کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਾਲਮ ਤੇ ਕਾਲਮਿਸਟ > ਹਿੰਦੁਸਤਾਨ ਵਿਚ ਮਰਦਸ਼ਾਹੀ ਦੀ ਵਾਰ-----(੨)

ਹਿੰਦੁਸਤਾਨ ਵਿਚ ਮਰਦਸ਼ਾਹੀ ਦੀ ਵਾਰ-----(੨)

Jaspal Singh

September 20th, 2013

 

 

ਇਸਤਰੀ ਰਾਜ ਦੇ ਦੌਰਾਨ ਹੀ ਇਕ ਪੜਾਅ ਤੇ ਪਹੁੰਚਣ ਬਾਦ ਇਕ ਸਮਾਂ ਆਇਆ ਜਦੋਂ ਕਿ ਖੇਤੀ ਬਾੜੀ ਵੱਡੇ ਪੈਮਾਨੇ ਤੇ ਹੋਣ ਲ਼ੱਗ ਪਈ ਅਤੇ ਖੇਤੀ ਬਾੜੀ ਦਾ ਕੰਮ ਮਰਦਾਂ ਦੇ ਹਵਾਲ਼ੇ ਹੋ ਗਿਆ। ਔਰਤਾਂ ਦਾ ਕੰਮ ਬੱਚਿਆਂ ਅਤੇ ਔਲ਼ਾਦ ਦੀ ਸਾਂਭ ਸੰਭਾਲ਼ ਬਣ ਗਿਆ।ਇਸ ਤਰਾਂ ਲ਼ਿੰਗ ਦੇ ਆਧਾਰ ਤੇ ਇਹ ਕਿਤਿਆਂ ਦੀ ਵੰਡ ਹੋਂਦ ਵਿਚ ਆ ਗਈ।ਨਾਂਅ ਅਜੇ ਵੀ ਮਾਂ ਦੇ ਨਾਂਅ ਅਤੇ ਖੁਨ ਦੇ ਆਧਾਰ ਤੇ ਚਲ਼ਦੇ ਸਨ।ਮਰਦ ਦੇ ਮਰ ਜਾਨ ਬਾਦ ਉਸਦੀ ਜਾਇਦਾਦ ਔਰਤ ਨੂੰ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਮਿਲ਼ਦੀ ਸੀ।ਇਸ ਸਮੇਂ ਜਾਇਦਾਦ ਦਾ ਵਿਕਾਸ ਐਨਾਂ ਨਹੀਂ ਸੀ ਹੋਇਆ ਪਰ ਖੇਤੀ ਦੇ ਔਜ਼ਾਰ ਵਗੈਰਹ ਔਰਤ ਦੇ ਭਰਾਵਾਂ ਜਾਂ ਹੋਰ ਰਿਸ਼ਤੇਦਾਰਾਂ ਕੋਲ਼ ਚਲ਼ੇ ਜਾਂਦੇ ਸੀ।

ਪੈਦਾਵਾਰ ਦੇ ਵਧਣ ਨਾਲ਼ ਅਤੇ ਲ਼ੋੜ ਨਾਲ਼ੋ ਜ਼ਿਆਦਾ ਅਨਾਜ ਅਤੇ ਭੋਜਨ ਪੈਦਾ ਹੋਣ ਨਾਲ਼ ਦੌਲ਼ਤ ਇਕੱਠੀ ਹੋਣ ਲ਼ਗ ਪਈ। ਪਰ ਇਹ ਦੌਲ਼ਤ ਮੌਤ ਦੇ ਬਾਦ ਔਰਤ ਦੇ ਖ਼ੁਨ ਦੇ ਰਿਸ਼ਤੇਦਾਰਾਂ ਵਿਚ ਵੰਡੀ ਜਾਂਦੀ ਸੀ।ਔਰਤ ਦਾ ਰਿਸ਼ਤਾ ਆਪਣੇ ਘਰਵਾਲ਼ੇ ਨਾਲ਼ ਖ਼ੁਨ ਦਾ ਨਹੀਂ ਸੀ। ਇਕ ਸਮਾਂ ਉਹ ਆਇਆ ਕਿ ਮਰਦਾਂ ਨੇ ਔਰਤਾਂ ਦੇ ਇਸ ਹੱਕ ਨੂੰ ਉਲ਼ਟ ਦਿਤਾ ਅਤੇ ਨਸਲ਼ ਅਤੇ ਔਲ਼ਾਦ ਦਾ ਨਾਂਅ ਮਰਦਾਂ ਤੋਂ ਜਾਣਿਆ ਜਾਣ ਲ਼ਗਾ।ਹੁਣ ਖੁਨ ਦਾ ਰਿਸ਼ਤਾ ਬਾਪ ਦੇ  ਖੁਨ ਤੋਂ ਜਾਣਿਆ ਜਾਨ ਲ਼ਗਿਆ।ਇਹ ਕਿਸ ਵਕਤ ਹੋਇਆ ਅਤੇ ਕਿਸ ਤਰਾਂ ਹੋਇਆ? ਇਸ ਦਾ ਸਾਨੂੰ ਕੋਈ ਐਨ ਪੱਕਾ ਪਤਾ ਨਹੀਂ ਲ਼ਗਦਾ। ਇਹ ਬੁਨਿਆਦੀ  ਤਬਦੀਲ਼ੀ ਤਾਰੀਖ ਦੀ ਧੁੰਧ ਵਿਚ  ਛਿਪੀ ਹੋਈ ਹੈ। ਹਿੰਦੁਸਤਾਨ ਵਿਚ ਇਸ ਵਿਸ਼ੇ ਤੇ ਜ਼ਿਆਦਾ ਖੋਜ ਨਹੀਂ ਹੋਈ ਹੈ ਪਰ ਹੋਰਨਾਂ ਥਾਂਵਾਂ ਤੇ ਵਿਦਵਾਨਾਂ ਨੇ ਇਸ ਬਾਰੇ ਕਾਫ਼ੀ ਖੋਜ ਬੀਨ ਅਤੇ ਤਫ਼ਤੀਸ਼ ਕੀਤੀ ਹੈ।ਹਿੰਦੁਸਤਾਨ ਵਿਚ ਅਜੇ ਵੀ ਕਈ ਕੌਮਾਂ ਅਤੇ ਕਬੀਲ਼ੇ ਮੌਜੁਦ ਹਨ ਜਿੱਥੇ ਕਿ ਔਰਤਾਂ ਦੀ ਸਰਦਾਰੀ ਕਾਇਮ ਹੈ ਅਤੇ ਇਸਤਰੀ ਰਾਜ ਦੇ ਰਿਸ਼ਤੇ ਬਰਕਰਾਰ ਹਨ।

ਰਿਗਵੇਦ ਹਿੰਦੁਸਤਾਨ ਦਾ ਸਾਰਿਆਂ ਨਾਲ਼ੋਂ ਪੁਰਾਣਾ ਗ੍ਰੰਥ ਹੈ। ਇਸ ਗ੍ਰੰਥ ਵਿਚ ਜ਼ਿੰਦਗੀ ਦੇ ਜੋ ਤੌਰ ਤਰੀਕੇ ਦਿਸਦੇ ਹੁਨ ਉਹ ਮਰਦ ਪ੍ਰਧਾਨ ਹੀ ਹਨ। ਰਿਗਵੇਦ ਦੇ ਸਮੇਂ ਵਿਚ ਔਰਤਾਂ ਦੀ ਸਰਦਾਰੀ ਖ਼ਤਮ ਹੋ ਚੁਕੀ ਸੀ ਅਤੇ ਮਰਦਸ਼ਾਹੀ ਕਾਇਮ ਹੋ ਚੁਕੀ ਸੀ। ਰਿਗਵੇਦ ਦੇ ਪਹਿਲ਼ੇ ਸੁਕਤ ਦੇ ਪਹਿਲ਼ੇ ਸ਼ਲ਼ੋਕ ਵਿਚ ਅੱਗ ਜੋ ਕਿ ਪਹਿਲ਼ਾਂ ਇਕ ਦੇਵੀ ਹੁੰਦੀ ਸੀ ਹੁਣ ਇਕ ਮਰਦ ਅਤੇ ਦੇਵਤਾ ਬਣ ਚੁਕਿਆ ਹੈ।ਇਸ ਸਮਾਜ ਵਿਚ ਰੱਬ ਦਾ ਤਸੱਵਰ ਅਤੇ ਖ਼ਿਆਲ਼ ਇਕ ਮਰਦ ਦੇ ਰੁਪ ਵਿਚ ਬਣ ਚੁਕਿਆ ਹੈ।ਕਿਆਸ ਲ਼ਾਏ ਜਾਂਦੇ ਹਨ ਕਿ ਸਾਰੇ ਮਰਦ ਦੇਵਤਾ ਇਕ ਵੇਲ਼ੇ ਦੇਵੀਆਂ ਹੀ ਹੁੰਦੀਆਂ ਸਨ।ਮਰਦਸ਼ਾਹੀ ਦੀ ਸਰਦਾਰੀ ਬਾਦ ਇਨ੍ਹਾਂ ਨੂੰ ਮਰਦ ਬਣਾ ਦਿਤਾ ਗਿਆ।ਪਹਿਲ਼ੇ ਸੁਕਤ ਵਿਚ ਹੀ ਕਿਹਾ ਗਿਆ ਹੈ ਕਿ ਜਿਸ ਤਰਾਂ ਇਕ ਬਾਪ ਆਪਣੇ ਬੇਟੇ ਨੂੰ ਤਾਲ਼ੀਮ ਦਿੰਦਾ ਹੈ, ਆਏ ਅੱਗ ਤੂੰ ਸਾਨੂੰ ਤਾਲ਼ੀਮ ਦੇ।

ਹਾਲ਼ਾਂਕਿ ਇਹ ਸਮਾਜ ਮਰਦ ਪ੍ਰਧਾਨ ਬਣ ਚੁਕਿਆ ਸੀ ਪਰ ਇਸਤਰੀ ਰਾਜ ਅਤੇ ਪੁਰਾਣੇ ਰਿਸ਼ਤਿਆਂ ਦੀ ਯਾਦ ਅਤੇ ਰਹਿੰਦ ਖੁੰਦ ਅਜੇ ਵੀ ਕਾਇਮ ਸੀ। ਇਸਤਰੀ ਰਾਜ ਦੇ ਕਈ ਰਿਸ਼ਤੇ ਕਾਇਮ ਦਿਖਦੇ ਹਨ।ਮਿਸਾਲ਼  ਦੇ ਤੌਰ ਤੇ ਪੁਸ਼ਾਣ ਜੋ ਕਿ ਇਕ ਦੇਵਤਾ ਹੈ ਉਹ ਆਪਣੀ ਕੁੜੀ ਨਾਲ਼ ਸੰਭੋਗ ਕਰ ਕੇ ਔਲ਼ਾਦ ਪੈਦਾ ਕਰਦਾ ਹੈ।ਰਿਗਵੇਦ ਦੇ ਪਹਿਲ਼ੇ ਮੰਡਲ਼ ਦੇ ੩੧ਵੇਂ ਸ਼ਲ਼ੋਕ ਵਿਚ ਕਿਹਾ ਹੈ-

ਜਿਸ ਤਰਾਂ ਪਿਉ ਆਪਣੀ ਬੇਟੀ ਦੀ ਭੱਗ ਵਿਚ ਬੀਜ ਪਾਕੇ ਪੁੱਤ ਪੈਦਾ ਕਰਦਾ ਹੈ ਇਸੇ ਤਰਾਂ ਸੁਰਜ ਉਸ਼ਾ ਦੀ ਭੱਗ ਵਿਚ ਬੀਜ ਪਾਕੇ ਦਿਨ ਰੁਪੀ ਪੁੱਤਰ ਪੈਦਾ ਕਰਦਾ ਹੈ

ਇਸੇ ਤਰਾਂ ਬ੍ਰ੍ਰਹਮਾ ਵੀ ਆਪਣੀ ਕੁੜੀ ਤੋਂ ਹੀ ਔਲ਼ਾਦ ਪੈਦਾ ਕਰਦਾ ਹੈ।ਇਸੇ ਤਰਾਂ ਰਿਗਵੇਦ ਦੇ ਦਸਵੇਂ ਮੰਡਲ਼ ਵਿਚ ਅਸੀਂ ਯਮ ਅਤੇ ਯਮੀ ਦੀ ਆਪਸੀ ਗੱਲ਼ ਬਾਤ ਵਿਚ ਅਸੀਂ ਦੇਖਦੇ ਹਾਂ ਕਿ ਇਸ ਵੇਲ਼ੇ  ਪੁਰਾਣੇ ਰਿਸ਼ਤੇ ਜਿਨ੍ਹਾਂ  ਵਿਚ ਭਾਈ ਅਤੇ ਭੈਣ ਵੀ ਇਕ ਦੁਜੇ ਨਾਲ਼ ਸੰਭੋਗ ਕਰਕੇ ਔਲ਼ਾਦ ਪੈਦਾ ਕਰਦੇ  ਸੀ ਉਨ੍ਹਾਂ ਨੂੰ ਯਾਦ ਹਨ।

ਰਿਗਵੇਦ ਦਾ ਸਮਾਜ ਮਰਦ ਪ੍ਰਧਾਨ ਬਣ ਚੁਕਿਆ ਸੀ ਪਰ ਔਰਤਾਂ ਨੂੰ ਕਾਫੀ ਹੱਦ ਤੱਕ ਆਜ਼ਾਦੀ ਸੀ ਅਤੇ ਉਨ੍ਹਾਂ ਨੂੰ ਪੁਰਾਣੇ ਦਿਨ ਯਾਦ ਸੀ।ਰਿਗਵੇਦ ਵਿਚ ਔਰਤਾ ਦੀ ਤਾਲ਼ੀਮ ਅਤੇ ਉਨ੍ਹਾਂ ਦੀ ਸਰਦਾਰੀ ਦੇ ਵੀ ਜ਼ਿਕਰ ਮਿਲ਼ਦੇ ਹਨ।ਰਿਗਵੇਦ ਦੇ ੧੦੨੮ ਸੁਕਤਾਂ ਵਿਚੋਂ ਤਕਰੀਬਨ ੩੦ ਔਰਤਾਂ ਦੇ ਹੀ ਰਚੇ ਹੋਏ ਦੱਸੇ ਜਾਂਦੇ ਹਨ।ਮਹਾਭਾਰਤ ਦੇ ਦੌਰ ਵਿਚ ਵੀ ਸਾਨੂੰ ਪੁਰਾਣੇ ਵਕਤਾਂ ਦਾ ਜ਼ਿਕਰ ਮਿਲ਼ਦਾ ਹੈ। ਜਿਸ ਵਿਚ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਪੁਰਾਣੇ ਦਿਨਾਂ ਵਿਚ ਔਰਤਾਂ ਪੁਰੀ ਤਰਾਂ ਆਜ਼ਾਦ ਸਨ ਅਤੇ ਉਹ ਜਿਹਦੇ ਨਾਲ਼  ਜਦੋਂ ਮਰਜ਼ੀ ਸੰਭੋਗ ਕਰਦੀਆਂ ਸਨ। ਰਿਗਵੇਦ ਵਿਚ ਆਂਉਦਾ ਹੈ-


Ḕਲ਼ਾੜੀਏ!  ਆਪਣੇ ਸਹੁਰੇ ਦੇ ਆਸਰੇ ਰਾਜ ਕਰ, ਆਪਣੀ ਸੱਸ ਦੇ ਆਸਰੇ ਰਾਣੀ ਬਣ, ਆਪਣੀ ਨਣਾਣ ਦੇ ਹੇਠ ਰਾਣੀ ਬਣ, ਆਪਣੇ ਦੇਵਰ ਦੇ ਆਸਰੇ ਰਾਣੀ ਬਣḔ

ਇੰਦਰ ਵਰਗੇ ਸ਼ਕਤੀਸ਼ਾਲ਼ੀ ਵੀਰਜ ਨਾਲ਼ ਭਰਪੂਰ ਲ਼ਾੜਿਆ! ਤੂੰ ਸੋਹਣੀ ਕੁਖ਼ ਵਾਲ਼ੀ ਇਸ ਔਰਤ ਨੂੰ ਗਭਣ ਕਰ, ਇਸ ਤੋਂ ਦਸ ਪੁਤਰ ਲ਼ੈ ਅਤੇ ਤੂੰ ਇਹਦਾ ਗਿਆਰਵਾਂ ਪੁਤ ਬਣ।

ਜਿਨ੍ਹਾਂ ਨੂੰ ਗਿਆਨ ਦਾ ਭਰਪੂਰ ਤਜਰਬਾ ਹੋਵੇ ਤੇ ਜਿਨ੍ਹਾਂ ਦਾ ਕੀਤਾ ਰੱਦ ਨਾ ਕੀਤਾ ਜਾ ਸਕਦਾ ਹੋਵੇ, ਜਿਨ੍ਹਾਂ ਨੂੰ ਰਖਿਆ ਦੀ ਜਾਣਕਾਰੀ ਹੋਵੇ, ਉਹ ਸਾਡੀਆਂ ਪਤਨੀਆਂ ਬਣਨ ਜੋ ਸਾਡੇ ਵਾਂਗ ਹੀ ਕਾਬਲ਼ ਹੋਣ।

ਇਥੇ ਔਰਤਾਂ ਖਰਲ਼ ਵਿਚ ਅਨਾਜ ਪਾਉਣ ਤੇ ਪੀਹਣ ਦੀ ਕਲ਼ਾ ਸਿਖਦੀਆਂ ਹਨ। ਇਹ ਕਲ਼ਾ ਤਰਤੀਬ ਤੇ ਤਰਕ ਨਾਲ਼ ਸਿਖਾ।

ਸ਼ਲ਼ਾਘਾਯੋਗ ਅਤੇ ਬਹੁਤ ਸਾਰੇ ਘੌੜਿਆਂ ਵਾਲ਼ਾ, ਬਹੁਤ ਸਾਰੀਆਂ ਗਊਆਂ ਵਾਲ਼ਾ, ਸਾਰੀਆਂ ਚੀਜ਼ਾਂ ਦਾ ਗਿਆਨ ਰੱਖਣ ਵਾਲ਼ਾ, ਸੋਹਣੀ ਗੱਲ਼ ਕਰਨ ਵਾਲ਼ਾ, ਲ਼ਹਿਰ ਬਹਿਰ ਲ਼ਿਆਉਣ ਵਾਲ਼ਾ ਪਹੁਫੁਟਾਲ਼ਾ ਬਿਲ਼ਕੁਲ਼ ਔਰਤ ਵਰਗਾ ਹੰਦਾ ਹੈ।

ਪਹਿਲ਼ੇ ਮੰਡਲ਼ ਦਾ ੪੮ਵਾਂ ਤੇ ੪੯ਵਾਂ ਸੂਕਤਾ ਪਹੁਫੁਟਾਲ਼ੇ ਦੀ ਤੁਲ਼ਨਾ ਸੂਰਜ ਦੀ ਬੇਟੀ ਔਰਤ ਨਾਲ਼ ਕਰਦਾ ਹੈ ਜੋ ਮਾਨੁਖਤਾ ਨੂੰ ਖ਼ੁਸ਼ਹਾਲ਼ੀ ਤੇ ਆਨੰਦ ਬਖ਼ਸ਼ਦੀ ਹੈ--

ਜੁਆਨ ਔਰਤਾਂ ਨੂੰ ਆਪਣੀ ਸਿਆਣਪ, ਗਿਆਨ ਅਤੇ ਕਾਬਲ਼ੀਅਤ ਨਾਲ਼, ਜਿਵੇਂ ਕਿ ਦਰਿਆ ਸਮੁੰਦਰ ਵਿਚ ਜਾ ਰਲ਼ਦਾ ਹੈ, ਐਸਾ ਪਤੀ ਲ਼ੱਭਣਾ ਚਾਹੀਦਾ ਹੈ ਜੋ ਆਪਣੇ ਖੇਤਰ ਵਿਚ ਗਿਆਨਵਾਨ ਅਤੇ ਤਕੜਾ ਹੋਵੇ।

ਪੁਰਾਤਨ ਵੇਲ਼ੇ ਤੋਂ ਹੀ ਅਤੇ ਹੁਣ ਵੀ, ਜ਼ਮੀਨ ਉਨ੍ਹਾਂ ਨੂੰ ਦਿੰਦੀ ਹੈ ਜੋ ਗਿਆਨ ਨਾਲ਼ ਕੰਮ ਕਰਦੇ ਹਨ। ਇਸੇ ਤਰ੍ਹਾਂ ਹਜ਼ਾਰਾਂ ਸ਼ਹਿਰਾਂ ਨੂੰ ਪੈਦਾ ਕਰਨ ਵਾਲ਼ੇ ਬੰਦੇ ਆਪਣੀਆਂ ਅਕਲ਼ਮੰਦ ਪਤਨੀਆਂ ਅਤੇ ਦਿਆਨਤਦਾਰ ਭੈਣਾ ਭਾਈਆਂ ਦੇ ਸਹਾਰੇ ਮਹਿਫ਼ੂਜ਼ ਰਹਿੰਦੇ ਹਨ ਤੇ ਖ਼ੁਸ਼ੀ ਹਾਸਲ਼ ਕਰਦੇ ਹਨ।

ਬ੍ਰਹਿਮੰਡੀ ਕਾਨੂੰਨ (ਰਿਤਮ) ਦੀ ਅਮੀਰੀ ਨੂੰ ਸਮਝਦੇ ਹੋਏ, ਰੌਸ਼ਨੀ ਦੇ ਗੁਣਾ ਨੂੰ ਜਾਣਨ ਦੇ ਅਮੁਕ ਰੁਝਾਨ ਨਾਲ਼ ਇਲ਼ਮ ਪਾ ਕੇ ਨੌਜੁਆਨ ਔਰਤਾਂ ਖ਼ੁਸ਼ੀ ਹਾਸਲ਼ ਕਰਦੀਆਂ ਹਨ ਜਿਵੇਂ ਇਕ ਵੈਸ਼ ਦੌਲ਼ਤ ਇਕੱਠੀ ਕਰਦਾ ਹੈ।

ਜਿਹੜੀ ਔਰਤ ਸੂਰਜ ਵਾਂਗ ਹੈ, ਸਾਇੰਸ ਅਤੇ ਹਰ ਕਲ਼ਾ ਵਿਚ ਨਿਪੁੰਨ ਹੈ, ਜੋ ਆਪਣੀਆਂ ਕਿਰਨਾਂ ਨਾਲ਼ ਖ਼ੁਸ਼ੀ ਵੰਡਦੀ ਹੈ, ਜੋ ਗਰਜਦਾਰ ਬੱਦਲ਼ਾਂ ਵਾਂਗ ਆਕਰਸ਼ਕ ਹੈ ਜੋ ਮੀਂਹ ਰਾਹੀਂ ਪਾਣੀ ਬਖ਼ਸ਼ਦੇ ਹਨ, ਅਜੇਹੀ ਔਰਤ ਤੋਂ ਕਿਹੜੀ ਖ਼ੁਸੀ ਹੈ ਜੋ ਬੰਦੇ ਨੂੰ ਨਹੀਂ ਮਿਲ਼ ਸਕਦੀ। 

ਜਿਵੇਂ ਰੌਸ਼ਨੀ ਨਾਲ਼ ਭਰਪੂਰ, ਲ਼ੋਕਾਂ ਨੂੰ ਸੇਧ ਦੇਣ ਵਾਲ਼ੀ, ਅਤੇ ਅਨਾਜ ਤੇ ਹੋਰ ਦੌਲ਼ਤਾਂ ਦੇਣ ਵਾਲ਼ੀ ਸੂਰਜ ਦੀ ਧੀ ਪ੍ਰਭਾਤ ਦਾ ਲ਼ੋਕੀ ਗੁਣ ਗਾਉਂਦੇ ਹਨ ਜੋ ਸਾਨੂੰ ਤਕੜੇ ਘੋੜੇ ਦਿੰਦੀ ਹੈ ਅਤੇ ਗਾਵਾਂ ਦੇ ਚਰਨ ਲ਼ਈ ਘਾਹ ਦੇ ਮੈਦਾਨ ਦੇਂਦੀ ਹੈ ਤੇ ਰਾਤ ਦੇ ਹਨੇਰੇ ਨੂੰ ਖ਼ਤਮ ਕਰਦੀ ਹੈ, ਜੁਆਨ ਔਰਤਾਂ ਵੀ ਇਸੇ ਤਰ੍ਹਾਂ ਦੀਆਂ ਹੀ ਹੋਣੀਆਂ ਚਾਹੀਦੀਆਂ ਹਨ।

ਜਿਵੇਂ ਇਕ ਮੁਟਿਆਰ ਇਕ ਪਤੀ ਲ਼ੱਭ ਕੇ ਖੁਸ਼ੀ ਹਾਸਲ਼ ਕਰਦੀ ਹੈ (ਜੋ ਹਾਸਲ਼ ਕਰਨ ਦੇ ਕਾਬਲ਼ ਹੈ) ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ (ਬਿਜਲ਼ੀ) ਵਧੀਆ ਤੋਂ ਵਧੀਆ ਚੀਜ਼ ਹੈ ਜੋ ਫਸਲ਼ਾਂ ਦਾ ਝਾੜ ਵਧਾਉਂਦੀ ਹੈ ਤੇ ਦੌਲ਼ਤਾਂ ਪੈਦਾ ਕਰਕੇ ਦੁਖਾਂ ਨੂੰ ਦੂਰ ਭਜਾਉਂਦੀ ਹੈ। (ਬਿਜਲ਼ੀ ਤੇ ਅਸਮਾਨੀ ਬਿਜਲ਼ੀ ਨੂੰ ਕਾਬੂ ਕਰਕੇ ਬੰਦੇ ਨੂੰ ਖ਼ੁਸ਼ੀ ਤੇ ਦੌਲ਼ਤੀ ਮਿਲ਼ਦੀ ਹੈ ਜਿਵੇਂ ਕਿਸੇ ਮੁਟਿਆਰ ਨੂੰ ਆਪਣਾ ਮਨਭਾਉਂਦਾ ਖ਼ਾਵੰਦ ਮਿਲ਼ਣ ਤੇ ਖ਼ੁਸ਼ੀ ਮਿਲ਼ਦੀ ਹੈ)।  

ਬੰਦੇ ਦੀਆਂ ਕਈ ਪਤਨਆਿਂ ਹੋਣ ਤਾਂ ਇਸ ਤਰ੍ਹਾਂ ਤਕਲ਼ੀਫ਼ ਹੁੰਦੀ ਹੈ ਜਿਵੇਂ ਸਰੀਰ ਵਿਚ ਕਈ ਤੀਰ ਖੁੱਭੇ ਹੋਏ ਹੋਣ।

ਪਤਨੀ ਐਸੀ ਹੋਵੇ ਜੋ ਖ਼ੁਸ਼ੀ ਦੇਵੇ ਤੇ ਗਿਆਨਵਾਨ ਹੋਵੇ।

ਮਰਦ ਨੂੰ ਪਿਆਰ ਨਾਲ਼ ਕਾਬੂ ਕਰਨ ਵਾਲ਼ੀਏ ਨਾਰੇ ਤੂੰ ਗਰਭਵਤੀ ਹੋਵੇਂ। ਗਿਆਨ ਵਾਲ਼ੀਏ ਨਾਰੇ ਤੂੰ ਗਰਭਵਤੀ ਹੋਵੇਂ। ਤੇਰੇ ਦਿਲ਼ ਦੇ ਕੰਵਲ਼ ਨੂੰ ਛੋਹਣ ਵਾਲ਼ਾ ਅਸ਼ਵਿਨ ਤੈਨੂੰ ਗਰਭਵਤੀ ਕਰੇ।

ਸੂਰਜ ਉਦੇ ਹੋ ਰਿਹਾ ਹੈ, ਮੇਰੀ ਭਗ ਵੀ ਉਦੇ ਹੋ ਰਹੀ ਹੈ। ਪਤੀ ਮੇਰੇ ਕੋਲ਼ ਹੈ। ਮੈਂ ਦੁਸ਼ਮਣਾ ਨੂੰ ਹਰਾਉਣ ਦੇ ਸਮਰੱਥ ਹੋ ਸਕਾਂ।

ਇਨ੍ਹਾਂ ਹਵਾਲ਼ਿਆਂ ਤੋ ਅਸੀਂ ਦੇਖਦੇ ਹਾਂ ਕਿ ਰਿਗਵੇਦ ਦੇ ਸਮਾਜ ਵਿਚ   ਔਰਤਾਂ ਇਕ  ਹੱਦ ਤਕ ਆਜ਼ਾਦ ਸਨ ਅਤੇ ਉਨ੍ਹਾਂ ਨੂੰ ਕਾਫ਼ੀ ਖੁੱਲ਼੍ਹ ਹਾਸਿਲ਼ ਸੀ ਜਿਹੜੀ ਕਿ ਬਾਦ ਦੇ ਸਮੇਂ ਵਿਚ ਖ਼ਤਮ ਹੋ ਗਈ ਸੀ।
ਚੁੰਕਿ ਨਸਲ਼ ਅਤੇ ਨਾਂਅ ਬਾਪ ਤੋਂ ਅੱਗੇ ਵੱਧਦਾ ਸੀ ਅਤੇ ਦੌਲ਼ਤ ਪਿਉ ਤੋਂ ਪੁੱਤ ਨੂੰ ਜਾਂਦੀ ਸੀ। ਇਸ ਲ਼ਈ ਇਸ ਸਮਾਜ ਵਿਚ ਇਹ ਬਹੁਤ ਜ਼ਰੁਰੀ ਬਣ ਗਿਆ ਕਿ ਪਿਉ ਕੌਣ ਹੈ ਇਸ ਗੱਲ਼ ਦਾ ਪੱਕਾ ਪਤਾ  ਹੋਵੇ।ਸਮਾਜ ਵਿਚ ਮਾਂ ਦਾ ਤਾਂ ਆਸਾਨੀ ਨਾਲ਼ ਪਤਾ ਚਲ਼ ਜਾਂਦਾ ਹੈ ਕਿuਂਕਿ ਉਹ ਜਣਦੀ ਹੈ। ਪਰ ਪਿਉ ਦਾ ਪੱਕਾ ਪਤਾ ਲ਼ਾਉਣਾ ਮੁਸ਼ਕਲ਼ ਹੈ। ਇਸ ਲ਼ਈ ਮਦਰਦਸ਼ਾਹੀ ਨੇ ਔਰਤਾਂ ਦੇ  ਜਿਸਮ, ਯੋਨੀ ਅਤੇ ਸੰਭੋਗ ਨੂੰ ਆਪਣੇ ਵੱਸ ਵਿਚ ਕਰ ਲ਼ਿਆ ਅਤੇ ਔਰਤਾਂ  ਤੇ ਬਹੁਤ ਜ਼ਿਆਦਾ ਬੰਦਿਸ਼ਾਂ ਲ਼ਾ ਦਿੱਤੀਆਂ। ਉਨ੍ਹਾਂ ਦਾ ਜਿਸਮ ਉਨ੍ਹਾਂ ਦੇ ਹੱਥ ਵਿਚ ਨਹੀਂ ਰਿਹਾ।ਉਨ੍ਹਾਂ ਦੀ ਹਰ ਹਰਕਤ ਤੇ ਕੰਟਰੋਲ਼ ਰਖਣ ਦੇ ਤਰੀਕੇ ਅਤੇ ਰਸਮਾਂ ਕਾਇਮ ਕਰ ਦਿਤੀਆਂ ਗਈਆਂ ਅਤੇ ਇਸ ਤਰਾਂ ਔਰਤਾਂ ਦੀ ਗੁਲ਼ਾਮੀ ਦਾ ਦੌਰ ਸ਼ੁਰੁ ਹੋ ਗਿਆ ਜੋ ਅਜੇ ਵੀ ਕਾਇਮ ਹੈ।ਔਰਤਾਂ ਦੀ ਇਹ ਗੁਲ਼ਾਮੀ ਹਜ਼ਾਰਾਂ ਸਾਲ਼ ਪੁਰਾਣੀ ਹੈ। ਕਿਹਾ ਜਾਂਦਾ ਹੈ ਔਰਤਾਂ ਗੁਲ਼ਾਮੀ ਤੋਂ ਪਹਿਲ਼ਾਂ ਦੀਆਂ ਗੁਲ਼ਾਮ ਬਣਾ ਦਿਤੀਆਂ ਗਈਆਂ ਸਨ।ਇਸ ਦੌਰ ਵਿਚ ਹੀ ਔਰਤ ਦਾ ਵਿਆਹ ਸਿਰਫ਼ ਇਕ ਬੰਦੇ ਨਾਲ਼ ਕਰਨ ਦੀ ਰਸਮ ਤੁਰ ਪਈ। ਇਸ ਤੋਂ ਪਹਿਲ਼ਾਂ ਇਕ ਔਰਤ ਕਈ ਮਰਦਾਂ ਨਾਲ਼ ਰਹਿ ਸਕਦੀ ਸੀ ਅਤੇ ਬੱਚੇ ਪੈਦਾ ਕਰਦੀ ਸੀ। ਮਹਾਭਾਰਤ ਵਿਚ ਵੀ ਅਸੀਂ ਦਰੌਪਦੀ ਦੇ ਪੰਜ ਘਰਵਾਲ਼ੇ ਦੇਖਦੇ ਹਾਂ।

ਕਿੱਤਿਆਂ ਦੀ ਵੰਡ ਕਰਕੇ ਜ਼ਾਤ ਪਾਤ ਦਾ ਨਿਜ਼ਾਮ ਕਾਇਮ ਹੋਇਆ।ਹਰੇਕ ਜ਼ਾਤ ਇਸ ਸਮਾਜ ਵਿਚ ਆਪਣਾ ਇਕ ਖ਼ਾਸ ਥਾਂ ਰਖਦੀ ਸੀ। ਹਰ ਜ਼ਾਤ ਦਾ ਆਪਣਾ ਇਕ ਖ਼ਾਸ ਪੇਸ਼ਾ ਸੀ।ਜ਼ਾਤ ਦੇ ਰਿਸ਼ਤੇ ਵੀ ਪਿਉ ਦੇ ਖ਼ੁਨ ਦੀ ਬੁਨਿਆਦ ਤੇ ਹੀ ਹੁੰਦੇ ਸਨ। ਇਸ ਲ਼ਈ ਜ਼ਾਤ ਪਾਤ ਦੇ ਨਿਜ਼ਾਮ ਨੇ ਵੀ ਔਰਤਾਂ ਦੀ ਗੁਲ਼ਾਮੀ ਨੂੰ ਹੋਰ ਪੱਕਾਂ ਕੀਤਾ। ਇਕ ਜ਼ਾਤ ਦੇ ਖ਼ੁਨ ਦੀ ਸ਼ੁਧਤਾ ਬਹੁਤ ਜ਼ਰੀਰੀ ਸੀ ਅਤੇ ਦੁਸਰੀ ਜ਼ਾਤ ਨਾਲ਼ ਰਲ਼ਤ ਮਨਾਂ ਸੀ। ਇਸ ਲ਼ਈ ਜ਼ਾਤ ਪਾਤ ਨੇ ਔਰਤਾਂ  ਤੇ ਪਾਬੰਦੀਆਂ ਹੋਰ ਵੀ  ਪੱਕੀਆਂ ਕਰ ਦਿਤੀਆਂ ਗਈਆਂ ਅਤੇ ਉਨ੍ਹਾਂ ਦੇ ਸ਼ਿਕੰਜੇ ਕਸ ਦਿਤੇ ਗਏ।ਗੀਤਾ ਵਿਚ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਦੋਂ ਇਕ ਜ਼ਾਤ ਦੀਆਂ ਔਰਤਾਂ ਦੁਸਰੀ ਜ਼ਾਤ ਦੇ ਬੰਦਿਆਂ ਨਾਲ਼ ਸਂਭੋਗ ਕਰਦੀਆਂ ਹਨ ਤਾਂ ਪੁਰੇ ਸਮਾਜ ਦੀ ਬੁਨਿਆਦ ਖ਼ਤਮ ਹੋ ਜਾਂਦੀ ਹੈ ਅਤੇ ਸਮਾਜ ਨਰਕ ਬਣ ਜਾਂਦਾ ਹੈ।

ਔਰਤਾਂ ਦੀ ਇਸ ਗੁਲ਼ਾਮੀ ਨੂੰ ਮਜ਼ਹਬ,ਪੁਰੋਹਿਤਾਂ ਅਤੇ ਰਿਆਸਤ ਨੇ ਕਾਨੂੰਨੀ ਬਣਾ ਦਿਤਾ।ਕਾਨੂੰਨ ਅਤੇ ਮਜ਼ਹਬ ਦੇ ਗ੍ਰੰਥਾਂ ਵਿਚ ਇਸਨੂੰ ਰੱਬੀ ਹੁਕਮ ਅਤੇ ਕੁਦਰਤ ਦਾ ਨੇਮ ਕਹਿ ਕੇ ਔਰਤਾਂ ਤੇ ਠੋਸ ਦਿਤਾ ਗਿਆ।ਇਸਨੂੰ ਰੀਤ ਅਤੇ ਰਸਮ ਬਣਾ ਦਿਤਾ ਗਿਆ। ਮਿਸਾਲ਼ ਦੇ ਤੌਰ ਤੇ ਮਨੁ ਸਿਮਰੀਤੀ ਵਿਚ ਕਿਹਾ ਗਿਆ ਹੈ ਕਿ ਔਰਤਾਂ ਨੂੰ ਬਚਪਨ ਵਿਚ ਬਾਪ ਦੇ, ਜੁਆਨੀ ਵਿਚ ਖਾਵਿੰਦ ਦੇ ਅਧੀਨ ਅਤੇ ਬੁੜਾਪੇ ਵਿਚ ਪੁੱਤਰ ਦੇ ਅਧੀਨ ਰਖਣਾ ਚਾਹੀਦਾ ਹੈ। ਸਮਾਜ ਦੀ ਹੋਂਦ ਅਤੇ ਬਣਤਰ ਲ਼ਈ ਇਹ ਬਹੁਤ ਜ਼ਰੁਰੀ ਦੱਸ ਦਿਤਾ ਗਿਆ। ਔਰਤਾਂ ਅਤੇ ਮਰਦ  ਇਨ੍ਹਾਂ  ਰੀਤਾਂ, ਰਸਮਾਂ ਅਤੇ ਕਾਨੂੰਨਾਂ ਨੂੰ ਇਕ ਪੀੜੀ ਤੋਂ ਦੁਸਰੀ ਪੀੜੀ ਤਾਂਈ ਪਰਿਵਾਰ, ਪਿੰਡ, ਸਮਾਜ ਅਤੇ ਰਿਆਸਤ ਰਾਹੀਂ ਅੱਗੇ ਤੋਰਦੇ ਰਹੇ ਜੋ ਹਾਲ਼ ਤੀਕ ਜਾਰੀ ਹੈ।ਇਸ ਤਰਾਂ ਮਰਦਸ਼ਾਹੀ ਨੇ ਔਰਤਾਂ ਨੂੰ ਮੁਕੱਮਲ਼ ਤੌਰ ਤੇ ਗੁਲ਼ਾਮ ਬਣਾ ਦਿਤਾ।

ਔਰਤਾਂ ਦੀ ਗੁਲ਼ਾਮੀ ਅਤੇ ਮਰਦਸ਼ਾਹੀ ਦੀ ਚੜਤ ਲ਼ਈ  ਵਿਚਾਰਧਾਰਾ ਦੇ ਇਕ ਵੱਡੇ ਭੰਡਾਰ ਦੀ ਵੀ ਲ਼ੋੜ ਸੀ ਜਿਸ ਨਾਲ਼ ਔਰਤਾਂ ਅਤੇ ਮਰਦ ਦੋਨੋਂ ਹੀ ਮਰਦਸ਼ਾਹੀ ਦੇ ਇਸ ਢਾਂਚੇ ਨੂੰ ਕੁਦਰਤੀ ਅਤੇ ਰੱਬੀ ਦੇਣ ਕਬੁਲ਼ ਕਰ ਲ਼ੈਣ।ਸਮਾਜ ਦੇ ਹਰ ਅਦਾਰੇ ਵਿਚ ਇਹ ਸੋਚ ਅਤੇ ਵਿਚਾਰਧਾਰਾ ਭਾਰੁ ਸੀ ਅਤੇ ਬਰਕਰਾਰ ਹੈ।ਰਿਸ਼ੀਆਂ ਮੁਨੀਆਂ,ਗਿਆਨੀਆਂ, ਵਿਦਵਾਨਾਂ ਅਤੇ ਦਾਨਿਸ਼ਵਰਾਂ ਨੇ ਮਰਦਸ਼ਾਹੀ ਨੂੰ ਪੱਕਾ ਕਰਨ ਲ਼ਈ ਗ੍ਰੰਥ, ਸ਼ਾਸਤਰ,ਸਿਮਰੀਤੀਆਂ ਅਤੇ ਹੋਰਨਾਂ ਕਿਤਾਬਾਂ ਵਿਚ ਮਰਦਸ਼ਾਹੀ ਦੀ ਵਿਚਾਰਧਾਰਾ ਨੂੰ ਮਜ਼ਬੁਤ ਕੀਤਾ।ਔਰਤਾਂ ਦੀਆਂ ਪਰਾਪਤੀਆਂ ਅਤੇ ਤਾਰੀਖ਼ ਨੂੰ ਖ਼ਤਮ ਕਰ ਦਿਤਾ।’ ”

 

More

Your Name:
Your E-mail:
Subject:
Comments: