کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਾਲਮ ਤੇ ਕਾਲਮਿਸਟ > ਅਮ੍ਰਿਤ ਵੇਲੇ ਫੁਰਨਾ: ਅਮਰੀਕਾ ਵਿਚਗੁਰਦੁਆਰੇ ਚ ਕਤਲ ਅਤੇ ਮਸੀਤ ਨੂੰ ਅੱਗ

ਅਮ੍ਰਿਤ ਵੇਲੇ ਫੁਰਨਾ: ਅਮਰੀਕਾ ਵਿਚਗੁਰਦੁਆਰੇ ਚ ਕਤਲ ਅਤੇ ਮਸੀਤ ਨੂੰ ਅੱਗ

ਜਸਪਾਲ ਸਿੰਘ

August 9th, 2012

 

 

ਅਗਸਤ 5 ਨੂੰ ਵਿਸਕਾਨਸਨ ਦੇ ਇਕ ਛੋਟੇ ਜਿਹੇ ਕਸਬੇ ਵਿਚ ਇਕ ਗੁਰਦਵਾਰੇ ਵਿਚ ਇਕ ਹਮਲਾਵਰ ਨੇ ਗੌਲੀਆਂ ਨਾਲ 6 ਬੰਦਿਆਂ ਨੂੰ ਕਤਲ ਅਤੇ ਇਕ ਪੁਲੀਸ ਅਫਸਰ ਨੂੰ ਫੱਟੜ ਕਰ ਦਿਤਾ।ਇਸ ਹਮਲਾਵਰ ਨੂੰ ਪੁਲੀਸ ਨੇ ਗੋਲੀ ਨਾਲ ਮਾਰ ਦਿਤਾ। ਦੱਸਿਆ ਜਾਂਦਾ ਹੈ ਕਿ ਇਸ ਹਮਲਾਵਾਰ ਦਾ ਨਾਂਅ ਮਾਈਕਲ ਪੇਜ ਸੀ ਅਤੇ ਉਹ ਅਮਰੀਕਨ ਫੌਜ ਵਿਚ ਰਿਹਾ ਸੀ ਅਤੇ ਨਸਲਵਾਦੀ ਜੱਥੇਬੰਦੀਆਂ ਦਾ ਮੈਂਬਰ ਜਾਂ ਹਮਦਰਦ ਸੀ।

ਅਗਸਤ 6 ਨੂੰ  ਜੌਪਲੀਨ ਮਿਜ਼ੁਰੀ ਵਿਚ ਸਵੇਰੇ ਤੜਕੇ ਇਕ ਮਸੀਤ ਨੂੰ ਅੱਗ ਨਾਲ ਸਾੜ ਦਿਤਾ ਗਿਆ। ਇਹ ਇਸ ਮਸੀਤ ਤੇ ਦੁਸਰਾ ਹਮਲਾ ਸੀ। ਕੁਝ ਅਰਸਾ ਪਹਿਲਾਂ ਇਸ ਮਸੀਤ ਨੂੰ ਅੱਗ ਲਾਈ ਗਈ ਸੀ ਪਰ ਲੋਕਾਂ ਨੇ ਇਕੱਠੇ ਹੋਕੇ ਬੁਝਾ ਦਿਤੀ ਸੀ।ਅੱਗ ਲਾਉਣ ਵਾਲ ਫੜਿਆ ਨਹੀਂ ਗਿਆ ਸੀ।

ਅਮਰੀਕਾ ਵਿਚ ਹਰ ਧਰਮ ਅਤੇ ਨਸਲ ਦੇ ਲੋਕਾਂ ਨੇ ਇਕੱਠੇ  ਹੋਕੇ ਇਨ੍ਹਾਂ ਹਮਲਿਆਂ ਦੀ ਨਿਖੇਧੀ ਕੀਤੀ ਹੈ। ਪਿਛਲੇ ਕੁਝ ਸਾਲਾਂ ਵਿਚ ਅਮਰੀਕਾ ਵਿਚ ਆਮ ਲੋਕਾਂ ਦੇ ਵਜੁਦ ਅਤੇ ਹੋਂਦ ਦੇ ਹੱਕ ਤੇ ਬਹੁਤ ਹਮਲੇ ਹੋ ਰਹੇ ਹਨ। ਇਹ ਹਮਲੇ ਲੋਕਾਂ ਦੇ ਜ਼ਾਤੀ ਅਤੇ ਸਾਮੁਹਕ ਹੋਂਦ ਤੇ ਹਮਲੇ ਹਨ। ਇਹ ਹਮਲੇ ਕਈ ਤਰਾਂ ਦੀ ਸ਼ਕਲ ਵਿਚ ਹੋ ਰਹੇ ਹਨ।

ਇਸ ਹਮਲੇ ਦੀ ਇਕ ਸ਼ਕਲ ਲੋਕਾਂ ਦੇ ਘਰ ਕੁੜਕ ਕਰਨ ਦੀ ਹੈ, ਇਕ ਸ਼ਕਲ ਇੱਮੀਗਰੈਂਟਾਂ ਤੇ ਹਮਲੇ ਦੀ ਹੈ, ਇਕ ਸ਼ਕਲ ਲੋਕਾਂ ਨੂੰ ਵੋਟਾਂ ਪਾਉਣ ਤੋਂ ਰੋਕਣ ਦੀ ਹੈ, ਐਫ ਬੀ ਆਈ ਵਲੋਂ ਨੌਜਵਾਨਾਂ ਨੂੰ ਫਸਾਉਣਾ ਵੀ ਇਸੇ ਹਮਲੇ ਦਾ ਹਿੱਸਾ ਹੈ। ਸਿਹਤ, ਤਾਲੀਮ ਅਤੇ ਹੋਰ ਸਮਾਜੀ ਲੋੜਾ ਤੇ ਖਰਚੇ ਤੇ ਕਟੌਤੀ ਵੀ ਇਸ ਹਮਲੇ ਦਾ ਰੁਪ ਹੀ ਹਨ। ਹਰੇਕ ਸ਼ਹਿਰੀ ਅਤੇ ਬੰਦੇ ਦੀ ਹੋਂਦ ਅਤੇ ਵਜੁਦ ਦੇ ਹੱਕ ਤੇ ਹਰ ਪਾਸਿਉਂ ਹਮਲੇ ਹੋ ਰਹੇ ਹਨ।

ਇਹ ਹਾਲਾਤ ਹਰ ਔਰਤ ਮਰਦ,ਅਤੇ ਸਮੁਹ ਲਈ ਸੰਕਟ ਪੈਦਾ ਕਰ ਰਹੇ ਹਨ।ਹਰ ਪਾਸੇ ਆਪੋ ਆਪਣੀ ਅਤੇ ਮਾਰੋ ਮਾਰ ਦੀ ਅੱਗ ਨੂੰ ਭੜਕਾਇਆ ਜਾ ਰਿਹਾ ਹੈ।ਸਰਕਾਰੀ ਅਤੇ ਗੌਰ ਸਰਕਾਰੀ ਮੀਡੀਆ ਲੋਕਾਂ ਖ਼ਿਲਾਫ਼ ਕਿਸੇ ਨਾਂ ਕਿਸੇ ਬਹਾਨੇ ਫਾਹਸ਼  ਪ੍ਰਚਾਰ ਕਰਕੇ ਇਕ ਦੁਜੇ ਖਿਲਾਫ਼ ਉਕਸਾਂਉਦੇ ਰਹਿੰਦੇ ਹਨ।

ਲੋਕ ਇਸ ਹਮਲੇ ਖ਼ਿਲਾਫ ਅਤੇ ਆਪਣੀ ਹੋਂਦ ਅਤੇ ਵਜੁਦ ਦੇ ਹੱਕ ਲਈ ਸ਼ਹਿਰਾਂ, ਕਸਬਿਆਂ ਅਤੇ ਬਸਤੀਆਂ ਵਿਚ ਘੋਲ ਚਲਾ ਰਹੇ ਹਨ।ਉਹ 99ં ਲੋਕਾਂ ਖ਼ਿਲਾਫ਼ 1ં  ਦੇ ਹਮਲਿਆਂ ਵਿਰੁਧ ਲਾਮਬੰਦ ਹੋ ਰਹੇ ਹਨ।

ਸਿੱਖਾਂ ਦੇ ਗੁਰਦਵਾਰੇ ਚ ਕਤਲ ਅਤੇ ਮੁਸਲਮਾਨਾਂ ਦੀ ਮਸੀਤ ਨੂੰ ਅੱਗ, ਲੋਕਾਂ ਦੀ ਹੋਂਦ ਅਤੇ ਵਜੁਦ ਦੇ ਹੱਕ ਤੇ ਹਮਲੇ ਦਾ ਹੀ ਹਿੱਸਾ ਹਨ। 1ં ਨੇ ਇਹੋ ਜਿਹੇ ਹਾਲਾਤ ਪੈਦਾ ਕਰ ਦਿਤੇ ਹਨ ਜਿਸ ਵਿਚ ਕਿਸੇ ਦੇ ਵੀ ਹੱਕ ਦੀ ਕੋਈ ਜ਼ਾਮਨੀ ਨਹੀਂ। ਹਰੇਕ ਇਨਸਾਨ ਅਤੇ ਸਮੁਹ ਦੀ ਪੱਗ ਨੂੰ ਕਿਸੇ ਨਾਂ ਕਿਸੇ ਬਹਾਨੇ ਹੱਥ ਪਾਇਆ ਜਾ ਸਕਦਾ ਹੈ। ਡਰ,ਸਹਿਮ, ਸ਼ੱਕ ਅਤੇ ਸ਼ੁਬਹੇ ਦਾ ਬਾਜ਼ਾਰ ਗਰਮ ਕੀਤਾ ਜਾ ਰਿਹਾ ਹੈ।ਕਦੇ ਇਸ ਸਮੁਹ ਨੂੰ ਕਦੇ ਉਸ ਸਮੁਹ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ।

ਸਿੱਖ,ਮੁਸਲਮਾਨ ਅਤੇ ਹੋਰਨਾਂ ਧਰਮਾਂ ਅਤੇ ਨਸਲਾਂ ਦੇ ਲੋਕ 99ં ਦੇ ਅਨਿਖੜਵਾਂ ਹਿੱਸਾ ਹਨ ਅਤੇ ਉਨ੍ਹਾਂ ਦੇ ਹੋਂਦ ਅਤੇ ਵਜੁਦ ਦਾ ਹੱਕ ਸਾਰਿਆਂ ਦੇ ਹੱਕਾਂ ਦੇ ਘੋਲ ਨਾਲ  ਹੀ ਸਲਾਮਤ ਰਹਿ ਸਕਦਾ ਹੈ। 99ં ਨਾਲ ਇਕ ਮੁੱਠ ਹੋਕੇ ਹੱਕਾਂ ਦੇ ਘੋਲ ਵਿਚ ਹੀ ਉਨ੍ਹਾਂ ਦੇ ਵਜੁਦ ਅਤੇ ਹੋਂਦ ਦੇ ਹੱਕ ਦੀ ਹਿਫਾਜ਼ਤ ਹੋ ਸਕਦੀ ਹੈ।

 

More

Your Name:
Your E-mail:
Subject:
Comments: