کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹਿੰਦੁਸਤਾਨ ਵਿਚ ਮਰਦਸ਼ਾਹੀ ਦੀ ਵਾਰ (8)

ਹਿੰਦੁਸਤਾਨ ਵਿਚ ਮਰਦਸ਼ਾਹੀ ਦੀ ਵਾਰ (8)

ਜਸਪਾਲ ਸਿੰਘ

January 5th, 2016

 

 

ਜੈਨ ਮੱਤ, ਉਪਨੀਸ਼ਦ,ਚਾਰਵਾਕ ਅਤੇ ਮਰਦਸ਼ਾਹੀ


ਤਕਰੀਬਨ 3000 ਸਾਲ ਪਹਿਲਾਂ ਹਿੰਦੁਸਤਾਨ ਦੇ ਇਸ ਖਿੱਤੇ ਵਿਚ ਨਵੇਂ ਵਿਚਾਰਾਂ ਅਤੇ ਰਿਸ਼ਤਿਆਂ ਬਾਰੇ ਉਥਲ ਪੁਥਲ ਹੋ ਰਹੀ ਸੀ।ਜ਼ਾਤ ਪਾਤ ਅਤੇ ਹੋਰਨਾਂ ਰਿਸ਼ਤਿਆਂ ਬਾਰੇ ਅਤੇ ਖ਼ਿਆਲਾਂ ਬਾਰੇ ਸੁਆਲ ਉਠਾਏ ਜਾ ਰਹੇ ਸੀ।ਕਿਸੇ ਗੈਬੀ ਰੱਬ ਦੀ ਹੋਂਦ ਬਾਰੇ ਵੀ ਸੁਆਲ ਅਤੇ ਵਿਚਾਰ ਵਟਾਂਦਰਾ ਤਿੱਖਾ ਹੋ ਰਿਹਾ ਸੀ।ਦੇਹਆਤਮਵਾਦੀ,ਛਣਭੰਗੁਰਵਾਦੀ,ਸਰਵਸਤਵਾਦੀ,ਸ਼ਾਸਵਤਵਾਦੀ,ਚਾਰਵਾਕ,ਲੋਕਆਯਤਾ,ਮਹਾਵੀਰ, ਬੁੱਧ ਅਤੇ ਹੋਰ ਵਿਚਾਰਾਂ ਵਾਲੇ ਸਮਾਜ ਦੇ ਕਾਇਮ ਰਿਸ਼ਤਿਆਂ ਅਤੇ ਵਿਚਾਰਾਂ ਨੂੰ ਚੁਨੌਤੀ ਦੇ ਕੇ ਨਵੇਂ ਰਿਸ਼ਤੇ ਅਤੇ ਵਿਚਾਰਾਂ ਦਾ ਹੋਕਾ ਦੇ ਰਹੇ ਸੀ।

ਇਨ੍ਹਾਂ ਵਿਚੋਂ ਕਾਫੀ ਲੋਕਾਂ ਦੇ ਵਿਚਾਰਾਂ ਬਾਰੇ ਸਾਨੂੰ ਕੋਈ ਤਫਸੀਲ ਨਾਲ ਜਾਣਕਾਰੀ ਨਹੀਂ ਮਿਲਦੀ। ਮਿਸਾਲ ਦੇ ਤੌਰ ਤੇ ਚਾਰਵਕ ਬਾਰੇ ਸਾਨੂੰ ਜਾਣਕਾਰੀ ਸਿਰਫ ਉਨ੍ਹਾਂ ਦੇ ਵਿਰੋਧੀਆਂ ਦੀਆਂ ਦਲੀਲਾਂ ਵਿਚ ਹੀ ਮਿਲਦੀ ਹੈ। ਅਜੀਤ ਕੇਸਕੰਬਲੀ ਬਾਰੇ ਵੀ ਸਾਨੂੰ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਪਰ ਉਸਦੀ ਇਕ ਪੰਕਤੀ ਮਿਲਦੀ ਹੈ ਜੋ ਕਹਿੰਦੀ ਹੈ ਕਿ ਔਰਤਾਂ ਤੇ ਲਾਈਆਂ ਹੋਈਆਂ ਪਾਬੰਦੀਆਂ ਬਿਲਕੁਲ ਨਾਜਾਇਜ਼ ਹਨ ਅਤੇ ਔਰਤਾਂ ਨੂੰ ਵੀ ਮਰਦਾਂ ਵਾਂਗ ਹੀ ਜ਼ਿੰਦਗੀ ਦਾ ਸੁਆਦ ਲੈਣਾ ਚਾਹੀਦਾ ਹੈ।

ਪਰ ਕਈ ਉਪਨੀਸ਼ਦਾਂ ਵਿਚ ਜਿਹੜੇ ਕਿ ਇਸ ਵੇਲੇ ਸਮਾਜ ਦੇ ਹੋਰਨਾਂ ਰਿਸ਼ਤਿਆਂ ਅਤੇ ਖ਼ਿਆਲਾਂ ਨੂੰ ਚੁਨੌਤੀ ਦੇ ਰਹੇ ਸੀ ਉਨ੍ਹਾਂ ਵਿਚ ਔਰਤਾਂ ਬਾਰੇ ਉਹੀ ਪੁਰਾਣੇ ਖ਼ਿਆਲ ਹੀ ਦਿਸਦੇ ਹਨ। ਮਿਸਾਲ ਦੇ ਤੌਰ ਤੇ ਯਗਿਆਵਲਕਿਆ ਉਪਨੀਸ਼ਦ ਵਿਚ ਕਿਹਾ ਗਿਆ ਹੈ:

ਖ਼ੁਬਸੁਰਤ ਜਿਸਮ ਵਾਲੀਆਂ ਅਤੇ ਸ਼ਿੰਗਾਰ ਕਰਨ ਵਾਲੀਆਂ ਔਰਤਾਂ ਨੂੰ ਹੱਥ ਲਾਉਣਾ ਔਖਾ ਹੈ ਪਰ ਉਹ ਅੱਖਾਂ ਨੂੰ ਸੁੱਖ ਦਿੰਦੀਆਂ ਹਨ ਅਤੇ ਉਹ ਪਾਪ ਦੀ ਅੱਗ ਦੀਆਂ ਲਾਟਾਂ ਹਨ ਅਤੇ ਉਹ ਮਰਦਾਂ ਨੂੰ ਸੁੱਕੇ ਘਾਹ ਵਾਂਗ ਜਲਾ ਦਿੰਦੀਆਂ ਹਨ।

ਆੌਰਤਾਂ ਸੁੰਦਰ ਅਤੇ ਜ਼ਾਲਿਮ ਹਨ ਅਤੇ ਨਰਕ ਦੀ ਅੱਗ ਦਾ ਬਾਲਣ ਹਨ ਜਿਹੜਾਂ ਕਿ ਦੁਰੋਂ ਹੀ ਸਾੜ ਦਿੰਦਾ ਹੈ। ਇਹ ਰਸੀਲੀਆਂ ਹਨ ਪਰ ਠੰਡ ਨਹੀਂ ਪਾਂਉਦੀਆਂ

ਬੇਵਕੁਫ ਔਰਤਾਂ ਕਾਮ ਦੇਵਤਾਂ ਵਲੋਂ ਫੈਲਾਇਆਂ ਹੋਇਆ ਜਾਲ ਜੋ ਮਰਦਾਂ ਦੇ ਜਿਸਮ ਨੂੰ ਪਰੀਂਦਿਆਂ ਵਾਂਗ ਵਾਹ ਲੈਂਦੀਆਂ ਹਨ।

ਔਰਤ ਮੱਛੀ ਫੜਣ ਵਾਲੇ ਦੀ ਕੁੰਡੀ ਹੈ ਜੋ ਮਰਦ ਰੁਪੀ ਮੱਛੀਆਂ ਨੂੰ ਦੁਨੀਆਂ ਦੇ ਤਾਲਾਬ ਚੋਂ ਫੜਣ ਲਈ ਹੈ ਅਤੇ ਇਨਸਾਨ ਦੇ ਦਿਮਾਗ ਨੂੰ ਗੱਦਲਾ ਕਰਦੀਆਂ ਹਨ।

ਔਰਤਾਂ ਹਰ ਬੁਰਾਈ ਦੀਆਂ ਜਵਾਹਾਰਾਤ ਹਨ ਅਤੇ ਮੁਸੀਬਤ ਦੀਆਂ ਬੇੜੀਆਂ ਹਨ।


ਨਾਰਦ ਪਰੀਵਰਜਕ ੳਪਨੀਸ਼ਦ ਕਹਿੰਦਾ ਹੈ:

ਮਰਦ ਨੌਜਵਾਨ ਅਤੇ ਖ਼ੁਬਸੁਰਤ ਔਰਤ ਨੂੰ ਵੇਖਦੇ ਹੀ ਵਾਸਨਾ ਨਾਲ ਭਰ ਜਾਂਦੇ ਹਨ ਅਤੇ ਸ਼ਰਾਬ ਪੀਣ ਨਾਲ ਨਸ਼ੇ ਵਿਚ ਆ ਜਾਂਦੇ ਹਨ। ਇਸ ਲਈ ਮਰਦਾਂ ਨੂੰ ਔਰਤਾਂ ਨੂੰ ਦੁਰੋਂ ਹੀ ਛੱਡਣਾ ਚਾਹੀਦਾ ਹੈ ਕਿੳਂਕਿ ਉਹ ਉਨ੍ਹਾਂ ਦੀ ਅੱਖ ਲਈ ਜ਼ਹਿਰ ਹਨ।ਮਹਾਵੀਰ ਜੈਨ ਦੇ ਪੈਰੋਕਾਰਾਂ ਵਿਚ ਵੀ ਇਕ ਫਿਰਕਾ ਇਹ ਸਮਝਦਾ ਸੀ ਕਿ ਔਰਤਾਂ ਨੂੰ ਗਿਆਨ ਅਤੇ ਮੁਕਤੀ ਹਾਸਲ ਹੋ ਹੀ ਨਹੀਂ ਸਕਦੇ। ਖੁਦ ਮਹਾਵੀਰ ਇਕ ਥਾਂ ਕਹਿੰਦੇ ਹਨ:

ਔਰਤਾਂ ਦੁਨੀਆਂ ਦੀ ਸਾਰਿਆਂ ਨਾਲੋਂ ਵੱਡੀਆਂ ਕੁਰਾਹੇ ਪਾਉਣ ਵਾਲੀਆਂ ਹਨ। ਮਰਦ ਨੂੰ ਉਨ੍ਹਾਂ ਨਾਲ ਗੱਲ ਨਹੀਂ ਕਰਨੀ ਚਾਹੀਦੀ,ਨਾਂ ਉਨ੍ਹਾਂ ਵੱਲ ਦੇਖਣਾ ਚਾਹੀਦਾ ਹੈ ਅਤੇ ਨਾਂ ਹੀ ਉਨ੍ਹਾਂ ਨਾਲ ਕੰਮ ਕਰਨਾ ਚਾਹੀਦਾ ਹੈ।

ਜੈਨਾਂ ਦੇ ਦਿਗੰਬਰ(ਨੰਗੇ ਰਹਿਣ ਵਾਲੇ) ਫਿਰਕੇ ਵਿਚ ਔਰਤਾਂ ਦੀ ਮਨਾਹੀ ਸੀ ਪਰ ਸ਼ਵੇਤਾਂਬਰ(ਸਫੇਦ ਕਪੜੇ ਪਹਿਣ ਵਾਲੇ) ਫਿਰਕੇ ਵਿਚ ਉਨ੍ਹਾਂ ਨੂੰ ਇਜਾਜ਼ਤ ਸੀ ਉਹ ਭਿਖੁਨੀਆਂ ਬਣ ਸਕਦੀਆਂ ਸੀ ਅਤੇ ਅਗਲੇ ਜਨਮ ਵਿਚ ਮਰਦ ਪੈਦਾ ਹੋਣ ਦੀ ਆਸ ਕਰ ਸਕਦੀਆਂ ਸੀ ਕਿੳਂਕਿ ਸਿਰਫ ਮਰਦ ਹੀ ਤੀਰਥਾਂਕਰ ਪੈਦਾ ਹੋ ਸਕਦੇ ਹਨ ਇਸ ਲਈ ਔਰਤਾਂ ਨੂੰ ਤੀਰਥਾਂਕਰ ਬਨਣਾ ਸੰਭਵ ਸੀ ਜੇ ਉਹ ਭਕਤੀ ਕਰਕੇ ਮਰਦ ਦਾ ਜਨਮ ਲੈਣ।

ਕਈ ਜੈਨ ਗ੍ਰੰਥਾਂ ਵਿਚ ਕਿਹਾ ਗਿਆ ਹੈ ਕਿ ਔਰਤਾਂ ਹੀਣ ਅਤੇ ਮਰਦਾਂ ਦੇ ਬਰਾਬਰ ਨਹੀਂ ਹਨ ਕਿੳਂਕਿ ਉਨ੍ਹਾਂ ਦੇ ਜਿਸਮ ਤੋਂ ਹਰ ਮਹੀਨੇ ਲਹੁ ਵਗਦਾ ਹੈ ਜਿਸ ਨਾਲ ਕਈ ਸੁਖਮ ਕੀਟਾਣੂੰ ਮਰ ਜਾਂਦੇ ਹਨ ਇਸ ਲਈ ਉਨ੍ਹਾਂ ਦਾ ਜਿਸਮ ਹਿੰਸਾ ਕਰਦਾ ਹੈ ਇਸ ਲਈ ਮੁਕਤੀ ਵਿਚ ਵਿਘਨ ਪਾਂਉਦਾ ਹੈ।

ਦਿਗੰਬਰ ਫਿਰਕੇ ਦਾ ਇਹ ਵੀ ਯਕੀਨ ਹੈ ਕਿ ਜੇ ਔਰਤਾਂ ਬਗੈਰ ਕਪੜੇ ਪਾਈ ਵਿਚਰਦੀਆਂ ਹਨ ਤਾਂ ਉਹ ਮਰਦਾ ਦੀ ਵਾਸਨਾ ਦੀ ਅੱਗ ਨੂੰ ਭੜਕਾਂਉਦੀਆਂ ਹਨ ਅਤੇ ਉਨ੍ਹਾਂ ਨੂੰ ਆਪ ਵੀ ਸ਼ਰਮ ਆਉਂਦੀ ਹੈ ਅਤੇ ਇਸ ਤਰਾਂ ਉਨ੍ਹਾਂ ਦੀ ਮੁਕਤੀ ਵਿਚ ਵਿਘਨ ਪੈਂਦਾ ਹੈ।

 

More

Your Name:
Your E-mail:
Subject:
Comments: