کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਾਲਮ ਤੇ ਕਾਲਮਿਸਟ > ਅਮ੍ਰਿਤ ਵੇਲੇ ਫੁਰਨਾ: ਹਰਮੰਦਰ ਸਾਹਿਬ ਤੇ ਹਮਲੇ ਦੀ 31ਵੀਂ ਵਰ੍ਹੇਗੰਡ

ਅਮ੍ਰਿਤ ਵੇਲੇ ਫੁਰਨਾ: ਹਰਮੰਦਰ ਸਾਹਿਬ ਤੇ ਹਮਲੇ ਦੀ 31ਵੀਂ ਵਰ੍ਹੇਗੰਡ

ਜਸਪਾਲ ਸਿੰਘ

June 7th, 2015

5 / 5 (2 Votes)

 

 

ਜੁਨ ਦਾ  ਪਹਿਲਾ ਹਫਤਾ ਚੜਦੇ ਪੰਜਾਬ ਦੇ ਵਾਸੀਆਂ ਲਈ  ਬਹੁਤ ਹੀ ਖੌਫਨਾਕ ਅਤੇ ਭਿਆਨਕ ਯਾਦਾਂ ਵਾਲਾ ਹਫਤਾ ਹੈ।ਪੰਜਾਬ ਦੀ ਵੰਡ ਦੇ ਬਾਅਦ ਇਸ ਹਫਤੇ ਨੂੰ ਲੋਕ ਬਹੁਤ ਹੀ ਰੋਹ ਨਾਲ ਯਾਦ ਕਰਦੇ  ਹਨ। ਕੁਝ ਲੋਕ ਤਾਂ ਇਹ ਕਹਿੰਦੇ ਹਨ ਕਿ ਇਸ ਹਫਤੇ ਦੀਆਂ ਵਾਰਦਾਤਾਂ ਨਾਦਿਰਸ਼ਾਹ ਅਤੇ ਅਬਦਾਲੀ ਦੇ ਜਬਰ ਨਾਲੋਂ ਵੀ ਜ਼ਿਆਦਾ ਭਿਆਨਕ ਸਨ। ਇਕੱਤੀ ਸਾਲ ਪਹਿਲਾਂ ਇਸ ਹਫਤੇ ਹਿੰਦੁਸਤਾਨ ਦੀ ਸਰਕਾਰ ਨੇ ਪੰਜਾਬ ਨੂੰ ਫੌਜ ਦੇ ਹਵਾਲੇ ਕਰਕੇ ਹਰਮੰਦਰ ਸਾਹਿਬ ਅਤੇ 38 ਹੋਰਨਾਂ ਗੁਰਦੁਆਰਿਆਂ ਤੇ ਫੌਜਾਂ ਚਾੜ ਦਿਤੀਆਂ ਸੀ  ਜਿਸ ਵਕਤ ਉਥੇ ਲੱਖਾਂ ਹੀ ਲੋਕ ਗੁਰੁ ਅਰਜਨ ਦੇਵ ਦਾ ਸ਼ਹੀਦੀ ਦਿਵਸ ਮਨਾਉਣ ਲਈ ਇਕੱਠੇ ਹੋਏ ਸੀ।

ਮੈਂ ਹਰਮੰਦਰ ਸਾਹਿਬ ਇਸ ਹਮਲੇ ਤੋਂ ਕੁਝ ਦਿਨ ਪਹਿਲਾਂ ਹੀ ਗਿਆ ਸੀ।ਮੇਰੇ ਜਾਣ ਤੋਂ ਦੋ ਇਕ ਦਿਨ ਪਹਿਲਾਂ ਹੀ ਰਾਜੀਵ ਗਾਂਧੀ ਵੀ ਉਥੇ ਆਇਆ ਸੀ ਅਤੇ ਉਸਨੇ ਸੰਤ ਭਿੰਡਰਾਵਾਲੇ ਦੀ ਬਹੁਤ ਤਾਰੀਫ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਤਾਂ ਇਕ ਵੱਡੇ ਧਾਰਮਕ ਆਗੁ ਹਨ।ੳਨ੍ਹਾਂ ਦਿਨਾਂ ਵਿਚ ਸਰਕਾਰੀ ਖ਼ੁਫੀਆ ਅਜੰਸੀਆਂ ਦੇ ਜਾਸੁਸ ਅਮ੍ਰਿਤਸਰ ਦੇ ਹਰ ਖੁੰਜੇ ਵਿਚ ਫਿਰ ਰਹੇ ਸੀ।ਹਰਮੰਦਰ ਸਾਹਿਬ ਵੀ ਇਨ੍ਹਾਂ ਜਾਸੁਸਾਂ ਨਾਲ ਭਰਿਆ ਹੋਇਆ ਸੀ। ਮੇਰੇ ਕੁਝ ਵਾਕਿਫ ਨੌਜਵਾਨ ਸਨ ਜਿਨ੍ਹਾਂ ਨੂੰ ਮੈਂ ਯੁਨੀਵਰਸਟੀ ਦੇ ਦਿਨਾਂ ਤੋਂ ਜਾਣਦਾ ਸੀ। ਉਹ ਯੁਨੀਵਰਸਟੀ ਵਿਚ ਵੀ ਹੱਕ ਸੱਚ ਦੀ ਲੜਾਈ ਲਈ ਸਰਗਰਮ ਸਨ। ਹੁਣ ਉਹ ਖਾੜਕੁ ਬਣ ਗਏ ਸੀ। ਉਨ੍ਹਾਂ  ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੀ ਲੜਾਈ ਪੰਜਾਬ ਦੀ ਲੁੱਟ ਅਤੇ ਕੇਂਦਰ ਸਰਕਾਰ ਦੀ ਧੌਂਸ ਦੇ ਖ਼ਿਲਾਫ ਹੈ।ਉਨ੍ਹਾਂ ਵਿਚੋਂ ਕੁਝ ਲੋਕਾਂ ਦਾ ਖ਼ਿਆਲ ਸੀ ਕਿ ਇੰਦਰਾ ਗਾਂਧੀ ਹਰਮੰਦਰ ਸਾਹਿਬ ਤੇ ਹਮਲਾ ਕਰਨ ਵਾਲੀ ਹੈ ਕਿੳਂਕਿ ਫੌਜ ਹਰਮੰਦਰ ਸਾਹਿਬ ਦਾ ਮਾਡਲ ਬਣਾ ਕੇ ਇਸ ਤੇ ਹਮਲੇ ਦੀ ਪਰੈਕਟਸ ਕਰ ਰਹੀ ਸੀ। ਉਹ ਇਹ ਵੀ ਸੋਚਦੇ ਸੀ ਕਿ ਭਿੰਡਰਾਵਾਲੇ ਅਤੇ ਉਸਦੇ ਸਾਥੀਆਂ ਨੂੰ ਹਰਮੰਦਰ ਸਾਹਿਬ ਛੱਡਕੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰਕੇ ਗੁਰੀਲਾ ਯੁਧ ਕਰਨਾ ਚਾਹੀਦਾ ਹੈ। ਪਰ ਭਿੰਡਰਾਵਾਲੇ ਦੇ ਕੁਝ ਨੇੜਲੇ ਸਲਾਹਕਾਰ ਅਤੇ ਜਨਰਲ ਸੁਭੇਗ ਸਿੰਘ ਦੀ ਰਾਏ ਇਸ ਦੇ ਉਲਟ ਸੀ।ਉਨ੍ਹਾਂ ਨੂੰ ਪੁਰਾ ਯਕੀਨ ਸੀ ਕਿ ਇੰਦਰਾ ਗਾਂਧੀ  ਇਹੋ ਜਿਹੀ ਹਰਕਤ ਨਹੀਂ ਕਰੇਗੀ।ਪਰ ਉਨ੍ਹਾਂ ਨੂੰ ਇੰਦਰਾ ਗਾਂਧੀ ਅਤੇ ਹਾਕਿਮ ਟੋਲੇ ਦੀ ਵਹਿਸ਼ਤ ਦਾ ਅੰਦਾਜ਼ਾ ਨਹੀਂ ਸੀ। ਉਨ੍ਹਾਂ ਨੇ ਹਰਮੰਦਰ ਸਾਹਿਬ ਤੇ ਫੌਜਾਂ ਚਾੜ ਦਿਤੀਆਂ।

ਇੰਦਰਾ ਗਾਂਧੀ ਅਤੇ ਹਾਕਮ ਟੋਲਾ ਪੰਜਾਬੀਆਂ ਨੂੰ ਦਰਪੇਸ਼ ਆਰਥਕ ਅਤੇ ਸਿਆਸੀ ਮਸਲਿਆਂ ਦਾ ਹਲ ਨਹੀਂ ਕਰਨਾ ਚਾਹੁੰਦੇ ਸੀ ਅਤੇ ਨਾਂ ਹੀ ਹੁਣ ਕਰਨਾ ਚਾਹੁੰਦੇ ਹਨ।ਉਸ ਵੇਲੇ ਪੰਜਾਬ ਵਿਚ ਇਕ ਬਹੁਤ ਵੱਡੀ ਲਹਿਰ ਉਭਾਰ ਵਿਚ ਸੀ। ਇਸ ਲੋਕ ਲਹਿਰ ਦੀ ਮੰਗ ਸੀ ਕਿ ਪੰਜਾਬ ਦੇ ਕੁਦਰਤੀ ਵਸੀਲੇ ਪੰਜਾਬ ਦੇ ਲੋਕਾਂ ਦੇ ਹੱਥ ਵਿਚ ਹੋਣੇ ਚਾਹੀਦੇ ਹਨ।ਪੰਜਾਬ ਦੇ ਪਾਣੀ, ਪੰਜਾਬ ਦਾ ਅਨਾਜ ਅਤੇ ਹੋਰ ਵਸੀਲੇ ਲੋਕਾਂ ਦੇ ਹੱਥ ਵਿਚ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਬਾਰੇ ਪੰਜਾਬ ਦੇ ਲੋਕਾਂ ਨੂੰ ਹੀ ਫੈਸਲੇ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਇੰਦਰਾ ਗਾਂਧੀ ਅਤੇ ਹਾਕਮ  ਟੋਲੇ ਨੇ ਇਨ੍ਹਾਂ ਮੰਗਾਂ ਨੂੰ ਵੱਖਵਾਦੀ ਅਤੇ ਖਾਲਿਸਤਾਨ ਦੀ ਮੰਗ ਦਾ ਨਾਂਅ ਦੇਕੇ ਕੁਚਲਣ ਦੀ ਨੀਤੀ ਅਪਨਾਈ। ਲੋਕਾਂ ਦੀ ਮੰਗ ਖ਼ਾਲਿਸਤਾਨ ਵਾਸਤੇ ਬਿਲਕੁਲ ਹੀ ਨਹੀਂ ਸੀ।ਪਿੰਡਾਂ ਵਿਚ ਲੋਕਾਂ ਨੇ ਖ਼ਾਂਲਿਸਤਾਨ ਦਾ ਨਾਂਅ ਵੀ ਨਹੀਂ ਸੁਣਿਆ ਸੀ।

ਇੰਦਰਾ ਗਾਂਧੀ ਅਤੇ ਹਾਕਿਮ ਟੋਲਾ ਇਸਨੂੰ ਖਾਲਿਸਤਾਨ ਲਈ ਜਦੋਜਹਿਦ ਕਹਿਕੇ ਇਸ ਲਹਿਰ ਵਿਚ ਫੁੱਟ ਪਾਕੇ ਇਸ ਨੂੰ ਕੁਚਲਣਾ ਚਾਹੁੰਦੇ ਸਨ।ਇਸ ਨਾਲ ਉਹ ਅਕਾਲੀ ਪਾਰਟੀ ਨੂੰ ਵੀ ਪੰਜਾਬ ਵਿਚ ਕਮਜ਼ੋਰ ਕਰਨਾ ਚਾਹੁੰਦੀ ਸੀ।

ਉਸ ਸਮੇਂ ਦੁਨੀਆਂ ਦੋ ਹਿਸਿੱਆਂ ਵਿਚ ਵੰਡੀ ਹੋਈ ਸੀ। ਅਮਰੀਕਾ ਚਾਹੁੰਦਾ ਸੀ ਕਿ ਪਾਕਿਸਤਾਨ ਅਤੇ ਹਿੰਦੁਸਤਾਨ ਵਿਚਕਾਰ ਇਸਰਾਈਲ ਵਾਂਗ ਹੀ  ਇਕ ਬਫਰ ਸਟੇਟ ਬਣਾ ਦਿਤੀ ਜਾਵੇ ਜਿਹੜੀ ਕਿ ਅਮਰੀਕਾ ਦਾ ਹੱਥਟੋਕਾ ਰਹੇਗੀ।ਇਸ ਵੇਲੇ ਅਮਰੀਕਾ ਕੁਝ ਖ਼ਅਲਿਸਤਾਨੀਆਂ ਦੀ ਮਦਦ ਕਰ ਰਿਹਾ ਸੀ ਅਤੇ ਪਾਕਿਸਤਾਨ ਅਤੇ ਇਸਰਾਈਲ ਵਿਚ ਉਨ੍ਹਾਂ ਨੂੰ ਟਰੇਨਿੰਗ ਵੀ ਦੇ ਰਿਹਾ ਸੀ।

ਇਨ੍ਹਾਂ ਕਾਰਨਾਂ ਕਰਕੇ ਪੰਜਾਬ ਦੇ ਲੋਕਾਂ ਦਾ ਹੱਕਾਂ ਦਾ ਘੋਲ ਕਾਫੀ ਗੁੰਝਲਦਾਰ ਹੋ ਗਿਆ ਸੀ।ਇੰਦਰਾ ਗਾਂਧੀ ਦੀ ਸਕੀਮ ਸੀ ਕਿ ਹਰਮੰਦਰ ਸਾਹਿਬ ਤੇ ਹਮਲੇ ਨਾਲ ਪੰਜਾਬ ਵਿਚ ਫਿਰਕੁ ਜਜ਼ਬਾਤ ਭੜਕ ਜਾਣਗੇ ਅਤੇ ਹਿੰਦੁ ਅਤੇ ਸਿੱਖ ਇਕ ਦੁਜੇ ਦਾ ਕਤਲਾਮ ਕਰਨਾ ਸ਼ੁਰੁ ਕਰ ਦੇਣਗੇ ਅਤੇ ਇਸ ਤਰਾਂ ਪੰਜਾਬ ਦੇ ਲੋਕਾਂ ਦਾ ਘੋਲ ਕੁਰਾਹੇ ਪੈ ਜਾਵੇਗਾ ਅਤੇ ਉਨ੍ਹਾਂ ਨੂੰ ਕੁਚਲ ਦਿਤਾ ਜਾਵੇਗਾ। ਪਰ ਇੰਦਰਾ ਗਾਂਧੀ ਅਤੇ ਹਾਕਮ ਟੋਲੇ ਨੇ ਪੰਜਾਬ ਦੇ ਲੋਕਾਂ ਦੀ ਸੁਝ ਨੂੰ ਸਮਝਿਆ ਨਹੀਂ। ਜੋ ਉਹ ਚਾਹੁੰਦੇ ਸੀ ਉਹ ਹੋਇਆ ਨਹੀਂ। ਲੋਕਾਂ ਨੇ ਆਪਣੀ ਆਪਣੀਆਂ ਰਖਿਆ ਕਮੇਟੀਆਂ ਬਣਾ ਕੇ ਇਕ ਦੁਜੇ ਦੀ ਰਾਖੀ ਕੀਤੀ।ਇੰਦਰਾ ਗਾਂਧੀ ਦੀ ਘਿਨੌਨੀ ਹਰਕਤ ਦੇ ਬਾਵਜੁਦ ਵੀ ਪੰਜਾਬ ਦੇ ਲੋਕ ਉਸ ਦੇ ਜਾਲ  ਵਿਚ ਨਹੀਂ ਫਸੇ।

ੁuaUpਰੇਸ਼ਨ ਬਲੁ ਸਟਾਰ ਨੇ ਪੰਜਾਬ  ਵਿਚ ਸਰਕਾਰੀ ਦਹਿਸ਼ਤ ਅਤੇ ਜਬਰ ਦਾ ਦੌਰ ਸ਼ੁਰੁ ਕੀਤਾ ਜੋ ਕਿ ਦੋ ਦਹਾਕਿਆਂ ਤਕ ਚਲਦਾ ਰਿਹਾ।ਅੱਜ ਤੀਕ ਵੀ ਸਰਕਾਰ ਨੇ ਇਹ ਨਹੀਂ ਦੱਸਿਆ ਹੈ ਕਿ ਇਸ ਦੌਰਾਨ ਕਿਨੇਂ ਨੌਜਵਾਨਾਂ ਦੇ ਕਤਲ ਫੌਜ ਅਤੇ ਨੀਮ ਫੌਜ ਨੇ ਕੀਤੇ ਹਨ। ਗੈਰ ਸਰਕਾਰੀ ਜੱਥੇਬੰਦੀਆਂ ਮੁਤਾਬਿਕ ਜਾਅਜ਼ਾ ਲਾਇਆ ਜਾਂਦਾ ਹੈ ਕਿ ਤਕਰੀਬਨ 70000-150000 ਨੌਜਵਾਨਾਂ ਨੂੰ ਇਸ ਦੌਰਾਨ ਫੌਜ ਅਤੇ ਨੀਮ ਫੌਜ ਨੇ ਕਤਲ ਕੀਤਾ ਸੀ। ਮਨੁੱਖੀ ਹੱਕਾਂ ਦੀਆਂ ਜੱਥੇਬੰਦੀਆਂ ਅਜੇ ਵੀ ਹਜ਼ਾਰਾਂ ਨੌਜਵਾਨਾਂ ਦੇ ਕੇਸ ਬਾਹਰ ਲਿਆ ਰਹੀਆਂ ਹਨ ਜਿਹੜੇ ਕਿ ਗਾਇਬ ਕਰ ਦਿਤੇ ਗਏ ਹਨ। ਕਾਂਗਰਸ, ਬੀ ਜੇ ਪੀ, ਅਕਾਲੀ, ਸੀ ਪੀ ਆਈ, ਸੀ ਪੀ ਆਈ(ਐਮ), ਹਾਕਮ ਟੋਲੇ ਦੀਆਂ  ਸਾਰੀਆਂ ਹੀ  ਸਿਆਸੀ ਪਾਰਟੀਆਂ ਪੰਜਾਬੀਆਂ ਦੇ ਇਸ ਕਤਲ ਵਿਚ ਪੁਰੀਆਂ ਹਿੱਸੇਦਾਰ ਹਨ।

ਸ਼ਾਅਦ ਬਾਬੇ ਨਾਨਕ ਨੇ ਇਨ੍ਹਾਂ ਸਮਿਆਂ ਲਈ ਹੀ ਕਿਹਾ ਸੀ---ਕੁੜ ਅਮਾਵਸ, ਸੱਚ ਚੰਦਰਮਾ, ਦਿਸੈ ਨਹੀਂ ਕਿਹੈ ਚੜਿਆ।ਕਲਿ ਕਾਤਿ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ। ਪੰਜ ਦਰਿਆਵਾਂ ਦੀ ਧਰਤੀ ਅੱਜ ਇਨ੍ਹਾਂ ਸ਼ਬਦਾਂ ਨੂੰ ਪੁਕਾਰ ਰਹੀ ਹੈ।

 

More

Your Name:
Your E-mail:
Subject:
Comments: