کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਪਹਿਲੀ ਇੱਟ

ਪਹਿਲੀ ਇੱਟ

ਐੱਸ ਬਲਵੰਤ

August 31st, 2016

 

 

ਜ਼ੁਬੇਦਾ ਦੇ ਅੱਬਾ ਨੂੰ ਲਗਦਾ ਸੀ ਕਿ ਉਸ ਦੀ ਔਲਾਦ ਬਾਰੇ ਉਸੇ ਦੀ ਸੋਚ ਹੀ ਔਲਾਦ ਦੀ ਆਖਰੀ ਪਸੰਦ ਹੈ। ਉਸੇ ਸੋਚ ਦੇ ਆਧਾਰ ਤੇ ਜ਼ੁਬੇਦਾ ਦੇ ਅੱਬਾ ਨੇ ਉਸ ਨੂੰ ਸ਼ੁਜਾਹ ਨਾਲ ਵਿਆਹ ਕੇ ਵਿਲਾਇਤ ਤਾਂ ਭੇਜ ਦਿੱਤਾ ਪਰ ਉਨ੍ਹਾਂ ਦੋਹਾਂ ਦੀ ਉਮਰ ਦੇ ਅੱਧੋ-ਅੱਧੀ ਫਰਕ ਦੇ ਅਹਿਸਾਸ ਨੂੰ ਵੀ ਕਿਸੇ ਨਾ ਦੇਖਿਆ। ਦੋਵਾਂ ਦੀ ਪੜ੍ਹਾਈ ਲਿਖਾਈ ਅਤੇ ਕਾਬਲੀਅਤ ਦਾ ਵੀ ਖਿਆਲ ਨਾ ਕੀਤਾ। ਉਮਰ ਦੇ ਨਾਲ ਨਾਲ ਜ਼ੁਬੇਦਾ ਅੱਜ ਦੀ ਸੋਚੀ-ਫਿਜ਼ਾ ਵਿਚ ਉੜਨ ਦੇ ਸੁਪਨੇ ਲੈਂਦੀ ਸੀ। ਸ਼ੁਜਾਹ ਭਾਵੇਂ ਇੰਗਲੈਂਡ ਦੀ ਧਰਤੀ 'ਤੇ ਵਿਚਰ ਰਿਹਾ ਸੀ ਪਰ ਉਹ ਪੈਸੇ ਦੇ ਘੁਮੰਡ ਵਿਚ ਹਾਲੇ ਵੀ ਅੱਧੀ ਸਦੀ ਪਿਛੇ ਵੱਸਦੀ ਨਵਾਬੀ ਠਾਠ ਨੂੰ ਜੱਫਾ ਮਾਰੀ ਬੈਠਾ ਸੀ। ਵਿਦੇਸ਼ੀ ਧਰਤੀ ਤੇ ਪੌਂਡਾਂ ਦੀ ਖਣਕਾਰ ਨੇ ਜ਼ੁਬੇਦਾ ਲਈ ਚੁਣੇ ਵਰ ਦੀ ਪੈਂਹਠ ਸਾਲਾਂ ਦੀ ਉਮਰ ਦਾ ਵੀ ਖਿਆਲ ਨਾ ਕੀਤਾ ਜਦ ਕਿ ਖੁਦ ਜ਼ੁਬੇਦਾ ਹਾਲੇ ਛੱਬੀਆਂ ਦੀ ਹੀ ਹੋਈ ਸੀ।
ਜੁਬੇਦਾ ਨੇ ਵੀ ਨੇ ਵਿਆਹ ਵੇਲੇ ਚੂੰਅ ਤਕ ਨਾ ਕੀਤੀ ਤੇ ਪੇਰੈਂਟਸ ਵਲੋਂ ਤੇ ਸਮਾਜਕ ਬੰਧਨਾਂ ਦੀਆਂ ਸਾਰੀਆਂ ਰਸਮਾਂ ਨੂੰ ਪ੍ਰਵਾਨ ਚੜ੍ਹਾਈਆਂ। ਅੱਬਾ-ਅੰਮੀ ਦਾ ਹੁਕਮ ਮੰਨਿਆ, ਸਮਾਜ ਦੀ ਕੁੱਖ ਚੋਂ ਉਕਰੇ ਨਿਯਮਾਂ ਦਾ ਪਾਲਣ ਪੂਰੀ ਸ਼ਿੱਦਤ ਨਾਲ ਕੀਤਾ। ਪਰ ਖਾਹਸ਼ਾਂ ਤੇ ਸੋਚਾਂ ਦੇ ਖੰਭ ਉਸ ਨੂੰ ਆਪਣੀ ਹੀ ਰੂਹ ਦੀਆਂ ਉਡਾਰੀਆਂ 'ਚ ਆਪਣੇ ਹੀ ਤਰੀਕੇ ਨਾਲ ਉਡਾਉਂਦੇ ਗਏ। ਜ਼ੁਬੇਦਾ ਨੂੰ ਵਲਾਇਤ 'ਚ ਆ ਕੇ ਇਸ ਸਮਾਜ ਦੇ ਤਜੁਰਬਾਤ ਦਾ ਅਹਿਸਾਸ ਹੁੰਦਿਆਂ ਹੀ ਇਹ ਬੇਜੋੜ ਨਰੜ ਕੱਚ ਦੇ ਟੁਕੜਿਆਂ ਵਾਂਗ ਟੁੱਟ ਕੇ ਬਿਖਰ ਗਿਆ । ਆਪਣੇ ਅਣਚਾਹੇ ਖਾਵੰਦ ਨਾਲ ਮੁਕੰਮਲ ਤੋੜ-ਵਿਛੋੜੇ ਤੋਂ ਮਗਰੋਂ ਜ਼ੁਬੇਦਾ ਆਜ਼ਾਦ ਚਿੜੀਆਂ ਵਾਂਗ ਆਪਣੇ ਹਿੱਸੇ ਦਾ ਨਵਾਂ ਆਸਮਾਨ ਲੱਭਦੀ ਬੇਗਾਨੀ ਵਾਦੀਆਂ ਵਿਚ ਉੱਡ ਰਹੀ ਸੀ।
..............
ਜਿਸ ਦਿਨ ਸ਼ਾਮ ਲਾਲ ਉਸ ਨੂੰ ਪਹਿਲੀ ਵਾਰ ਲੰਦਨ ਮਿਲਿਆ ਸੀ, ਉਸ ਨੂੰ ਜ਼ੁਬੇਦਾ ਬਹੁਤ ਖੂਬਸੂਰਤ ਲਗੀ ਸੀ। ਅੰਤਾ੬ ਦੀ ਹੁਸੀਨ। ਹੌਲੀ ਹੌਲੀ ਉਹ ਇਕ ਦੂਜੇ ਨੂੰ ਕਾਫੀ ਪਸੰਦ ਕਰਨ ਲਗ ਪਏ ਸਨ। ਮੁਲਾਕਾਤਾਂ ਵਧਣ ਨਾਲ ਉਹਨਾਂ ਦੇ ਦਿਲ ਇਕ ਦੂਜੇ ਲਈ ਧੜਕਣ ਲੱਗ ਪਏ। ਪਰ ਜਿਵੇ੬ ਜਿਵੇ੬ ਉਹ ਇਕ ਦੂਜੇ ਦੇ ਨੇੜੇ ਆਉ੬ਦੇ ਗਏ, ਸ਼ਾਮ ਨੂੰ ਜ਼ੁਬੇਦਾ ਦੇ ਅੰਦਰਲੇ ਜ਼ਖਮ ਵੀ ਦਿਸਣ ਲੱਗੇ। ਉਂਝ ਜ਼ੁਬੇਦਾ ਦੇ ਜ਼ਖਮ ਆਮ ਬੰਦੇ ਨੂੰ ਨਹੀ੬ ਸਨ ਦਿਸਦੇ। ਆਮ ਜ਼ਿੰਦਗੀ 'ਚ ਜਦ ਉਹ ਮੁਸਕਰਾਉਂਦੀ ਜਾਂ ਖਿਲਖਿਲਾ ਕੇ ਹੱਸਦੀ ਤਾ੬ ਲੱਗਦਾ ਕਿ ਦੁਨੀਆ੬ ਵਿਚ ਇਸ ਤੋ੬ ਵਧ ਖੁਸ਼ ਹੋਰ ਕੋਈ ਇਨਸਾਨ ਨਹੀ੬ ਹੋਵੇਗਾ। ਅੰਤਾਂ ਦੀ ਹੁਸੀਨ। ਪਰ ਜਦੋ੬ ਜ਼ੁਬੇਦਾ ਦਿਲ ਦੀ ਦਰਗਾਹ 'ਚੋਂ ਕੋਈ ਗੱਲ ਕਰਦੀ ਤਾ੬ ਉਹਦੀ ਆਵਾਜ਼ ਵਿਚ ਇਕ ਤਰਾਹਟ ਹੁੰਦੀ...ਇਕ ਚੀਸ ਹੁੰਦੀ...! ਸ਼ਾਮ ਲਾਲ ਨੂੰ ਉਸ ਦੇ ਨਾਲ ਲੰਦਨ ਦੀਅਂ ਵਾਦੀਆਂ 'ਚ ਘੁੰਮਦਿਆ੬ ਕਈ ਵਾਰ ਇਹ ਅਹਿਸਾਸ ਵੀ ਹੋਇਆ । ਉਹ ਇਕ ਦੂਜੇ ਦੇ ਨੇੜੇ ਤਾਂ ਹੁੰਦੇ ਗਏ ਪਰ ਜ਼ਿੰਦਗੀ 'ਚ ਇਕੋ ਰਾਹ ਤੁਰਨ ਲਈ ਉਹਨਾਂ ਦੋਹਾਂ ਦਾ ਨਜ਼ਰੀਆ ਵੱਖੋ-ਵੱਖਰਾ ਸੀ। ਜ਼ੁਬੇਦਾ, ਸ਼ਾਦੀ-ਸ਼ੁਦਾ ਤੋਂ ਤਲਾਕ-ਸ਼ੁਦਾ ਬਣ ਚੁਕੀ ਸੀ ਅਤੇ ਸ਼ਾਮ ਕੁਆਰਾ। ਇਕ ਮੁਸਲਮਾਨ ਤੇ ਦੂਜਾ ਹਿੰਦੂ। ਸੰਸਕਾਰ ਤਾਂ ਜ਼ੁਬੇਦਾ ਦੇ ਵੀ ਅਜਿਹੇ ਨਹੀ੬ ਸਨ ਕਿ ਕਿਸੇ ਗ਼ੈਰ-ਮਰਦ ਦੀ ਤਲਾਸ਼ ਵਿਚ ਲੰਡਨ ਦੀਆਂ ਗਲੀਆਂ ਵਿਚ ਭਟਕਦੀ ਫਿਰਦੀ। ਉਹ ਵੀ ਉਸ ਮੁਸਲਿਮ ਸਮਾਜ ਵਿਚੋਂ ਆਈ ਸੀ, ਜਿੱਥੇ ਖਾਵੰਦ ਨਾਲ ਉਮਰਾਂ ਦਾ ਸਾਥ ਨਿਭਾਉਣ ਦਾ ਪਾਠ ਪੜ੍ਹਾਇਆ ਜਾਂਦਾ। ਪਰ ਇਸ ਛੋਟੀ ਜਿਹੀ ਜ਼ਿੰਦਗੀ ਦੇ ਸਫਰ 'ਚ ਛੋਟੀਆਂ-ਵੱਡੀਆਂ ਪਗਡੰਡੀਆਂ ਲੰਘਦਿਆਂ ਜ਼ੁਬੇਦਾ ਦੇ ਅੰਦਰ ਇਹ ਅਹਿਸਾਸ ਪੂਰੀ ਤਰ੍ਹਾਂ ਭਰ ਚੁਕਾ ਸੀ ਕਿ ਸਮਾਜਕ ਬੰਧਨ ਫਜ਼ੂਲ ਦੀਆ੬ ਗੱਲਾ੬ ਹਨ। ਇਨ੍ਹਾ੬ ਵਿਚ ਧਕਿਆਨੂਸੀ-ਪਾਬੰਦੀਆਂ ਵਧੇਰੇ ਹਨ ਤੇ ਜ਼ਿੰਦਗੀ ਦੀ ਲੋੜੀਂਦੀ ਅਸਲੀਅਤ ਘੱਟ...ਮੁਖੌਟੇ ਜ਼ਿਆਦਾ ਹਨ ਤੇ ਰੂਹਾਂ ਦੇ ਰਿਸ਼ਤੇ ਘੱਟ...ਇਥੇ ਹਰ ਕੋਈ ਜ਼ਿੰਦਗੀ ਜੀਉਣ ਦੀ ਮਹਿਜ਼ ਸਮਾਜਿਕ ਰਸਮ ਨਿਭਾ ਰਿਹਾ ਹੈ। ਜ਼ਿੰਦਗੀ ਜੀਅ ਕੋਈ ਵੀ ਨਹੀਂ ਰਿਹਾ। ਇਸੇ ਝੂਠੇਪਨ ਦੀ ਕੁੜਿੱਤਣ ਨਾਲ ਸਭ ਕੁਝ ਗਰਕ ਹੋਇਆ ਪਿਆ ਸੀ।
ਜ਼ੁਬੈਦਾ ਹੁਣ ਜ਼ਿੰਦਗੀ ਦੇ ਹਰ ਪੱਖੋ੬ ਇਹਨਾ੬ ਘਿਸੇ-ਪਿਟੇ ਸੰਸਕਾਰਾਂ ਤੋ੬ ਮੁਕਤ ਹੋਣਾ ਚਾਹੁੰਦੀ ਸੀ। ਉਹਦਾ ਇਹ ਮੰਨਣਾ ਸੀ ਕਿ ਮੁਸਲਮਾਨੀ ਤੇ ਹਿੰਦੁਸਤਾਨੀ ਸਮਾਜਾਂ ਵਿਚ ਔਰਤ ਤੇ ਧਰਮ ਨੂੰ ਜਿਸ ਤਰ੍ਹਾ੬ ਰੱਖਿਆ ਜਾ੬ਦਾ, ਉਹ ਕਾਬਲੇ-ਬਰਦਾਸ਼ਤ ਨਹੀ੬ ।
ਉਂਝ ਸ਼ਾਮ ਵੀ ਔਰਤ ਦੀ ਸਮਾਜਿਕ ਸਥਿਤੀ ਬਾਰੇ ਕੁਝ ਇਸ ਤਰ੍ਹਾਂ ਹੀ ਸੋਚਦਾ ਸੀ ਪਰ ਧਕਿਆਨੂਸੀ-ਪਾਬੰਦੀਆਂ ਤੋਂ ਪਾਰ ਲੰਘਣ ਜੋਗਾ ਹੀਆ ਨਹੀਂ ਸੀ ਉਸ ਦੇ ਕੋਲ। ਇਸ ਲਈ ਸ਼ਾਮ ਦੇ ਅੰਦਰ ਇਕ ਦਵੰਦ-ਯੁੱਧ ਚੱਲਦਾ ਰਹਿੰਦਾ। ਪਰ ਜ਼ੁਬੇਦਾ ਜ਼ਿੰਦਗੀ ਦਾ ਇਹ ਅਹਿਮ ਫੈਸਲਾ ਕਰਨ ਲਈ ਮਿਲਣ ਵਾਸਤੇ ਤਿਆਰ ਸੀ ਤੇ ਇਸੇ ਲਈ ਉਹ ਸ਼ਾਮ ਨੂੰ ਅੱਜ ਹੀ ਮਿਲਣ ਵਾਸਤੇ ਜ਼ਿੱਦ ਕਰ ਰਹੀ ਸੀ। ਅਖੀਰ ਉਹ ਦੋਨੋ੬ ਮਿਥੀ ਹੋਈ ਥਾਂ ਠੀਕ ਸਮੇਂ ਪਹੁੰਚ  ਗਏ।
ਪਰ ਫਿਰ ਵੀ ਆਉਂਦੇ ਹੋਏ ਸ਼ਾਮ ਰਾਹ ਵਿਚ ਵੀ ਕਾਫੀ ਡਰ ਰਿਹਾ ਸੀ। ਕਈ ਤਰ੍ਹਾਂ ਦੇ ਕਈ ਸਵਾਲ ਉੱਭਰ ਰਹੇ ਸਨ। ਬਣੇ ਬਣਾਏ ਤਸੱਵੁਰਾਂ ਮੁਤਾਬਕ ਉਹ ਇਸੇ ਸ਼ਸ਼ੋਪੰਜ ਵਿਚ ਉਲਝਿਆ ਤੁਰ ਰਿਹਾ ਸੀ ਕਿ ਜ਼ੁਬੇਦਾ ਇਕ ਤਲਾਕ-ਸ਼ੁਦਾ ਔਰਤ ਹੈ ਪਰ ਫਿਰ ਵੀ ਉਹ ਉਸ ਵੱਲ ਕਿਉਂ ਵਧ ਰਹੀ ਹੈ?...ਕੀ ਉਸ ਦਾ ਪਤੀ ਉਸ ਨੂੰ ਤੰਗ ਕਰਦਾ ਹੋਵੇਗਾ?...ਕੀ ਉਸ ਨੂੰ ਮਾਰਦਾ ਕੁੱਟਦਾ ਹੋਵੇਗਾ?...ਕੀ ਵਾਕਈ ਉਸ ਨੇ ਜ਼ੁਬੇਦਾ ਨੂੰ ਕੈਦ ਕਰਕੇ ਰੱਖਿਆ ਹੋਇਆ ਹੋਵੇਗਾ? ਫਰ ਉਸ ਨੂੰ ਯਕੀਨ ਨਹੀਂ ਸੀ ਆ ਰਿਹਾ । ਏਨੀ ਖੂਬਸੂਰਤ ਔਰਤ ਨੂੰ ਕੋਈ ਕੁੱਟ-ਮਾਰ ਕਿਵੇਂ ਸਕਦਾ ਹੈ?...ਕੈਦ ਕਿਉਂ ਰੱਖੇਗਾ?...ਇਹੀ ਗੱਲਾਂ ਉਸ ਨੂੰ ਇਂਝ ਸੋਚਣ ਲਈ ਮਜਬੂਰ ਕਰ ਰਹੀਆਂ ਸਨ।
ਬੇਸ਼ਕ ਉਸ ਦੇ ਮਨ ਵਿਚ ਜ਼ੁਬੇਦਾ ਲਈ ਬੇਥਾਹ ਖਿੱਚ ਪੈਦਾ ਹੋ ਚੁੱਕੀ ਸੀ ਪਰ ਫਿਰ ਵੀ ਕਈ ਤੌਖਲੇ ਸਿਰ ਚੁੱਕੀ ਉਹਦਾ ਪਿੱਛਾ ਕਰ ਰਹੇ ਸਨ।
ਅਖੀਰ, ਉਹ ਮਿਥੀ ਹੋਈ ਥਾਂ ਪਹੁੰਚ ਉਹ ਦੋਨੋਂ ਬਹੁਤ 'ਤਪਾਕ ਨਾਲ ਮਿਲੇ ਅਤੇ ਹਾਲ ਚਾਲ ਪੁੱਛਣ ਮਗਰੋਂ ਨਾਲ ਲਗਦੇ ਇਕ ਰੈਸਟੋਰੈਂਟ ਵਿਚ ਜਾ ਵੜੇ। ਖੂੰਜੇ 'ਚ ਖਾਲੀ ਜਿਹੀ ਤੇ ਸ਼ਾਂਤ ਥਾ੬ ਲੱਭ ਬੈਠ ਗਏ। ਦੋਨਾਂ ਨੇ ਖਾਣ ਲਈ ਆਪਣਾ ਆਪਣਾ ਆਰਡਰ ਕੀਤਾ। ਜਦੋਂ ਚੁੱਪ ਭਾਰੂ ਹੋਣ ਲੱਗੀ ਤਾਂ ਗੱਲਬਾਤ ਦੀ ਸ਼ੁਰੂਆਤ ਜ਼ੁਬੇਦਾ ਨੇ ਹੀ ਕੀਤੀ, ''ਸੋ ਵੱਟ ਹੈਵ ਯੂ ਥੌੱਟ ਡੀਅਰ ਸ਼ਾਮ?"
''ਆਈ ਥਿੰਕ ਯੂ ਮਸਟ ਪੈਚ-ਅੱਪ ਵਿਦ ਯੂਅਰ ਹਸਬੈਂਡ !।"
''ਇਜ਼ ਫੀਮੇਲ ਏ ਪੀਸ ਆਫ ਰਬੜ?...ਜੋ ਗਰਮ ਕਰਕੇ ਜਦੋਂ ਮਰਜ਼ੀ, ਜਿੱਥੇ ਮਨ-ਚਾਹੇ ਚਿਪਕਾ ਲਓ ਤੇ ਫਿਰ ਜਦੋਂ ਮਨ ਕਰੇ ਉਤਾਰ ਕੇ ਸੁੱਟ ਦਿਓ?" ਜ਼ੁਬੇਦਾ ਦੀ ਤਿੱਖੀ ਤੇ ਬਾਰੀਕ ਨਜ਼ਰ ਸ਼ਾਮ ਦੀਆਂ ਅੱਖਾਂ ਦੇ ਆਰ-ਪਾਰ ਨਿਕਲ ਗਈ । ਸ਼ਾਮ ਨੂੰ ਲੱਗਾ ਜਿਵੇਂ ਅਗੋਂ ਗੱਲ ਕਰਨ ਲਈ ਉਹਦੀ ਜ਼ੁਬਾਨ ਹੀ ਬੰਦ ਹੋ ਗਈ ਹੋਵੇ । ਪਰ ਫਿਰ ਪਤਾ ਨਹੀਂ ਕਦੋਂ ਤੇ ਕਿਵੇਂ ਇਹ ਸ਼ਬਦ ਉਹਦੀ ਜ਼ੁਬਾਨ 'ਤੇ ਆ ਗਏ, ''ਤੂੰ ਖੁਦਾ ਨੂੰ ਮੰਨਦੀ ਏਂ?"
''ਔਰਤ ਦਾ ਕੋਈ ਖੁਦਾ ਜਾਂ ਰੱਬ ਨਹੀਂ ਹੁੰਦਾ, ਸ਼ਾਮ !"
''ਮਤਲਬ?" ਉਹ ਚੌਂਕਿਆ।
''ਜੇ ਔਰਤ ਦਾ ਕੋਈ ਖੁਦਾ ਜਾਂ ਰੱਬ ਹੁੰਦਾ ਤਾਂ ਉਹ ਕੁੱਖ ਵਿਚ ਹੀ ਨਾ ਮਾਰੀ ਜਾਂਦੀ। ਵੇਚੀ ਜਾਂ ਖਰੀਦੀ ਨਾ ਜਾਂਦੀ। ਚਕਲਾ-ਘਰਾਂ ਵਿਚ ਇਕ ਵਸਤ ਵਾਂਗ ਕੈਦ ਨਾ ਹੁੰਦੀ।...ਜੇ ਔਰਤ ਦਾ ਵੀ ਕੋਈ ਖੁਦਾ ਜਾਂ ਰੱਬ ਹੁੰਦਾ ਤਾਂ ਉਹ ਮਰਦ ਦੇ ਬਰਾਬਰ ਦੀ ਹੈਸੀਅਤ ਲੈ ਕੇ ਪੈਦਾ ਹੁੰਦੀ...ਤੈਨੂੰ ਪਤੈ ਸ਼ਾਮ?...ਇਹ ਖੁਦਾ ਨਾਂਅ ਦਾ ਅਹਿਸਾਸ ਵੀ ਮਰਦ ਦਾ ਹੀ ਪੈਦਾ ਕੀਤਾ ਅਹਿਸਾਸ ਹੈ?...ਤੂੰ ਏਨਾ ਪੜ੍ਹ ਲਿਖ ਕੇ ਵੀ ਇਹ ਮਾਮੂਲੀ ਜਿਹੀ ਗੱਲ ਨਹੀਂ ਜਾਣਦਾ?" ਇਹ ਕਹਿੰਦਿਆਂ ਉਹ ਖੂਬ ਖੁੱਲ੍ਹ ਕੇ ਹੱਸੀ ।
''ਦੇਖ ਜ਼ੁਬੇਦਾ! ਮੈਂ ਵੀ ਇਸ ਪੱਖ ਨੂੰ ਤਸਦੀਕ ਕਰਦਾਂ ਕਿ ਪਰ ਇਸ ਵਿਚ ਖੁਦਾ...ਰੱਬ ਜਾਂ ਭਗਵਾਨ ਦਾ ਕੀ ਕਸੂਰ?...ਇਹ ਤਾਂ ਉਸ ਸਮਾਜਿਕ ਢਾਂਚੇ ਦਾ ਕਸੂਰ ਹੈ ਜੋ ਔਰਤ ਨੂੰ ਮਰਦ ਦੇ ਆਧੀਨ ਹੋਣ ਦਾ ਪਾਠ ਪੜ੍ਹਾਉਂਦਾ ! ਧਕਿਆਨੂਸੀ ਸੰਸਕਾਰ ਪੈਦਾ ਕਰਦਾ ਤੇ ਹਰ ਕਿਸੇ ਉੱਤੇ ਪਰ ਖਾਸ ਕਰ ਔਰਤ ਉਪਰ ਵਧੇਰੇ ਔਕੜਾਂ ਠੋਸਦਾ ਹੈ।"
''ਚੱਲ ਠੀਕ ਹੈ...ਇਸ ਸੜੇ ਸਿਸਟਮ ਨੂੰ ਮੈਂ ਹੁਣ ਨਹੀਂ ਮੰਨਦੀ! ਮੈਨੂੰ ਚੰਗੀ ਤਰ੍ਹਾਂ ਪਤਾ, ਮੈਂ ਕੀ ਕਰ ਰਹੀ ਹਾਂ ਤੇ ਕੀ ਕਰਨਾ ਚਾਹ ਰਹੀ ਹਾਂ...ਪਰ ਤੂੰ ਕੀ ਚਾਹੁੰਨਾਂ ਏਂ...ਏਹ ਤਾਂ ਦੱਸ?"
ਜ਼ੁਬੇਦਾ ਤੇ ਸ਼ਾਮ ਨੇ ਆਪੋ-ਆਪਣੀ ਡਰਿੰਕ ਦਾ ਘੁੱਟ ਭਰਿਆ । ਦੋਨੋ ਕੁਝ ਦੇਰ ਸੋਚਦੇ ਰਹੇ। ਅਗਲੇ ਪਲ ਵਕਤੀ ਚੁੱਪ ਨੂੰ ਸ਼ਾਮ ਨੇ ਤੋੜਿਆ, ''ਮੈਂ ਹਾਲੇ ਵਿਆਹ ਨਹੀਂ ਕਰਨਾ ਚਾਹੁੰਦਾ!" ਉਸ ਨੇ ਦੋ-ਟੁੱਕ ਗੱਲ ਮੁਕਾ ਦਿੱਤੀ ।
''ਮੈਂ ਤੈਨੂੰ ਆਪਣੇ ਅੰਦਰ ਜਜ਼ਬ ਕਰ ਚੁਕੀ ਹਾਂ। ਮੇਰਾ ਨਜ਼ਰੀਆ ਇਹ ਹੈ ਕਿ ਅਸੀਂ ਦੋ ਸੱਚੇ ਦੋਸਤਾਂ ਵਾਂਗ ਹੀ ਰਹੀਏ...ਕੀ ਇਕ ਜਵਾਨ ਮਰਦ ਤੇ ਜਵਾਨ ਔਰਤ ਵਿਚਕਾਰ ਸਿਰਫ ਵਿਆਹ ਦਾ ਹੀ ਰਿਸ਼ਤਾ ਹੋ ਸਕਦਾ ਹੈ?...ਆਪਾਂ ਜਿਸ ਪੱਛਮੀ ਕਲਚਰ ਵਿਚ ਰਹਿ ਰਹੇ ਹਾਂ...ਉਹ ਇਸ ਬੰਧਨ ਨੂੰ ਓਨੀ ਅਹਿਮੀਅਤ ਨਹੀਂ ਦੇਂਦਾ, ਜਿੰਨਾ ਆਪਣੇ ਦੇਸੀ ਲੋਕ ਦੇਂਦੇ ਹਨ।" ਜ਼ੁਬੈਦਾ ਨੇ ਸ਼ਬਾਬ ਨਾਲ ਭਰੀਆਂ ਆਪਣੀਆਂ ਅੱਖਾਂ ਉਹਦੇ ਚਿਹਰੇ ਉੱਤੇ ਗੱਡ ਦਿੱਤੀਆਂ ਤਾਂ ਅੱਜ ਸ਼ਾਮ ਜ਼ੁਬੇਦਾ ਦੇ ਹੁਸਨ ਨੂੰ ਦੇਖ ਇਕ ਪਲ ਲਈ ਤਰਾਹ ਉਠਿਆ, ਪਰ ਬੋਲ ਕੁਝ ਨਾ ਸਕਿਆ ਤਾਂ ਜ਼ੁਬੈਦਾ ਨੇ ਆਪਣੀ ਗੱਲ ਜਾਰੀ ਰਖੀ, ''ਖ਼ੈਰ! ਪਰ ਫਿਰ ਤੂੰ ਚਾਹੁੰਨਾਂ ਕੀ ਏਂ?"
''ਦੇਖ ਜ਼ੁਬੇਦਾ! ਜਦੋਂ ਮੈਂ ਤੇਰੇ ਵੱਲ ਵਧਿਆ ਸੀ, ਮੈਨੂੰ ਨਹੀਂ ਸੀ ਪਤਾ ਕਿ ਤੂੰ ਸ਼ਾਦੀ- ਸ਼ੁਦਾ ਏਂ...ਮੈਂ ਤੇਰੀ ਬੈਕਗਰਾਊਂਡ ਵੀ ਨਹੀਂ ਸੀ ਜਾਣਦਾ ਕਿ ਤੂੰ ਮੁਸਲਮਾਨ ਹੈਂ ! ਬੱਸ ਤੇਰੀ ਖੂਬਸੂਰਤੀ ਤੇ ਤੇਰੇ ਲਹਿਜੇ ਨੇ ਹੀ ਮੈਨੂੰ ਕੀਲ੍ਹ ਲਿਆ ਸੀ !...ਤੂੰ ਅੱਜ ਅਹਿਸਾਸ ਨਹੀਂ ਕਰ ਰਹੀ૴ਪਰ ਕਲ੍ਹ ਨੂੰ ਸਭ ਚੇਤੇ ਆਉਣਗੇ ਜਦੋਂ ਆਪਣੀ ਔਲਾਦ ਦਾ ਮਸਲਾ ਆਏਗਾ...ਸਾਡੇ ਸਭਿਆਚਾਰ ਵੱਖੋ-ਵੱਖਰੇ ਰੀਤ ਰਿਵਾਜ ਮੰਗਦੇ ਹਨ...!"
''ਓ ਸ਼ਿਟ ! ਤੂੰ ਏਨਾ ਬੇਵਾਕੂਫ ਹੈਂ?...ਮੈਂ ਇਹ ਕਦੇ ਸੋਚ ਵੀ ਨਹੀਂ ਸੀ ਸਕਦੀ !...ਮੈਂ ਸੋਚਦੀ ਸੀ ਕਿ ਤੂੰ ਤੇ ਮੈਂ ਇਕ ਨਵੇਂ ਸਭਿਆਚਾਰ ਦੀ ਰਚਨਾ ਕਰਾਂਗੇ...ਜਿਸ ਵਿਚ ਇਹੋ ਜਿਹੇ ਰੀਤੀ-ਰਿਵਾਜਾਂ ਦੀ ਕੋਈ ਥਾਂ ਨਹੀਂ ਹੋਵੇਗੀ ! ਉਸ ਸਮਾਜ ਦੀ ਪਹਿਲੀ ਇੱਟ ਆਪਾਂ ਲਾਵਾਂਗੇ !"
''ਮੇਰੇ ਲਈ ਇਹ ਸੰਭਵ ਨਹੀਂ...ਸ਼ਾਇਦ ਮੈਂ ਬਹੁਤ ਕਮਜ਼ੋਰ ਇਨਸਾਨ ਹਾਂ ! ਇਹ ਸਭ ਬਕਵਾਸ ਹੈ ਕਿ ਇਕ ਹਿੰਦੂ ਆਪਣੇ ਆਪ ਵਿਚ ਸਭ ਨੂੰ ਸਮੋਅ ਲੈਂਦਾ।...ਮੈਂ ਤਾਂ ਮੁਸਲਮਾਨ ਔਰਤ ਨਾਲ ਮਿਲ ਕੇ ਇਕ ਨਵੇਂ ਸਭਿਆਚਾਰ ਦੀ ਨੀਂਹ ਰੱਖਣ ਲਈ ਪਹਿਲੀ ਇੱਟ ਲਾਉਣ ਦੀ ਵੀ ਹਿੰਮਤ ਨਹੀਂ ਰੱਖ ਸਕਦਾ।"
''ਜਦੋਂ ਆਪਾਂ ਪਹਿਲੀ ਵੇਰ ਮਿਲੇ ਤਾਂ ਇਕ ਆਸ ਜਾਗੀ ਸੀ ਮੇਰੇ ਮਨ ਵਿਚ...ਇਸੇ ਉਮੀਦ ਕਰਕੇ ਮੈਂ ਸ਼ਾਦੀ-ਸ਼ੁਦਾ ਤੋਂ ਤਲਾਕ-ਸ਼ੁਦਾ ਬਣ ਗਈ । ਮੇਰੇ ਅੰਦਰ ਇਹ ਸਭ ਤੇਰੇ ਪ੍ਰਤੀ ਜਾਗੀ ਮੁਹੱਬਤ ਦੀ ਤਾਕਤ ਨਾਲ ਹੀ ਵਾਪਰਿਆ।...ਤੇਰਾ ਧਰਮ ਹੀ ਤਾਂ ਕਹਿੰਦਾ ਹੈ ਕਿ ਰੱਬ ਪ੍ਰਾਪਤ ਕਰਨ ਲਈ ਆਪਣੇ ਆਪ ਵਿਚ ਸ਼ਰਧਾ ਜਗਾਓ !...ਪਰ ਖ਼ੈਰ!...ਤੂੰ ਦਿਲ ਦੀ ਗੱਲ ਨਹੀਂ ਖੋਲ੍ਹਣੀ ਤਾਂ ਨਾ ਖੋਲ੍ਹ !...ਪਰ ਇਹ ਤਾਂ ਦੱਸ ਤੂੰ ਮੇਰੇ ਵੱਲ ਕੀ ਸੋਚਕੇ ਕਦਮ ਵਧਾਏ ਸਨ?"
''ਹੁਣ ਤਾਂ ਮੈ੬ ਤੇਰੀ ਮਦਦ ਹੀ ਕਰਨਾ ਚਾਹੁੰਨਾਂ ਹਾ੬?"
''ਮੈ੬ ਕਿਸੇ ਤਕਲੀਫ਼ 'ਚ ਨਹੀ੬ ਫਸੀ ਹੋਈ ਮਿਸਟਰ ਸ਼ਾਮ ਕਿ ਮੈਨੂੰ ਤੇਰੀ ਮਦਦ ਦੀ ਲੋੜ ਹੋਵੇ...ਮੇਰੇ ਕੋਲ ਸਭ ਕੁਝ ਹੈ...ਖੂਬਸੂਰਤ ਸਰੀਰ...ਆਪਣਾ ਅਪਾਰਟਮੈਂਟ...ਚੰਗੀ ਨੌਕਰੀ ਤੇ ਆਜ਼ਾਦ ਮਨ!...ਮੈ੬ ਆਪਣੀ ਮਦਦ ਆਪ ਕਰਨ ਦੇ ਯੋਗ ਹਾ੬!...ਪਰ ਤੈਨੂੰ ਸਿਰਫ ਇਸ ਲਈ ਬੁਲਾਇਆ ਕਿ ਆਪਾ੬ ਦੋਵੇ੬ ਇਕ ਦੂਜੇ ਨੂੰ ਪਸੰਦ ਕਰਦੇ ਹਾ੬!...ਮੇਰੇ ਕੋਲ ਘਾਟ ਹੈ ਤਾ੬ ਬੱਸ ਆਪਣੇ ਹਾਣ ਦੇ ਸੱਚੇ ਪਿਆਰ ਦੀ। ਉਸ ਪਿਆਰ ਦੀ ਜੋ ਮੇਰੇ ਹਾਣ ਦਾ ਹੋਵੇ। ਜੋ ਮੇਰੇ ਦਿੱਲ ਦੀ ਗੱਲ ਉਸ ਦੀ ਧੜਕਣ ਤੋਂ ਹੀ ਪੜ੍ਹ ਲਵੇ...ਮੇਰਾ ਵਿਲਾਇਤ ਆਉਣਾ ਮੇਰੀ ਚਾਹਤ ਨਹੀ੬ ਸੀ...ਇਹ ਮਾਪਿਆ੬ ਦਾ ਹੁਕਮ ਸੀ...ਉਹਨਾਂ ਦਾ ਹੁਕਮ ਮੰਨਣਾ ਮੇਰੀ ਇਕ ਸਮਾਜਿਕ ਮਜਬੂਰੀ ਸੀ...ਉਦੋਂ ਮੈ੬ ਮੰਨ ਗਈ...! ਮੇਰੇ ਪੇਕੇ ਸਮਾਜ ਵਿਚੋਂ ਮੈਂ ਪੂਰੇ ਮਾਣ ਤਾਣ ਨਾਲ ਤੋਰੀ ਹੋਈ ਧੀ ਹਾਂ...ਪਰ ਹੁਣ ਮੈਨੂੰ ਕੋਈ ਮਜਬੂਰੀ ਨਹੀ੬...ਮਹਿਜ਼ ਮੁਖੌਟੇ ਪਹਿਨ ਕੇ ਰਸਮੀ ਜ਼ਿੰਦਗੀ ਜੀਊਣ ਤੋਂ ਮੈਨੂੰ ਨਫਰਤ ਹੈ...ਪਿਆਰ ਚਾਹੀਦਾ ਮੈਨੂੰ ਤੇਰੇ ਕੋਲੋ੬ !...ਦੇ ਸਕਦਾਂ ਮੈਨੂੰ ਇਕ ਉਹ ਵਿਸ਼ਵਾਸ ਜਿਸ ਦੀ ਮੈਨੂੰ ਤਲਾਸ਼ ਹੈ ?" ਸ਼ਾਮ ਹੁਣ ਗੁੰਮ-ਸੁਮ ਹੋ ਚੁਕਾ ਸੀ ਤੇ ਜ਼ੁਬੇਦਾ ਬੇਹੱਦ ਜਜ਼ਬਾਤੀ, ''ਜਦੋ੬ ਮੈ੬ ਤੇਰੇ ਨੇੜੇ ਹੋਈ ਤਾ੬ ਮੈਨੂੰ ਲਗਾ ਸੀ ਕਿ ਮੇਰਾ ਮਰਦ ਤੂੰ ਹੀ ਹੋ ਸਕਦਾਂ। ਜ਼ਾਤਾਂ-ਪਾਤਾਂ ਤੋਂ ਉਪਰ ਮੈਨੂੰ ਲੱਗਾ ਸੀ ਕਿ ਤੂੰ ਧਕੀਆਨੂਸੀ ਸੰਸਕਾਰਾਂ ਤੋ੬ ਕੋਹਾ੬ ਦੂਰ ਹੈਂ! ਬਗੈਰ ਮੁਖੌਟੇ ਵਾਲਾ ਮਰਦ !...ਪਰ ਅੱਜ...?"
''ਪਰ ਤੇਰੀ ਇਹ ਹਾਲਤ ਬਣੀ ਕਿਵੇਂ? ਇਸ ਵਿਚ ਤੇਰਾ ਕੋਈ ਹਿੱਸਾ ਨਹੀਂ ਸੀ? ਤੂੰ ਨਿਕਾਹ ਤਾਂ ਕਬੂਲ ਕੀਤਾ ਹੋਵੇਗਾ? ਇੱਛਾ ਜਾਂ ਮਜ਼ਬੂਰੀ-ਵੱਸ!" ਸ਼ਾਮ ਨੇ ਉਹਨੂੰ ਕੁਰੇਦ ਦਿੱਤਾ।
''ਹਾਂ !...ਨਿਕਾਹ ਮੈਂ ਕਬੂਲ ਕੀਤਾ ਸੀ। ਇਸ ਨੂੰ ਮੇਰਾ ਕਸੂਰ ਮੰਨ ਲੈ ਭਾਵੇਂ ਮਜ਼ਬੂਰੀ ਜਾਂ ਲਾਲਚ ਸਮਝ ਲੈ!" ਉਹ ਰੋਣ-ਹਾਕੀ ਹੋ ਗਈ, ''ਮੇਰੇ ਖਾਵੰਦ ਨੂੰ ਆਪਣੀ ਇੱਛਾ ਮੁਤਾਬਕ ਇਕ ਖੂਬਸੂਰਤ ਜਵਾਨ ਬੀਵੀ ਚਾਹੀਦੀ ਸੀ...ਇਕ ਓਰਨਾਮੈਂਟ!...ਆਪਣੇ ਆਸੇ ਪਾਸੇ ਇਹ ਦਿਖਾਉਣ ਲਈ ਕਿ ਉਹ ਮਰਦ ਹੈ ਤੇ ਹਾਲੇ ਵੀ ਇਕ ਖੂਬਸੂਰਤ ਬੀਵੀ ਲਿਆ ਸਕਦਾ ਹੈ!...ਸੋ ਉਹਨੇ ਆਪਣੇ ਜ਼ੋਰ ਨਾਲ ਮੇਰਾ ਸੌਦਾ ਕਰ ਲਿਆ। ਉਹ ਮੈਨੂੰ ਉਹ ਖਰੀਦ ਸਕਦਾ ਸੀ...ਸੋ ਮੈ੬ ਵਿਕ ਗਈ...!" ਜ਼ੁਬੇਦਾ ਦੀਆ੬ ਅੱਖਾ੬ ਵਿਚ ਅਥਾਹ ਸਵੈ-ਭਰੋਸਗੀ ਪਰ ਇਕ ਬੇਬਸੀ ਵੀ ਝਲਕ ਰਹੀ ਸੀ...ਉਹ ਚੁੱਪ ਹੋ ਗਈ ਤੇ ਬਾਕੀ ਬਚੇ ਖਾਣੇ ਵਾਲੀ ਪਲੇਟ ਪਰੇ ਕਰ ਕੇ ਰੱਖ ਆਪਣੀ ਗੱਲ ਚਾਲੂ ਰੱਖੀ, ''ਅਰੈਂਜਿਡ ਮੈਰਿਜ ਦਾ ਇਹੀ ਤਾਂ ਪੰਗਾ...ਨਾ ਜਾਣ ਨਾ ਪਹਿਚਾਣ...ਬਸ ਰਸਮਾਂ ਪੂਰੀਆਂ ਕਰੋ ਤੇ ਜਨਮਾਂ ਤੋਂ ਹਿਫਾਜ਼ਿਤ 'ਚ ਰਖੇ ਆਪਣੇ ਮਨ ਤੇ ਸ਼ਰੀਰ ਨੂੰ ਨੰਗਾ ਕਰ ਕੇ ਇਕ ਅਨਜਾਣ ਭੇੜੀਏ ਮੁਹਰੇ ਗੋਸ਼ਤ ਵਾਂਗ ਪਾ ਦਿਓ !...ਅਰੈਂਜਿਡ ਮੈਰਿਜ ਵਿਚ ਵੀ ਇਕ ਖਿੱਚ...ਇਕ ਸਾਂਝ...ਇਕ ਪਿਆਰ...ਇਕ ਅਟੁੱਟ ਰਿਸ਼ਤਾ ਹੋ ਸਕਦਾ...ਪਰ ਮੇਰੇ ਖਾਵੰਦ ਨੇ ਮੈਨੂੰ ਅਰੇਂਜਿਡ ਪਿਆਰ ਦਾ ਮੌਕਾ ਤਾਂ ਕੀ ਦੇਣਾ ਸੀ...ਉਹਦੇ ਧੁਰ ਅੰਦਰ ਤਾਂ ਮਰਦ ਦੀ 'ਮੈਂ' ਭਰੀ ਹੋਈ ਹੈ૴ਖਾਨਦਾਨੀ ਦੁਸ਼ਮਣੀ ਭਰੀ ਹੋਈ ਹੈ...ਮੈ੬ ਉਹੋ ਜਿਹੇ ਵਿਅਕਤੀ ਦਾ ਆਪਣੀ ਲਾਈਫ 'ਚ ਤੱਸਵਰ ਤਕ ਕਦੇ ਨਹੀਂ ਸੀ ਕੀਤਾ...ਇਸ ਲਈ ਮੈ੬ ਉਸ ਨੂੰ ਕਦੇ ਵੀ ਆਪਣੀ ਰੂਹ ਤੱਕ ਦੇ ਕਰੀਬ ਨਹੀਂ ਆਉਣ ਦਿੱਤਾ...ਉਹਨੇ ਆਪਣੇ ਤੋ੬ ਅੱਧੀ ਉਮਰ ਤੋਂ ਵੀ ਘੱਟ ਤੇ ਆਪਣੇ ਤੋਂ ਕਿਤੇ ਵੱਧ ਪੜ੍ਹੀ ਲਿਖੀ ਕੁਆਰੀ ਮੁਟਿਆਰ ਮੰਗ ਕੇ ਮੇਰੇ ਨਾਲ ਦੁਸ਼ਮਣੀ ਨਿਭਾਈ ਤੇ ਮੇਰੇ ਮਾਪਿਆ੬ ਦੀ ਇਸ ਪ੍ਰਵਾਨਗੀ ਬਦਲੇ ਬੋਲੀ 'ਤੇ ਤਾਂ 'ਮੈ੬' ਹੀ ਲੱਗੀ ਨਾ?" ਹੁਣ ਜ਼ੁਬੇਦਾ ਭਰੇ ਗਲੇ ਨਾਲ ਬੋਲ ਰਹੀ ਸੀ, ''ਹੁਣ ਮੈ੬ ਫੈਸਲਾ ਕਰ ਲਿਆ ਕਿ ਮੈ੬ ਆਪਣੀ ਜ਼ਿੰਦਗੀ ਖੁਦ ਜਿਉਣੀ ਹੈ। ਇਸ ਨੂੰ ਆਪਣੇ ਨਜ਼ਰੀਏ ਨਾਲ ਤਰਾਸ਼ਣਾ ਹੈ।...ਤੂੰ ਦੱਸ ! ਮੇਰੇ ਨਾਲ ਤੁਰੇ੬ਗਾ ਕਿ ਨਹੀ੬?...ਮੈ੬ ਆਪਣਾ ਧਰਮ...ਸਭਿਆਚਾਰ...ਸਮਾਜ...ਝੂਠੀ ਇਜ਼ਤ...ਥੋਥੀ ਸ਼ੋਹਰਤ...ਤੇ ਉਹ ਸਾਰੇ ਰਿਸ਼ਤੇ ...ਜਿਹਨਾਂ ਨੂੰ ਅਸੀਂ ਕਈ ਨਾਂਅ ਦਿੰਦੇ ਹਾਂ...ਉਸੇ ਮੁਕਾਮ 'ਤੇ ਫੂਕ ਆਈ ਹਾ੬ ਜਿਥੋ੬ ਮੈਨੂੰ ਮੰਡੀ ਦੀ ਇਕ ਵਸਤ ਵਾ੬ਗ ਖਰੀਦਿਆ ਗਿਆ ਸੀ।" ਹੁਣ ਜ਼ਬੇਦਾ ਇੰਝ ਬੋਲ ਰਹੀ ਸੀ ਜਿਵੇਂ ਪਹਿਲੀ ਵਾਰ ਆਪਣੇ ਮਨ ਦੀ ਗੱਲ ਕਿਸੇ ਆਪਣੇ ਕੋਲ ਕਹਿਣ ਦਾ ਮੌਕਾ ਮਿਲਿਆ ਹੋਵੇ, ''ਇਸ ਵਿਲਾਇਤੀ ਸਮਾਜ ਵਿਚ ਕੋਈ ਕਿਸੇ ਵੱਲ ਝਾਕਦਾ ਤਕ ਨਹੀ੬...ਪਰ ਆਪਣਾ ਸਮਾਜ?...ਜਿੱਥੇ ਕੁੜੀਆ੬ ਦੀ ਜੰਮਦਿਆ੬ ਹੀ ਗਿੱਚੀ ਨੱਪ ਦਿੱਤੀ ਜਾ੬ਦੀ ਹੈ ਕਿ ਇਹ ਕਿਹੜੀ ਕਮਾਊ ਪੁੱਤ ਹੋਣੀ ਹੈ?...ਜੇ ਕਿਸੇ ਦੀ ਵਾਹ ਨਹੀ੬ ਲਗਦੀ ਤਾ੬ ਬੋਝ ਸਮਝ ਕੇ ਪਾਲ ਲਿਆ ਜਾ੬ਦਾ...ਤੇ ਅਖੀਰ ਕੁੜੀ ਦੀ ਚਾਹਤ-ਬੇਚਾਹਤ ਪੁੱਛੇ ਬਗੈਰ ਫਜ਼ੂਲੀ ਗੈਰਤ ਦੇ ਫਿਕਰ ਵਿਚ ਧੱਕੇ ਮਾਰ ਕੇ ਇਕ ਐਸੇ ਥੰਮ੍ਹੇ੬ ਨਾਲ ਬੰਨ੍ਹ ਦਿੱਤਾ ਜਾ੬ਦਾ ਜਿਸ ਦਾ ਉਸ ਕੁੜੀ ਨੇ ਕਦੇ ਸੁਪਨਾ ਤਾ੬ ਕੀ ਕਦੇ ਅੰਦਾਜ਼ਾ ਵੀ ਨਹੀ੬ ਲਗਾਇਆ ਹੁੰਦਾ...ਮੇਰੇ ਨਾਲ ਵੀ ਇੰਝ ਹੀ ਹੋਇਆ...ਉਮਰ ਦਾ ਅੱਧੋ-ਅੱਧੀ ਫਰਕ?...ਕਿੰਝ ਮਿਲ ਸਕਣੀਆ੬ ਸੀ ਸਾਡੀਆ੬ ਰੀਝਾਂ ਤੇ ਰੂਹਾਂ?...ਕਿੱਥੇ ਮਿਲਣੇ ਸੀ ਸਾਡੇ ਦਿਲ ਤੇ ਖਿਆਲ?"
ਸ਼ਾਮ ਖਾਮੋਸ਼ ਬੈਠਾ ਇਹ ਸਭ ਸੁਣੀ ਜਾ ਰਿਹਾ ਸੀ। ਉਸ ਦੇ ਦਿਲ ਨੂੰ ਜ਼ੁਬੇਦਾ ਦੇ ਜਜ਼ਬਾਤ ਟੁੰਬ ਤਾਂ ਗਏ ਪਰ ਉਸਦੇ ਸੰਸਕਾਰ ਉਸ ਨੂੰ ਇਹ ਇਜਾਜ਼ਤ ਨਹੀਂ ਸਨ ਦਿੰਦੇ ਕਿ ਇਕ ਤਲਾਕ-ਸ਼ੁਦਾ ਤੇ ਉਹ ਵੀ ਮੁਸਲਮਾਨ ਔਰਤ ਨਾਲ ਉਮਰ ਭਰ ਦਾ ਰਿਸ਼ਤਾ ਜੋੜ ਲਵੇ। 'ਕੀ ਕਹਿਣਗੇ ਮੇਰੇ ਮਾਪੇ?' ਉਹ ਸੋਚ ਰਿਹਾ ਸੀ ਪਰ ਜ਼ੁਬੇਦਾ ਔਰਤ ਦੇ ਰੂਪ ਵਿਚ ਸਮਾਜੀ ਚੌਖਟੇ ਦੇ ਦੂਜੇ ਪਾਸੇ ਇਕ ਚੱਟਾਨ ਵਾ੬ਗ ਖੜ੍ਹੀ, ਟੱਸ ਤੋ੬ ਮੱਸ ਨਹੀ੬ ਸੀ ਹੋ ਰਹੀ। ਉਹ ਸ਼ਾਮ ਵੱਲ ਉਮਰ ਭਰ ਦੇ ਸਾਥ ਲਈ ਮਹੁੱਬਤ ਭਰਿਆ ਹੱਥ ਵਧਾ ਰਹੀ ਸੀ। ਉਸ ਦੀਆ੬ ਅੱਖਾ੬ ਵਿਚ ਅੰਤਾ੬ ਦਾ ਸਵੈ-ਮਾਣ ਸੀ ਪਰ ਸ਼ਾਮ ਦੀਆ੬ ਅੱਖਾ੬ ਵਿਚ ਡੂੰਘੀ ਸੋਚ । ਦੋਹਾ੬ ਦੇ ਆਪੋ ਆਪਣੇ ਵਿਚਾਰ ਆਪਸ ਵਿਚ ਟਕਰਾ ਰਹੇ ਸਨ। ਜ਼ੁਬੇਦਾ ਦੀਆ੬ ਅੱਖਾ੬ ਜਵਾਬ ਮੰਗ ਰਹੀਆਂ ਸਨ ਪਰ ਸ਼ਾਮ ਆਪਣੇ ਮਨ ਵਿਚ ਤਨਾਅ ਮਹਿਸੂਸ ਕਰ ਰਿਹਾ ਸੀ।
ਬਿੱਲ ਦੇ ਕੇ ਉਹ ਬਾਹਰ ਨਿਕਲ ਕੁਝ ਕਦਮ ਅਗਾਂਹ ਤੁਰੇ ਪਰ ਅਖੀਰ ਸ਼ਾਮ ਕੋਈ ਵੀ ਉੱਤਰ ਦਿੱਤੇ ਬਗੈਰ ਹੀ 'ਬਾਈ-ਬਾਈ' ਕਹਿ ਕੇ ਆਪਣੀ ਕਾਰ ਵੱਲ ਨੂੰ ਤੁਰ ਪਿਆ ਪਰ ਜ਼ੁਬੇਦਾ ਨੇ ਉਹਨੂੰ ਰੋਕ ਕੇ ਏਨਾ ਜ਼ਰੂਰ ਕਿਹਾ, ''ਮੈਂ ਅਗਲੇ ਹਫਤੇ ਈਦ ਤੱਕ, ਤੇਰੀ 'ਹਾਂ' ਜਾਂ 'ਨਾਂਹ' ਦਾ ਇੰਤਜ਼ਾਰ ਕਰਾਂਗੀ!"

ਸ਼ਾਮ ਆਪਣੇ ਘਰ ਪਹੁੰਚਿਆ ਤਾਂ ਉਸ ਦੀ ਜ਼ਿੰਦਗੀ ਵਿਚ ਵਾਪਰੀ ਇਸ ਘਟਨਾ ਨੇ ਉਸ ਦੀ ਸੋਚ ਨੂੰ ਜਕੜ ਲਿਆ ਜੋ ਕਹਿ ਰਹੀ ਸੀ ਕਿ ਜ਼ੁਬੇਦਾ ਬਾਗੀ ਹੋ ਚੁੱਕੀ ਹੈ...ਸੰਸਕਾਰਾ੬ ਦਾ ਰੱਤੀ ਵੀ ਧਿਆਨ ਨਹੀ੬ਂ ਹੈ ਉਸ ਨੂੰ !...ਜਿਹੜੇ ਦਾਨਿਸ਼ਵਰਾ੬ ਇਹ ਸਮਾਜੀ ਕਾਨੂੰਨ ਜਾ੬ ਵਿਆਹ-ਸੰਸਥਾ ਬਣਾਏ ਹੋਣਗੇ ਉਹਨਾ੬ ਵੀ ਤਾ੬ ਕੁਝ ਸੋਚਿਆ ਹੀ ਹੋਵੇਗਾ?...ਜ਼ੁਬੇਦਾ ਦਾ ਇਸ ਤਰ੍ਹਾ੬ ਬਾਗੀ ਹੋ ਜਾਣਾ ਉਸ ਨੂੰ ਅਜੀਬ ਲੱਗ ਰਿਹਾ ਸੀ !...ਉਹ ਸੋਚ ਰਿਹਾ ਸੀ ਕਿ ਵਿਆਹ-ਸੰਸਥਾ ਦੀ ਹੋ੬ਦ...ਆਪਸੀ ਰਿਸ਼ਤਿਆਂ ਦੀਆਂ ਗੰਢਾਂ...ਆਪਸੀ ਭਾਈਚਾਰਾ...ਸਮਾਜ ਦੀ ਉਸਾਰੀ ਲਈ ਇਕ ਲਾਹੇਵੰਦ ਜ਼ਰੀਆ ਰਿਹਾ । ਵਿਆਹ ਸ਼ਬਦ ਇਕ ਆਪਸੀ ਵਿਸ਼ਵਾਸ ਦਾ ਆਧਾਰ ਹੈ। ਇਸ ਵਿਚ ਜ਼ਿੰਦਗੀ ਭਰ ਦਾ ਸਾਥ ਸ਼ਾਮਿਲ ਹੈ। ਸਮਾਜ ਦਾ ਵਿਕਾਸ ਸ਼ਾਮਲ ਹੈ।
ਉਧਰ ਜ਼ੁਬੇਦਾ ਵੀ ਆਪਣੀ ਉਧੇੜ-ਬੁਣ 'ਚ ਮਸਰੂਫ ਸੀ। ਉਹ ਸੋਚ ਰਹੀ ਸੀ ਕਿ ਔਰਤ ਨੂੰ ਭੰਬਲਭੂਸੇ 'ਚ ਪਾਉਣ ਲਈ ਇਹੋ ਜਿਹੇ ਮੁਖੌਟੇ ਹਾਲੇ ਵੀ ਚਿਕਨੇ-ਚੁਪੜੇ ਥੋਬੜੇ ਲਈ ਤੁਰੇ ਫਿਰਦੇ ਹਨ। ਪਰ ਔਰਤ ਕਿਓਂ ਕਿਸੇ ਇਕ ਦੇ ਇਕ-ਤਰਫਾ ਅਧਿਕਾਰ ਥੱਲੇ ਰਹੇ? ਕਿਉਂ ਉਮਰ ਭਰ ਗੁਲਾਮੀ ਕਰੇ? ਜਦ ਕਿ ਇਸ ਦੇ ਉਲਟ ਮਰਦ ਇਸ ਤਰ੍ਹਾ੬ ਦੀ ਆਜ਼ਾਦੀ ਆਪਣੀ ਜੇਹਬ 'ਚ ਪਾਈ ਫਿਰਦੈ? ਵਿਆਹ ਦੀ ਸੰਸਥਾ ਜਦੋ੬ ਸਥਾਪਤ ਹੋਈ ਜਾ੬ ਇਸ ਪ੍ਰਥਾ ਦੀ ਨੀ੬ਹ ਰਖੀ ਗਈ ਹੋਵੇਗੀ ਤਾ੬ ੳਸ ਵੇਲੇ ਦੇ ਹਾਲਲਾਤ ਹੋਰ ਹੋਣਗੇ। ਪਰ ਹਰ ਪੁਰਾਣੀ ਨੀਂਹ ਨੂੰ ਤੋੜ ਕੇ ਨਵੀ ਇਮਾਰਤ ਬਨਾਉਣ ਲਈ ਪਹਿਲੀ ਇੱਟ ਕਿਸੇ ਨਾ ਕਿਸੇ ਨੂੰ ਤਾਂ ਲਾਉਣੀ ਹੀ ਪੈਂਦੀ ਹੈ?...ਪਰ ਸ਼ਾਮ ਹਾਲੇ ਵੀ ਉਸੇ ਦਹਿਲੀਜ ਦੇ ਅੰਦਰ ਖੜ੍ਹਾ ਸੋਚ ਰਿਹਾ ਸੀ ਕਿ ਕੀ ਗਲਤ ਹੈ ਤੇ ਕੀ ਠੀਕ?
ਜ਼ੁਬੇਦਾ ਨੂੰ ਜੁਆਬ ਤਾਂ ਕੀ ਦੇਣਾ ਸੀ ਉਹ ਸੁਪਨੇ ਵਿਚ ਵੀ ਜ਼ੁਬੇਦਾ ਦੇ ਸਾਹਮਣੇ ਹੋਣ ਤੋਂ ਤ੍ਰਭਕ ਰਿਹਾ ਸੀ। ਪਰ ਜ਼ੁਬੇਦਾ ਨੇ ਈਦ ਦਾ ਚੰਨ ਚੜ੍ਹਨ ਤੱਕ ਉਹਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ। ਸ਼ਾਮ ਨਹੀਂ ਪਰਤਿਆ ਤਾਂ ਅਖੀਰ ਜ਼ੁਬੇਦਾ ਆਪਣੇ ਨਾਲ ਹੀ ਚੁੱਕੀ ਲਿਆਈ ਮਜ਼ਹਬੀ ਜਾਂ ਧਾਰਮਿਕ ਸੰਸਾਰਾਂ ਵਿਚ ਤਾਂਡਵ ਨਾਚ ਕਰਦੇ ਸਮਾਜਾਂ ਤੋਂ ਦੂਰ ਇਕ ਐਸੀ ਦੁਨੀਆਂ ਵਿਚ ਮਾਈਗਰੇਟ ਕਰ ਗਈ ਜਿਸ ਦਾ ਅਜੇ ਤਕ ਕਿਸੇ ਹੋਰ ਨੇ ਤਸੱਵਰ ਤੱਕ ਵੀ ਨਹੀਂ ਸੀ ਕੀਤਾ!
.................
ਕਾਫੀ ਚਿਰ ਬਾਅਦ ਸ਼ਾਮ ਲਾਲ ਨੇ ਇਕ ਖਬਰ ਪੜ੍ਹੀ, ''ਸਮੁੰਦਰ ਦੇ ਇਕ ਟਾਪੂ 'ਤੇ ਵੱਸਦਾ ਇਕ ਅਲੱਗ ਸੰਸਾਰ!" ਇਸੇ ਖਬਰ ਦਾ ਵਿਸਥਾਰ ਸੀ ਕਿ ਇਸ ਸਮਾਜ ਵਿਚ ਰਹਿਣ ਵਾਲੇ ਲੋਕ ਕੁਝ ਹਜ਼ਾਰ ਹੀ ਹਨ ਪਰ ਉਹ ਕਿਸੇ ਧਰਮ...ਜ਼ਾਤ ਜਾਂ ਊਚ-ਨੀਚ ਨੂੰ ਨਹੀਂ ਮੰਨਦੇ...ਇਥੇ ਰੱਬ ਦਾ ਨਾਂਅ ਲੈਣਾ ਜਾਂ ਜ਼ਾਤ-ਪਾਤੀ ਹੋਣਾ ਸਜ਼ਾਏ ਮੌਤ ਨੂੰ ਬੁਲਾਵਾ ਦੇਣਾ ਹੈ...ਲੋਕਾਂ ਦੇ ਨਾਂਅ ਹਰਫਾਂ ਵਿਚ ਨਹੀ ਸਗੋਂ ਹਿੰਦਸਿਆਂ ਵਿਚ ਲਿਖੇ ਜਾਂਦੇ ਹਨ...ਜਿਵੇਂ ਇਸ ਰਾਜ ਦੀ ਪਹਿਲੀ ਔਰਤ ਦਾ ਨਾਂਅ ''ਇਕ" ਹੈ ਤੇ ਮਰਦ ਦਾ ''ਦੋ" !...ਰਾਜ ਵਲੋਂ ਅੱਠ ਘੰਟੇ ਜ਼ਰੂਰੀ ਕੰਮ ਕਰਵਾਇਆ ਜਾਂਦਾ...ਅੱਠ ਘੰਟੇ ਸੌਣ ਲਈ ਦਿੱਤੇ ਜਾਂਦੇ ਹਨ ਤੇ ਬਾਕੀ ਅੱਠ ਘੰਟੇ ਮੌਜ-ਮਸਤੀ ਲਈ...ਇਸ ਦੇਸ਼ ਦੇ ਵਾਸੀ ਦੀ ਹਰ ਲੋੜ ਜ਼ਰੂਰਤ ਮੁਤਾਬਕ ਪੂਰੀ ਕੀਤੀ ਜਾਂਦੀ ਹੈ ਤੇ ਕੰਮ ਉਸ ਦੀ ਲਿਆਕਤ ਮੁਤਾਬਕ ਲਿਆ ਜਾਂਦਾ ਤੇ ਇਕ ਉਮਰ ਬਾਅਦ ਉਸ ਨੂੰ ਆਪਣੀ ਇੱਛਾ ਨਾਲ ਕੁਝ ਵੀ ਕਰਨ ਦੀ ਛੁੱਟ ਹੀ ਨਹੀਂ ਦਿੱਤੀ ਜਾਂਦੀ ਸਗੋਂ ਉਸ ਦੀ ਹਰ ਲੋੜ ਦਾ ਪ੍ਰਬੰਧ ਕੀਤਾ ਜਾਂਦਾ ਹੈ !
..........

 

More

Your Name:
Your E-mail:
Subject:
Comments: