کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > ਬਿਨ ਲਾਦਿਨ ਦੀ ਹਮਾਇਤ ਵਿਚ ਕੋਇਟਾ ਵਿਚ ਰੈਲੀ

ਬਿਨ ਲਾਦਿਨ ਦੀ ਹਮਾਇਤ ਵਿਚ ਕੋਇਟਾ ਵਿਚ ਰੈਲੀ

ਵਿਚਾਰ ਡੈਸਕ

May 3rd, 2011

 

 

ਪਾਕਿਸਤਾਨ ਦੇ ਸ਼ਹਿਰ ਕੋਇਟਾ ਵਿਚ ਅੱਤ ਵਾਦੀ ਸੱਥ ਅਲ-ਕਾਇਦਾ ਦੇ ਆਗੂ ਓਸਾਮਾ ਬਿਨ ਲਾਦਿਨ ਦੀ ਸਲਾਹੁਣਾ ਲਈ ਉਹਦੇ ਚਾਹੁਣ ਵਾਲਿਆਂ ਨੇ ਰੈਲੀ ਕੱਢੀ। ਉਨ੍ਹਾਂ ਵਾਸ਼ਿੰਗਟਨ ਹਕੂਮਤ ਦੇ ਖ਼ਿਲਾਫ਼ ਨਾਅਰੇ ਮਾਰਦਿਆਂ ਹੋਈਆਂ ਅਮਰੀਕੀ ਝੰਡਾ ਵੀ ਸਾੜਿਆ।

ਖ਼ਬਰਾਂ ਦੇ ਅਦਾਰੇ ਏ ਐੱਫ਼ ਪੀ ਨੇ ਅੱਖੀਂ ਵੇਖਣ ਵਾਲੇ ਲੋਕਾਂ ਤੇ ਰੈਲੀ ਦੇ ਪ੍ਰਬੰਧੀਆਂ ਦੇ ਹਵਾਲੇ ਨਾਲ ਦੱਸਿਆ ਪਈ ਪੈਰ ਨੂੰ ਕੋਇਟਾ ਵਿਚ ਓਸਾਮਾ ਬਿਨ ਲਾਦਿਨ ਦੀ ਸਲਾਹੁਣਾ ਲਈ ਸੈਂਕੜੇ ਲੋਕ ਸੜਕਾਂ ਤੇ ਨਿਕਲੇ। ਉਨ੍ਹਾਂ ਨੇ 'ਅਮਰੀਕਾ ਮੁਰਦਾ ਬਾਦ ' ਦੇ ਨਾਅਰੇ ਮਾਰੇ ਤੇ ਅਮਰੀਕੀ ਝੰਡਾ ਸਾੜਿਆ।

ਇਸ ਰੈਲੀ ਵਿਚ ਰਲਤ ਕਰਨ ਵਾਲਿਆਂ ਦਾ ਸਾਂਗਾ ਇਕ ਮਜ਼੍ਹਬੀ ਜਮਾਤ ਨਾਲ ਦੱਸਿਆ ਜਾਂਦਾ ਹੇ ਜਦੋਂ ਕਿ ਰੈਲੀ ਦੀ ਅਗਵਾਈ ਵਫ਼ਾਕੀ ਪਾਰਲੀਮਾਨ ਦੇ ਰੁਕਣ ਇਸਮਤ ਅੱਲਾਹ ਨੇ ਕੀਤੀ।

ਅਮਰੀਕਾ ਵੱਲੋਂ ਪਾਕਿਸਤਾਨ ਵਿੱਚ ਕਮਾਂਡੋ ਆਪ੍ਰੇਸ਼ਨ ਵਿਚ ਓਸਾਮਾ ਬਿਨ ਲਾਦਿਨ ਦੀ ਮੌਤ ਦੇ ਐਲਾਨ ਦੇ ਮਗਰੋਂ, ਉਥੇ ਕੱਢੀ ਜਾਣ ਵਾਲੀ ਆਪਣੀ ਕਿਸਮ ਦੀ ਇਹ ਪਹਿਲੀ ਰੈਲੀ ਸੀ। ਏ ਐੱਫ਼ ਪੀ ਨੇ ਇਹਦੇ ਪ੍ਰਬੰਧੀਆਂ ਦੇ ਹਵਾਲੇ ਨਾਲ ਰਲਤੀਆਂ ਦੀ ਗਿਣਤੀ ਇਕ ਹਜ਼ਾਰ ਤੋਂ ਬਾਰਾਂ ਸੌ ਤੀਕਰ ਦੱਸੀ ਜਾਂਦੀ ਹੈ ਜਦੋਂ ਕਿ ਅੱਖੀਂ ਵੇਖਣ ਵਾਲਿਆਂ ਦਾ ਕਹਿਣਾ ਹੈ ਪਈ ਇਸ ਮਕਸਦ ਲਈ ਇਕੱਠੇ ਹੋਣ ਵਾਲੀਆਂ ਦੀ ਗਿਣਤੀ ਅਠ ਸੋ ਸੀ।

ਰੈਲੀ ਦੇ ਰਲਤੀਆਂ ਨਾਲ ਖ਼ਿਤਾਬ ਵਿਚ ਇਸਮਤ ਅੱਲਾਹ ਨੇ ਕਹਿਆ ' ਬਣ ਲਾਦਿਨ ਮੁਸਲਿਮ ਦੁਨੀਆ ਦੇ ਹੀਰੋ ਸੀ ਤੇ ਉਹ ਸ਼ਹਾਦਤ ਦੇ ਮਗਰੋਂ ਮੁਜਾਹਿਦ ਆਜ਼ਮ ਬਣ ਗਏ ਨੇਂ।' ਇਸਮਤ ਅੱਲਾਹ ਨੇ ਹੋਰ ਕਹਿਆ ' ਉਨ੍ਹਾਂ ਦੀ ਸ਼ਹਾਦਤ ਨਾਲ ਤਹਿਰੀਕ ਮੁੱਕ ਨਹੀਂ ਜਾਵੇਗੀ।  ਇਹ ਜਾਰੀ ਰਹੋਏਗੀ  ਤੇ ਹਜ਼ਾਰਾਂ ਹੋਰ ਬਣ ਲਾਦਿਨ ਜਮਨਗੇ'।  ਉਨ੍ਹਾਂ ਦਾ ਕਹਿਣਾ ਸੀ, ' ਅੱਜ ਦੇ ਆਪ੍ਰੇਸ਼ਨ ਤੋਂ ਸਾਬਤ ਹੋ ਗਿਆ ਹੈ ਪਈ ਅਮਰੀਕਾ ਨੂੰ ਬਿਨ ਅਲਾਕਵਾਮੀ ਸਰਹੱਦਾਂ ਦੀ ਪਾਸਦਾਰੀ ਦਾ ਕੋਈ ਖ਼ਿਆਲ ਨਹੀਂ ਤੇ ਉਹ ਕਿਸੇ ਵੀ ਵੇਲ਼ੇ ਬਿਨ ਅਲਾਕਵਾਮੀ ਕਾਨੂੰਨਾਂ ਦੀ ਖ਼ਿਲਾਫ਼ ਵਰਜ਼ੀ ਕਰ ਸਕਦਾ ਹੈ'।

 

More

Your Name:
Your E-mail:
Subject:
Comments: