾਂ ਦੀ ਮਨ ਵੀ ਲਵੇ ਗਾ ਕਿਉਂ ਜੋ ਹਿੰਦੁਸਤਾਨ ਆਪਣੀਆਂ ਪਾਲਿਸੀਆਂ ਬਣਾਉਣ ਵਿੱਚ ਕੁੱਝ ਕੁੱਝ ਆਜ਼ਾਦ ਹੈ। ਪਰ ਹਿੰਦੁਸਤਾਨ ਪਾਕਿਸਤਾਨ ਕੋਲੋਂ ਹੋਰ ਵਧੇਰੇ ਮੰਗਾਂ ਕਰੇ ਗਾ ਤੇ ਹੋ ਸਕਦਾ ਹੈ ਜੋ ਪਾਕਿਸਤਾਨ ਨੂੰ ਹਾਫ਼ਿਜ਼ ਸਈਦ ਦੀ ਕੁਰਬਾਨੀ ਦੇਣੀ ਪੈ ਜਾਵੇ। ਪਰ ਪਾਕਿਸਤਾਨ ਨੂੰ ਕੁੱਝ ਨਾ ਕੁੱਝ ਵੱਖਰਾ ਕਰਨਾ ਪਵੇ ਗਾ।।ਸਿਰਫ਼ ਹਿੰਦੁਸਤਾਨ ਨੂੰ ਮੋਸਟ ਫ਼ੀਵਰਡ ਨੇਸ਼ਨ ਦਾ ਦਰਜਾ ਦੇ ਕੇ ਉਹ ਅਮਰੀਕਾ ਤੇ ਨੀਟੂ ਦੀ ਕੀਤੀ ਮੁਆਸ਼ੀ ਨਾਕਾ ਬਣਦੀ ਨਹੀਂ ਤੋੜ ਸਕਦਾ।

 

More

Your Name:
Your E-mail:
Subject:
Comments: