کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > ਅਮ੍ਰਿਤ ਵੇਲੇ ਫੁਰਨਾ: ਡਿਟਰਾਯਟ ਸ਼ਹਿਰ ਦਾ ਭੈੜਾ ਹਾਲ

ਅਮ੍ਰਿਤ ਵੇਲੇ ਫੁਰਨਾ: ਡਿਟਰਾਯਟ ਸ਼ਹਿਰ ਦਾ ਭੈੜਾ ਹਾਲ

ਜਸਪਾਲ ਸਿੰਘ

July 30th, 2015

 

 

ਹਾਲ ਵਿਚ ਹੀ ਖ਼ਬਰਾਂ ਮਿਲੀਆਂ ਹਨ ਕਿ ਅਮਰੀਕਾ ਦੇ ਡਿਟਰਾਯਟ ਸ਼ਹਿਰ ਦੀ ਗਲੀਆਂ ਵਿਚ ਆਵਾਰਾ ਕੁਤੇ ਫਿਰ ਰਹੇ ਹਨ ਅਤੇ ਉਹ ਕਦੀ ਕਦੀ ਛੋਟੇ ਬੱਚਿਆਂ ਤੇ ਹਮਲੇ ਵੀ ਕਰ ਦਿੰਦੇ ਹਨ।ਦੱਸਿਆ ਜਾਂਦਾ ਹੈ ਕਿ ਲੱਖਾਂ ਹੀ ਲੋਕ ਜਿਹੜੇ ਕਿ ਡਿਟਰਾਯਟ ਛੱਡ ਕੇ ਚਲੇ ਗਏ ਹਨ, ਉਹ ਜਾਣ ਲਗੇ ਆਪਣੇ ਪਾਲਤੁ ਕੁੱਤੇ ਖ਼ੁੱਲੇ ਛੱਡ ਗਏ ਸੀ। ਇਨ੍ਹਾਂ ਕੁੱਤਿਆਂ ਦੀ ਨਫਰੀ ਵੱਧ ਗਈ ਹੈ ਅਤੇ ਉਹ ਸ਼ਹਿਰ ਦੀ ਗਲੀਆਂ ਵਿਚ
ਆਵਾਰਾ ਫਿਰਦੇ ਹਨ। ਡਿਟਰਾਯਟ ਸ਼ਹਿਰ ਨੇ ਬਜਟ ਵਿਚ ਕਟੌਤੀ ਕਰਕੇ ਕੁੱਤੇ ਫੜਣ ਵਾਲੇ ਵਾਰਡਨਾਂ ਨੂੰ ਹਟਾ ਦਿਤਾ ਹੈ। ਇਸ ਲਈ ਇਹ ਕੁਤੇ ਹਜ਼ਾਰਾਂ ਹੀ ਵੀਰਾਨ ਇਮਾਰਤਾਂ ਵਿਚ ਰਹਿੰਦੇ ਹਨ ਅਤੇ ਗਲੀਆਂ ਵਿਚ ਖੋਰੁ ਪਾਂਉਦੇ ਹਨ।
 
ਇਕ ਹੋਰ ਖ਼ਬਰ ਮੁਤਾਬਿਕ ਡਿਟਰਾਯਟ ਸ਼ਹਿਰ ਦੀ ਸਰਕਾਰ ਨੇ ਹਜ਼ਾਰਾਂ ਹੀ ਲੋਕਾਂ ਦੇ ਪਾਣੀ ਦੇ ਕਨੈਕਸ਼ਨ ਕੱਟ ਦਿਤੇ ਹਨ ਕਿਉਂਕਿ ਉਨ੍ਹਾਂ ਕੋਲ ਪਾਣੀ ਦੇ ਬਿਲ ਭਰਨ ਲਈ ਪੈਸੇ ਨਹੀਂ ਹਨ।ਸਿਟੀ ਕਾਂਉਸਲ ਦਾ ਕਹਿਨਾ ਹੈ ਕਿ ਪੀਣ ਦਾ ਪਾਨੀ ਲੋਕਾਂ ਦਾ ਹੱਕ ਨਹੀਂ ਹੈ ਅਤੇ ਜੇ ਉਨ੍ਹਾਂ ਕੋਲ ਬਿਲ ਭਰਨ ਲਈ ਪੈਸੇ ਨਹੀਂ ਹਨ ਤਾਂ ਇਹ ਉਨ੍ਹਾਂ ਦਾ ਆਪਣਾ ਮਸਲਾ ਹੈ।
 
ਮੈਨੈੁੰ ਡਿਟਰਾਯਟ ਗਏ ਕੋਈ 40 ਕੁ ਸਾਲ ਹੋ ਗਏ ਹਨ। ਮੇਰੀਆਂ ਡਿਟਰਾਯਟ ਦੀਆਂ ਯਾਦਾਂ ਇਕ ਠਾਠਾਂ ਮਾਰਦੇ ਸ਼ਹਿਰ ਦੀਆਂ ਹਨ। ਤਕਰੀਬਨ 40 ਸਾਲ ਹੋਏ ਮੈਂ ਇਸ ਸ਼ਹਿਰ ਵਿਚ ਕੁਝ ਸਮਾਂ ਰਿਹਾ ਸੀ। ਮੇਰੇ ਇਕ ਦੋਸਤ ਨੇ ਮੈਨੂੰ ਸ਼ਹਿਰ ਚੰਗੀ ਤਰਾਂ ਦਿਖਾਇਆ ਸੀ। ਉਸਦਾ ਵਾਲਿਦ ਉਸ ਵਕਤ ਸਿਟੀ ਕਾਂਉਸਲ ਦਾ ਮੈਂਬਰ ਸੀ।ਫੋਰਡ, ਕਰਾਈਸਲਰ ਅਤੇ ਜਨਰਲ ਮੋਟਰਜ਼ ਵਿਚ ਲੱਖਾਂ ਹੀ ਲੋਕ ਕੰਮ ਕਰਦੇ ਸਨ। ਇਨ੍ਹਾਂ ਫੈਕਟਰੀਆਂ ਵਿਚ ਤਿਨ ਸ਼ਿਫਟਾਂ ਚਲਦੀਆਂ ਸਨ ਅਤੇ ਉਵਰ ਟਾਈਮ ਵੀ ਬੜਾ ਲੱਗ ਜਾਂਦਾ ਸੀ। ਨਾਲ ਹੀ ਮੋਟਰ ਕਾਰਾਂ ਨਾਲ ਸੰਬੰਧਤ ਕਈ ਹੋਰ ਸਨਅਤਾਂ ਵੀ ਲੱਖਾਂ ਹੀ ਲੋਕਾਂ ਨੂੰ ਰੁਜ਼ਗਾਰ ਦਿੰਦੀਆਂ ਸਨ। ਉਸ ਵੇਲੇ ਡਿਟਰਾਯਟ ਦੀ ਆਬਾਦੀ ਤਕਰੀਬਨ 20 ਲੱਖ ਸੀ।
 
ਮੈਨੂੰ ਯਾਦ ਹੈ ਕਿ ਮੇਰੇ ਇਕ ਦੋਸਤ ਨੇ ਆਪਣੀ ਕਿਸ਼ਤੀ ਵਿਚ ਮੈਨੂੰ ਦਰਿਆ ਦੀ ਸੈਰ ਕਰਾਈ ਸੀ ਅਤੇ ਦਰਿਆ ਦੇ ਦੋਵੇਂ ਪਾਸੇ ਬਹੁਤ ਹੀ ਖ਼ੁਬਸੁਰਤ ਘਰ ਦਿਖਾਏ ਸਨ। ਆਟੋ ਵਰਕਰਜ਼ ਯੁਨੀਅਨ ਦਾ ਪ੍ਰਧਾਨ ਵੀ ਉਨ੍ਹਾਂ ਦਿਨਾਂ ਚ ਉਸੇ ਹੀ ਮੁੱਹਲੇ ਵਿਚ ਰਹਿੰਦਾ ਸੀ ਜਿਸ ਵਿਚ ਫੋਰਡ ਮੋਟਰ ਕੰਪਨੀ ਦਾ ਮਾਲਿਕ ਰਹਿੰਦਾ ਸੀ।ਮੋ ਟਾਉਨ ਦੇ ਸੰਗੀਤ ਨਾਲ ਪੁਰਾ ਅਮਰੀਕਾ ਗੁੰਜਦਾ ਸੀ। ਡਿਟਰਾਯਟ ਇਕ ਖ਼ੁਸ਼ਹਾਲ ਸ਼ਹਿਰ ਸੀ। ਕਿਹਾ ਜਾਂਦਾ ਸੀ ਜੋ ਚੀਜ਼ ਜਨਰਲ ਮੋਟਰਜ਼ ਲਈ ਚੰਗੀ ਹੈ ਉਹ ਅਮਰੀਕਾ ਲਈ ਵੀ  ਚੰਗੀ ਹੈ।ਇਸ ਲਈ ਸਰਕਾਰਾਂ ਵੀ ਇਨ੍ਹਾਂ ਨੂੰ ਅਰਬਾਂ ਖਰਬਾਂ ਡਾਲਰਾਂ ਦੀ ਇਮਦਾਦ ਦਿੰਦੀਆਂ ਸਨ।
 
ਫਿਰ ਡਿਟਰਾਯਟ ਨੂੰ ਕੀ ਹੋਇਆ? ਕੀ ਗੱਲ ਹੈ ਕਿ ਅੱਜ ਉਥੇ ਗਲੀਆਂ ਵਿਚ ਕੱਤੇ ਫਿਰ ਰਹੇ ਹਨ ਅਤੇ ਲੋਕਾਂ ਕੋਲ ਪਾਣੀ ਦੇ ਬਿਲ ਭਰਨ ਲਈ ਪੈਸੇ ਨਹੀਂ ਹਨ?ਇਸ ਦੀ ਵਜ੍ਹਾ ਇਹ ਹੈ ਕਿ ਆਪਣੇ ਮੁਨਾਫੇ ਜ਼ਿਆਦਾ ਤੋਂ ਜ਼ਿਆਦਾ ਵਧਾਉਣ ਲਈ ਤਿਨੇ ਹੀ ਵੱਡੀਆਂ ਕੰਪਨੀਆਂ ਨੇ ਡਿਟਰਾਯਟ ਨੂੰ ਛੱਡ ਦਿਤਾ ਅਤੇ ਆਪਣੀਆਂ ਫੈਕਟਰੀਆਂ ਮੈਕਸਿਕੋ,ਚੀਨ, ਬਰਾਜ਼ੀਲ ਅਤੇ ਹੋਰਨਾਂ ਮੁਲਕਾਂ ਵਿਚ ਲਾ ਲਈਆਂ ਜਿੱਥੇ ਉਹ ਡਿਟਰਾਯਟ ਦੇ ਮੁਕਾਬਲੇ ਮਜ਼ਦੁਰਾਂ ਨੂੰ ਬਹੁਤ ਹੀ ਘੱਟ ਮਜ਼ਦੁਰੀ ਦਿੰਦੇ ਹਨ।ਇਸ ਨਾਲ ਉਨ੍ਹਾਂ ਦੇ ਮੁਨਾਫੇ ਬਹੁਤ ਹੀ ਵੱਧ ਗਏ ਪਰ ਡਿਟਰਾਯਟ ਦਾ ਨਾਸ ਹੋ ਗਿਆ। ਡਿਟਰਾਯਟ ਦੀ ਆਬਾਦੀ 20 ਲੱਖ ਤੋਂ ਘਟ ਕੇ 7 ਲੱਖ ਦੇ ਕਰੀਬ ਰਹਿ ਗਈ ਅਤੇ ਰੁਜ਼ਗਾਰ ਦੇ ਵਸੀਲੇ ਬਿਲਕੁਲ ਹੀ ਘਟ ਗਏ।ਲੋਕ ਡਿਟਰਾਯਟ ਛੱਡਨ ਤੇ ਮਜਬੁਰ ਹੋ ਗਏ।ਕਿਸੇ ਵੀ ਸਿਆਸੀ ਲੀਡਰ ਜਾਂ ਟਰੇਡ ਯੁਨੀਅਨ ਨੇ ਇਨ੍ਹਾਂ ਤਿਨਾਂ ਕੰਪਨੀਆਂ ਦੇ ਇਸ ਨਿਕਾਲੇ ਦਾ ਵਿਰੋਧ ਨਹੀਂ ਕੀਤਾ ਅਤੇ ਨਾਂ ਹੀ ਇਹ ਜ਼ੋਰ ਪਾਇਆ ਕਿ ਜੇ ਤੁਸੀਂ ਡਿਟਰਾਯਟ ਛੱਡਣਾ ਹੈ ਤਾਂ ਉਹ ਅਰਬਾਂ ਖਰਬਾਂ ਡਾਲਰ ਵਾਪਸ ਕਰੋ ਜਿਹੜੇ ਕਿ ਸਰਕਾਰਾਂ ਨੇ ਸਬਸਡੀ ਦੇ ਤੌਰ ਵਿਚ ਤੁਹਾਨੂੰ ਦਿੱਤੇ ਹਨ।
 
ਡਿਟਰਾਯਟ ਦੇ ਲੋਕਾਂ ਅਤੇ ਮਜ਼ਦੁਰਾਂ ਨੂੰ ਇਨ੍ਹਾਂ ਫੈਕਟਰੀਆਂ  ਦਾ ਕੰਟਰੋਲ ਆਪਣੇ ਹੱਥ ਵਿਚ ਲੈ ਲੈਣਾ ਚਾਹੀਦਾ ਸੀ ਅਤੇ ਉਹ ਇਹ ਫੈਕਟਰੀਆਂ ਚਲਾ ਸਕਦੇ ਸਨ। ਪਰ ਟਰੇਡ ਯੁਨੀਅਨ ਦੇ ਲੀਡਰ ਅਤੇ ਸਿਆਸੀ ਲੀਡਰ ਸੱਭ ਮੋਟਰ ਕੰਪਨੀਆਂ ਦੇ ਹੱਥ ਚੜੇ ਹੋਏ ਸਨ। ਉਨ੍ਹਾਂ ਨੇ ਇਸ ਬਾਰੇ ਚੂੰ ਵੀ ਨਹੀਂ ਕੀਤੀ।ਅਮਰੀਕਾ ਦੇ ਕਈ ਹੋਰਨਾਂ ਸ਼ਹਿਰਾਂ ਦਾ ਵੀ ਇਹੋ ਹਾਲ ਹੈ। ਬਾਲਟੀਮੋਰ, ਕੈਮਡਨ, ਨਿਉਅਰਕ,ਯੰਗਸਟਾਉਣ,ਰਾਚੈਸਟਰ ਵਗੈਰਹ ਬਹੁਤ ਇਹੋ ਜਿਹੇ ਸ਼ਹਿਰ ਹਨ ਜਿਨਾਂ ਦੀ ਤਬਾਹੀ ਹੋ ਚੁੱਕੀ ਹੈ।
 
ਡਿਟਰਾਯਟ ਅਤੇ ਹੋਰਨਾਂ ਸ਼ਹਿਰਾਂ ਦੀ ਤਬਾਹੀ ਇਸ ਇਨਸਾਨ ਵਿਰੋਧੀ ਬੰਦੋਬਸਤ ਅਤੇ ਰਿਸ਼ਤਿਆਂ ਦੀ ਸੱਚਾਈ ਜ਼ਾਹਿਰ ਕਰਦੀ ਹੈ ਅਤੇ ਨਵੀਂ ਉਸਾਰੀ ਦੀ ਲੋੜ ਵੱਲ ਇਸ਼ਾਰਾ ਕਰਦੀ ਹੈ।ਇਸ ਸਿਸਟਮ ਵਿਚ ਕੁਝ ਵਡੇਰੇ ਸਿਰਫ਼ ਆਪਣੇ ਮੁਨਾਫਿਆਂ ਲਈ ਕੁਦਰਤੀ ਅਤੇ ਮਨੁਖ਼ੀ ਸਾਧਨਾਂ ਨੂੰ ਵਰਤ ਦੇ ਹਨ ਅਤੇ ਜੇ ਉਨ੍ਹਾਂ ਦੇ ਮੁਨਾਫੇ ਕਿਸੇ ਹੋਰ ਜਗ੍ਹਾ ਤੇ ਜ਼ਿਆਦਾ ਵੱਧਦੇ ਹਨ ਤਾਂ ਉਹ ਉਥੇ ਚਲੇ ਜਾਂਦੇ ਹਨ। ਇਨ੍ਹਾਂ ਨੂੰ ਲੋਕਾਂ ਦੀ ਜਾਂ ਕਿਸੇ ਜਗ੍ਹਾ ਦੀ ਖ਼ੁਸ਼ਹਾਲੀ ਦੀ ਕੋਈ ਪਰਵਾਹ ਨਹੀਂ ਹੈ। ਸਰਕਾਰਾਂ ਵੀ ਇਨ੍ਹਾਂ ਦੇ ਘੜੇ ਦੀਆਂ ਹੀ ਮੱਛਿਆਂ ਹਨ।
 
ਲੋਕ ਇਸ ਤਬਾਹੀ ਤੋਂ ਸਿੱਟੇ ਕੱਢ ਰਹੇ ਹਨ ਅਤੇ ਨਵੇਂ ਰਿਸ਼ਤਿਆਂ, ਨਵੀਂ ਉਸਾਰੀ ਅਤੇ ਨਵੇਂ ਤਰੀਕਿਆਂ ਬਾਰੇ ਵਿਚਾਰ ਵਟਾਂਦਰੇ ਕਰ ਰਹੇ ਹਨ।

 

More

Your Name:
Your E-mail:
Subject:
Comments: