کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਾਲਮ ਤੇ ਕਾਲਮਿਸਟ > ਅਮ੍ਰਿਤ ਵੇਲ਼ੇ ਫੁਰਨਾ: ਹਰਮੰਦਰ ਸਾਹਿਬ ਤੇ ਹਮਲ਼ੇ ਦੀ ੩੦ ਵੀਂ ਵਰ੍ਹੇਗੰਢ

ਅਮ੍ਰਿਤ ਵੇਲ਼ੇ ਫੁਰਨਾ: ਹਰਮੰਦਰ ਸਾਹਿਬ ਤੇ ਹਮਲ਼ੇ ਦੀ ੩੦ ਵੀਂ ਵਰ੍ਹੇਗੰਢ

ਜਸਪਾਲ ਸਿੰਘ

June 11th, 2013

5 / 5 (2 Votes)

 

 

ਅੱਜ ਤੋਂ ੩੦ ਸਾਲ਼ ਪਹਿਲ਼ਾਂ ਇੰਦਰਾ ਗਾਂਧੀ ਦੀ ਸਰਕਾਰ ਨੇ ਪੰਜਾਬ ਤੇ ਫੌਜਾਂ ਚਾੜ ਕੇ ਹਰਮੰਦਰ ਸਾਹਿਬ ਅਤੇ ਹੋਰ ੩੮ ਗੁਰਦੁਆਰਾਂ ਵਿਚ ਕਤਲ਼ੋਗਾਰਤ ਅਤੇ ਤਬਾਹੀ ਮਚਾਈ ਅਤੇ ਪੰਜਾਬ ਵਿਚ ਹਜ਼ਾਰਾ ਹੀ ਲ਼ੋਕਾਂ ਨੂੰ ਕਤਲ਼ ਕਰ ਦਿਤਾ ਅਤੇ ਫੱਟੜ ਕੀਤਾ। ਹਰਮੰਦਰ ਸਾਹਿਬ ਤੇ ਹਮਲ਼ੇ ਦੀ ਖ਼ਬਰ ਸੁਣਕੇ ਅਮ੍ਰਿਤਸਰ ਦੇ ਨੇੜੇ ਦੇ ਪਿੰਡਾਂ ਵਿਚ ਲ਼ੋਕਾਂ ਨੇ ਇਕੱਠੇ ਹੋਕੇ ਫੌਜ ਦਾ ਮੁਕਾਬਲ਼ਾ ਵੀ ਕੀਤਾ। ਕਈ ਥਾਂਵਾਂ ਤੇ ਸਿੱਖ ਫੌਜੀਆਂ ਨੇ ਬਗਾਵਤ ਵੀ ਕਰ ਦਿਤੀ ਅਤੇ ਉਨ੍ਹਾਂ ਨੂੰ ਵੀ ਫੌਜ ਨੇ ਕਤਲ਼ ਕਰ ਦਿਤਾ।

ਇਸ ਹਮਲ਼ੇ ਦੇ ਬਾਦ ਦੋ ਦਹਾਕਿਆਂ ਤਾਂਈ ਪੰਜਾਬ ਵਿਚ ਸਰਕਾਰੀ ਦਹਿਸ਼ਤਗਰਦੀ, ਤਬਾਹੀ ਅਤੇ ਕਤਲ਼ੋਗਾਰਤ ਦਾ ਬਾਜ਼ਾਰ ਗਰਮ ਰਿਹਾ।ਇਕ ਜਾਇਜ਼ੇ ਮੁਤਾਬਿਕ ਇਨ੍ਹਾਂ ਸਾਲ਼ਾਂ ਵਿਚ ਤਕਰੀਬਨ ੧੫੦,੦੦੦ ਨੌਜਵਾਨਾਂ ਨੂੰ ਫਰਜੀ ਮੁਕਾਬਲ਼ਿਆਂ ਵਿਚ ਫੌਜ ਅਤੇ ਪੁਲ਼ੀਸ ਨੇ ਕਤਲ਼ ਕਰ ਦਿਤਾ।ਲ਼ੱਖਾਂ ਹੀ ਬਜ਼ੁਰਗਾਂ, ਬੱਚਿਆਂ, ਔਰਤਾਂ ਅਤੇ ਮਰਦਾਂ ਨੂੰ ਤਸੀਹੇ ਦਿੱਤੇ।

ਹਿੰਦੁਸਤਾਨ ਦੀ ਹਾਕਮ ਜਮਾਤ ਅਤੇ ਉਨ੍ਹਾਂ ਦੀ ਕੇਂਦਰੀ ਸਰਕਾਰ ਨੇ ਇਹ ਜਬਰ ਅਤੇ ਤਸ਼ੱਦਦ ਪੰਜਾਬ ਦੇ ਲ਼ੋਕਾਂ ਤੇ ਕਿਂਉ ਕੀਤਾ?ਕੀ ਇਸ ਤਸ਼ੱਦਦ ਅਤੇ ਜਬਰ ਨਾਲ਼ ਉਹ ਕਾਰਨ ਅਤੇ ਹਾਲ਼ਾਤ ਖ਼ਤਮ ਹੋ ਗਏ ਹਨ ਜਿਨ੍ਹਾਂ ਕਰਕੇ ਪੰਜਾਬ ਵਿਚ ਲ਼ੋਕ ਸਰਕਾਰ ਖ਼ਿਲ਼ਾਫ਼ ਖੜੇ ਹੋ ਗਏ ਸਨ?

ਪਹਿਲ਼ੇ ਸੁਆਲ਼ ਦਾ ਜਵਾਬ ਤਾਂ ਹੁਣ ੩੦ ਸਾਲ਼ ਬਾਦ ਬਹੁਤ ਹੀ ਸਾਫ਼ ਹੈ ਅਤੇ ਪਿਛਲ਼ੇ ੬੦-੬੫ ਸਾਲ਼ ਦੀ ਤਾਰੀਖ ਵੀ ਇਹੋ ਦਸਦੀ ਹੈ ਕਿ ਹਿੰਦੁਸਤਾਨ ਦੀ ਹਾਕਮ ਜਮਾਤ ਅਤੇ ਉਨ੍ਹਾਂ ਦੀ ਸਰਕਾਰ ਲ਼ੋਕਾਂ ਦੇ ਹਰ ਮਸਲ਼ੇ ਨੂੰ ਅਮਨ ਅਤੇ ਕਾਨੂੰਨ ਦਾ ਮਸਲ਼ਾ ਬਣਾ ਕੇ ਉਨ੍ਹਾਂ ਨੂੰ ਡੰਡੇ ਅਤੇ ਗੌਲ਼ੀ ਨਾਲ਼ ਹੀ ਪੇਸ਼ ਆਂuਦੇ ਹਨ।ਲ਼ੋਕਾਂ ਦੇ ਹਰ ਸਿਆਸੀ ਅਤੇ ਆਰਥਕ ਮਸਲ਼ੇ ਨੂੰ ਇਹ ਸਰਕਾਰੀ ਦਹਿਸ਼ਤਗਰਦੀ ਨਾਲ਼ ਹੀ ਕੁਚਲ਼ਣ ਵਿਚ ਯਕੀਨ ਰਖਦੇ ਹਨ। ਮਿਸਾਲ਼ ਦੇ ਤੌਰ ਤੇ ਅੱਜ ਕਸ਼ਮੀਰ ਅਤੇ ਛੱਤੀਸਗੜ ਹੀ ਲ਼ੈ ਲ਼ਉ। ਕਸ਼ਮੀਰ ਵਿਚ ਲ਼ੋਕ ਆਪਣੇ ਹੱਕਾਂ ਲ਼ਈ ਘੋਲ਼ ਚਲ਼ਾ ਰਹੇ ਹਨ ਅਤੇ ਕੇਂਦਰੀ ਸਰਕਾਰ ਨੇ ਉਥੇ ਲ਼ੱਖਾਂ ਦੀ ਨਫਰੀ ਵਿਚ ਫੌਜ ਤੈਨਾਤ ਕੀਤੀ ਹੋਈ ਹੈ ਜਿਹੜੀ ਕਿ ਹਰ ਰੋਜ਼ ਲ਼ੋਕਾਂ ਨੇ ਅੱਨ੍ਹਾ ਤਸ਼ੱਦਦ ਕਰਦੀ ਹੈ।

ਇਸੇ ਤਰਾਂ ਛੱਤੀਸਗੜ ਵਿਚ ਮੁੱਢ ਕਦੀਮੀ ਅਤੇ ਕਬਾਇਲ਼ੀ ਲ਼ੋਕ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਉਣੀ ਚਾਹੁੰਦੇ ਹਨ। ਉਹ ਆਪਣੇ ਰਵਾਅਤੀ ਤਰੀਕਿਆਂ ਮੁਤਾਬਿਕ ਜੰਗਲ਼, ਜਮੀਨ ਅਤੇ ਜਮੀਨ ਦੀ ਵਰਤੋਂ ਕਰਕੇ ਰਹਿਨਾ ਚਾਹੁੰਦੇ ਹਨ। ਪਰ ਕੇਂਦਰੀ ਸਰਕਾਰ ਉਨ੍ਹਾਂ ਦੇ ਸਾਰੇ ਕੁਦਰਤੀ ਵਸੀਲ਼ੇ ਵੱਡੀਆਂ ਕੰਪਨੀਆਂ ਦੇ ਹਵਾਲ਼ੇ ਕਰਕੇ ਉਨ੍ਹਾਂ ਨੂੰ ਉਥੋਂ ਜ਼ਬਰਦਸਤੀ ਕੱਢ ਰਹੀ ਹੈ ਅਤੇ ਇਸ ਕੰਮ ਲ਼ਈ ਫੌਜ ਦਾ ਉਪਰੇਸ਼ਨ ਗਰੀਨ ਹੰਟ ਚਲ਼ਾ ਰਹੀ ਹੈ ਜਿਸ ਵਿਚ ਸੈਂਕੜੇ ਹੀ ਪਿੰਡਾਂ ਨੂੰ ਜਲ਼ਾ ਦਿਤਾ ਗਿਆ ਹੈ।ਇਸ ਜਬਰ ਖ਼ਿਲ਼ਾਫ਼ ਕਬਾਇਲ਼ੀ ਲ਼ੋਕ ਹਥਿਆਰਬੰਦ ਘੋਲ਼ ਚਲ਼ਾਉਣ ਲ਼ਈ ਮਜਬੁਰ ਹਨ।ਸਰਕਾਰ ਇਨ੍ਹਾਂ ਲ਼ੋਕਾਂ ਦੇ ਵਸੀਲ਼ੇ ਖੋਹਣ ਲ਼ਈ ਹਰ ਤਰਾਂ ਦਾ ਜਬਰ ਕਰ ਰਹੀ ਹੈ।

ਜਿਨ੍ਹਾ ਆਰਥਕ ਅਤੇ ਸਿਆਸੀ ਕਾਰਨਾਂ ਕਰਕੇ ਪੰਜਾਬ ਦੇ ਲ਼ੋਕਾਂ ਵਿਚ ੩੦ ਸਾਲ਼ ਪਹਿਲ਼ਾਂ ਰੋਹ ਸੀ ਉਹ ਕਾਰਨ ਅਜੇ ਵੀ ਉਸੇ ਤਰਾਂ ਬਰਕਰਾਰ ਹਨ ਅਤੇ ਪਿਛਲ਼ੇ ੩੦ ਸਾਲ਼ਾਂ ਵਿਚ ਬਦ ਤੋਂ ਬਦਤਰ ਹੋ ਗਏ ਹਨ।ਪੰਜਾਬ ਦੇ ਕਿਸਾਨਾਂ ਦੀ ਤਬਾਹੀ ਹੋ ਰਹੀ ਹੈ।ਕਿਸਾਨ ਖ਼ੁਦਕਸ਼ੀਆਂ ਕਰ ਰਹੇ ਹਨ। ਉਨ੍ਹਾਂ ਦੇ ਸਿਰ ਤੇ ਕਰਜ਼ੇ ਦੀ ਪੰਡ ਹਰ ਰੋਜ਼ ਹੋਰ ਭਾਰੀ ਹੁੰਦੀ ਜਾ ਰਹੀ ਹੈ। ਉਨ੍ਹਾਂ ਦੀਆਂ ਜ਼ਮੀਨਾਂ ਕੁੜਕ ਹੋ ਰਹੀਆਂ ਹਨ। ਖੇਤੀ ਦੀ ਲ਼ਾਗਤ ਬਹੁਤ ਵੱਧ ਗਈ ਹੈ ਜਿਨਸ ਦੀ ਕੀਮਤ ਉਨ੍ਹਾਂ ਨੂੰ ਨਹੀਂ ਮਿਲ਼ਦੀ। ਛੋਟੇ ਕਿਸਾਨਾਂ ਲ਼ਈ ਖੇਤੀ ਲ਼ਾਹੇਵੰਦ ਨਹੀਂ ਹੈ ਅਤੇ uੱ੍ਹਹ ਆਪਣੀਆਂ ਜ਼ਮੀਨਾਂ ਛੱਡਣ ਅਤੇ ਬੇਚਣ ਨੂੰ ਮਜਬੁਰ ਹਨ।ਸ਼ਹਿਰਾਂ ਅਤੇ ਪਿੰਡਾਂ ਵਿਚ ਬੇਰੁਜ਼ਗਾਰੀ ਵੱਧ ਰਹੀ ਹੈ। ਪੰਜਾਬ ਵਿਚ ਸਰਕਾਰ ਕੋਈ ਸਨਅਤ ਨਹੀਂ ਲ਼ਾ ਰਹੀ।ਵੱਡੇ ਜਗੀਰਦਾਰ ਅਤੇ ਕੰਪਨੀਆਂ ਅੱਨ੍ਹੀ ਦੌਲ਼ਤ ਕਮਾ ਰਹੀਆਂ ਹਨ। ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਹਨ ਅਤੇ ਗਰੀਬ ਹੋਰ ਗਰੀਬ ਹੁੰਦੇ ਜਾ ਰਹੇ ਹਨ। ਜ਼ਮੀਨ ਕੁਝ ਹੀ ਵਡੇਰਿਆਂ ਦੇ ਹੱਥਾਂ ਵਿਚ ਜਾ ਰਹੀ ਹੈ।
ਪੰਜਾਬ ਵਿਚ ਪਾਣੀ ਦੀ ਵੀ ਬਹੁਤ ਹੇਠਾਂ ਚਲ਼ਿਆ ਗਿਆ ਹੈ। ਕਈ ਥਾਂਵਾਂ ਤੇ ਇਹ ੩੦੦ ਫੁੱਟ ਤੋਂ ਵੀ ਜ਼ਿਆਦਾ ਗਹਿਰਾਈ ਵਿਚ ਪਹੁੰਚ ਗਿਆ ਹੈ। ਮਾਹਿਰਾਂ ਦਾ ਕਹਿਨਾ ਹੈ ਕਿ ਪੰਜਾਬ ਰੇਗਿਸਤਾਨ ਵਿਚ ਤਬਦੀਲ਼ ਹੋ ਰਿਹਾ ਹੈ।ਫਸਲ਼ਾਂ ਵਿਚ ਦੁਆਈਆਂ ਦੀ ਵਰਤੋਂ ਨਾਲ਼ ਕੈਂਸਰ ਅਤੇ ਹੋਰ ਖ਼ਤਰਨਾਕ ਬਿਮਾਰਿਆਂ ਬਹੁਤ ਵੱਧ ਰਹੀਆਂ ਹਨ।

ਜਿਨ੍ਹਾਂ ਕਾਰਨਾਂ ਕਰਕੇ ਪੰਜਾਬ ਵਿਚ ੩੦ ਸਾਲ਼ਾਂ ਪਹਿਲ਼ਾ ਵੱਡਾ ਉਭਾਰ ਅਤੇ ਰੋਹ ਸੀ ਉਹ ਹਾਲ਼ਾਤ ਅੱਗੇ ਨਾਲ਼ੋਂ ਵੀ ਹੋਰ ਵਿਗੜੇ ਹਨ ਅਤੇ ਲ਼ੋਕ ਸਰਕਾਰੀ ਦਹਿਸ਼ਤ ਅਤੇ ਤਸ਼ੱਦਦ ਨੂੰ ਭੁੱਲ਼ੇ ਨਹੀਂ ਹਨ।ਕੇਂਦਰੀ ਸਰਕਾਰ ਅਤੇ ਹਾਕਮ ਜਮਾਤਾਂ ਖ਼ਿਲ਼ਾਫ਼ ਉਹ ਹੋਰ ਭੜਕੇ ਹੀ ਹਨ।

ਹਰਮੰਦਰ ਸਾਹਿਬ ਤੇ ਹਮਲ਼ੇ ਦੇ ੩੦ ਸਾਲ਼ ਬਾਦ ਅੱਜ ਪੰਜਾਬ ਇਕ ਬਾਰੁਦ ਦੇ ਢੇਰ ਵਾਂਗ ਹੈ ਜਿਸਨੂੰ ਸਿਰਫ਼ ਇਕ ਮਾਚਿਸ ਦੀ ਤੀਲ਼ੀ ਦੀ ਲ਼ੋੜ ਹੈ।

 

More

Your Name:
Your E-mail:
Subject:
Comments: