کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਅਮ੍ਰਿਤ ਵੇਲੇ ਫੁਰਨਾ: ਆਮ ਆਦਮੀ ਪਾਰਟੀ ਦੀ ਜਿੱਤ

ਅਮ੍ਰਿਤ ਵੇਲੇ ਫੁਰਨਾ: ਆਮ ਆਦਮੀ ਪਾਰਟੀ ਦੀ ਜਿੱਤ

jaspal

March 2nd, 2015

 

 


ਦਿੱਲੀ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਤਾਜ਼ੀ ਹਵਾ ਦਾ ਝੋਂਕਾ ਕਿਹਾ ਜਾ ਰਿਹਾ ਹੈ ਜਿਸਦੀ ਕਿ ਬਹੁਤ ਹੀ ਲੋੜ ਸੀ। ਪਰ ਇਸਦੇ ਨਾਲ ਹੀ ਇਹ ਖਟਕਾ ਵੀ ਲੋਕਾਂ ਨੂੰ ਲਗਿਆ ਹੋਇਆ ਹੈ ਕਿ ਕਿਤੇ ਦਿੱਲੀ ਦੀ ਹਵਾ ਜੋ ਕਿ ਬਹੁਤ ਹੀ ਗੰਦੀ, ਪਰਦੁਸ਼ਤ ਅਤੇ ਇਨਸਾਨ ਲਈ ਖ਼ਤਰਨਾਕ ਹੌ, ਕਿਤੇ ਇਹ ਇਸ ਤਾਜ਼ੀ ਹਵਾ ਨੂੰ ਨਿਗਲ ਨਾ ਜਾਵੇ ਅਤੇ ਪਰਨਾਲਾ ੳਥੇ ਹੀ ਵਗਦਾ ਰਹੇ।

ਆਮ ਆਦਮੀ ਪਾਰਟੀ ਦੀ ਜਿੱਤ ਕੀ ਦੱਸਦੀ ਹੈ?ਇਹ ਜਿੱਤ ਦਸਦੀ ਹੈ ਕਿ ਲੋਕ ਆਪਣੇ ਮਸਲਿਆਂ ਦੇ ਹਲ ਚਾਹੁੰਦੇ ਹਨ ਭਾਂਵੇ ਉਨ੍ਹਾਂ ਦੇ ਸਿਆਸੀ ਵਿਚਾਰ ਜਾਂ ਨਜ਼ੱਰੀਆਂ ਕੋਈ ਵੀ ਹੋਵੇ ਜਾਂ ਉਹ ਭਾਂਵੇ ਕਿਸੇ ਵੀ ਜੱਥੇਬੰਦੀ ਨਾਲ ਜੁੜੇ ਹਨ।ਇਹ ਜਿੱਤ ਇਹ ਵੀ ਦਸਦੀ ਹੈ ਕਿ ਵੋਟਰਾਂ ਦੀ ਨਵੀਂ ਪੀੜੀ ਸਿਆਸੀ ਹੈ ਭਾਂਵੇ ਉਹ ਕਿਸੇ ਵੀ ਵਿਚਾਰਧਾਰਾ ਨਾਲ ਬੱਝੇ ਹੋਏ ਨਹੀਂ।ਉਹ ਆਪਣੀ ਜ਼ਿੱਦਗੀ ਬਾਰੇ ਫੈਸਲੇ ਕਰਨ ਵਿਚ ਹਿੱਸੇਦਾਰੀ ਚਾਹੁੰਦੇ ਹਨ।ਉਹ ਵਿਚਾਰਧਾਰਾ ਦੇ ਨਾਂਅ ਅਤੇ ਝੰਡੇ ਹੇਠ ਵੰਡੇ ਨਹੀਂ ਹੋਏ।ਇਹ ਇਕ ਵਧਿਆ ਗੱਲ ਹੈ ਕਿੳਂਕਿ ਪਿਛਲੇ 70 ਸਾਲਾਂ ਤੋਂ ਹਾਕਮ ਟੋਲੇ ਨੇ ਪਹਿਲਾਂ 40 ਸਾਲ ਸੋਸ਼ਲਿਜ਼ਮ ਦੇ ਨਾਂਅ ਹੇਠ ਲੋਕਾਂ ਦੀਆਂ ਅੱਖਾਂ ਵਿਚ ਮਿੱਟੀ ਪਾਈ ਅਤੇ ਪਿਛਲੇ 30 ਸਾਲਾਂ ਵਿਚ ਲਿਬਰਲਾਈਜ਼ੇਸ਼ਨ ਦੇ ਨਾਂਅ ਹੇਠ ਲੋਕਾਂ ਨੂੰ ਗੁਮਰਾਹ ਕੀਤਾ।ਇਸ ਪੁਰੇ ਸਮੇਂ ਵਿਚ ਲੋਕਾਂ ਦੇ ਕੁਦਰਤੀ ਅਤੇ ਮਨੂੱਖੀ ਵਸੀਲਿਆਂ ਦੀ ਭਰਪੁਰ ਲੁਟ ਕੀਤੀ ਅਤੇ ਆਪਣੇ ਮੁਨਾਫ਼ੇ ਬਹੁਤ ਹੀ ਵਧਾਏ ਅਤੇ ਲੋਕਾਂ ਦੇ ਬੁਨੀਆਦੀ ਮਸਲੇ ਕੁਝ ਵੀ ਹਲ ਨਹੀਂ ਹੋਏ।

ਕੁਝ ਦਿਨ ਹੋਏ ਇਕ ਚੈਨਲ ਨੇ ਦਿੱਲੀ ਦੇ ਕਈ ਇਲਾਕਿਆਂ ਦਾ ਦੌਰਾ ਕੀਤਾ ਅਤੇ ਦਿਖਾਇਆ ਕਿ ਪਾਰਲੀਮੈਂਟ ਤੋਂ 5-7 ਮੀਲ ਦੁਰ ਹੀ ਲੋਕਾਂ ਕੋਲ ਬਿਜਲੀ, ਪਾਣੀ,ਰੋਟੀ,ਘਰ ਅਤੇ ਹੋਰ ਬੁਨੀਆਦੀ ਚੀਜ਼ਾਂ ਨਹੀਂ ਹਨ।ਸਿਆਸੀ ਪਾਰਟੀਆਂ ਵੱਖ ਵੱਖ ਤਰਾਂ ਦੀਆਂ ਵਿਚਾਰਧਾਰਾਵਾਂ ਦੇ ਨਾਅਰੇ ਲਾਕੇ ਤਾਕਤ ਵਿਚ ਆਂਉਦੀਆਂ ਰਹੀਆਂ ਹਨ ਪਰ ਲੋਕਾਂ ਦੇ ਬੁਨੀਆਦੀ ਮਸਲੇ ਹਲ ਨਹੀਂ ਹੋਏ। ਆਮ ਆਦਮੀ ਪਾਰਟੀ ਨੇ ਲੋਕਾਂ ਦੇ ਇਸ ਰੋਹ ਨੂੰ ਅਪੀਲ ਕੀਤਾ ਅਤੇ ੳਨ੍ਹਾਂ ਦੇ ਮਸਲਿਆਂ ਨੂੰ ਉਭਾਰਿਆ ਤੇ ਉਨ੍ਹਾਂ ਦੇ ਹਲ ਲਈ ਤਜਵੀਜ਼ ਪੇਸ਼ ਕੀਤੀ।ਉਨ੍ਹਾਂ ਨੇ ਕੁਰੱਪਸ਼ਨ ਅਤੇ ਚੰਗੀ ਸਰਕਾਰ ਦਾ ਪਰੋਗਰਾਮ ਉਲੀਕਿਆ।ਲੋਕਾਂ ਨੇ ਉਨ੍ਹਾਂ ਨੂੰ ਮੌਕਾ ਦੇਣ ਦਾ ਫੈਸਲਾ ਕੀਤਾ ਕਿ ਇਹ ਕਾਂਗਰਸ ਅਤੇ ਬੀ ਜੇ ਪੀ ਤੋਂ ਤਾਂ ਭੈੜੇ ਨਹੀਂ ਹੋ ਸਕਦੇ।

ਇਨ੍ਹਾਂ ਚੋਣਾਂ ਨੇ ਇਹ ਭੀ ਜ਼ਾਹਰ ਕੀਤਾ ਕਿ ਨਵੀਂ ਪੀੜੀ ਦੇ ਨੌਜਵਾਨਾਂ ਲਈ ਜੋ ਕਿ ਪਿਛਲੇ 30-35 ਸਾਲਾਂ ਵਿਚ ਜੁਆਨ ਹੋਏ, ਉਨ੍ਹਾਂ ਲਈ ਖੱਬੀਆਂ ਪਾਰਟੀਆਂ ਕੋਈ ਅਹਮੀਅਤ ਨਹੀਂ ਰਖਦੀਆਂ।ਖਬਰਾਂ ਮੁਤਾਬਿਕ 5 ਖੱਬੀਆਂ ਪਾਰਟੀਆਂ ਨੂੰ ਸਿਰਫ 5400 ਵੋਟਾਂ ਹੀ ਪਈਆਂ।ਇਸ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਵੋਟਰਾਂ ਲਈ ਖੱਬੀਆਂ ਪਾਰਟੀਆਂ ਕੋਈ ਮਾਅਨਾ ਨਹੀਂ ਰਖਦੀਆਂ।

ਦਿੱਲੀ ਦੇ ਇਲੈਕਸ਼ਨ ਲਿਬਰਲ ਡੈਮੋਕਰੇਸੀ ਦੇ ਇਕ ਵੱਡੇ ਮਸਲੇ ਨੂੰ ਵੀ ਇਕ ਬਾਰ ਫਿਰ ਜ਼ਾਹਰ ਕਰਦੇ ਹਨ।ਇਨ੍ਹਾਂ ਚੋਣਾਂ ਵਿਚ ਤਕਰੀਬਨ 70 ਫੀ ਸਦੀ ਕੁਲ ਵੋਟਰਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਈ। 30 ਫੀ ਸਦੀ ਵੋਟਰਾਂ ਨੇ ਤਾਂ ਵੋਟ ਹੀ ਨਹੀਂ ਪਾਈ। 33 ਫੀ ਸਦੀ ਨੇ ਬੀ ਜੇ ਪੀ ਨੂੰ ਵੋਟ ਪਾਈ ਅਤੇ 10 ਫੀ ਸਦੀ ਦੇ ਕਰੀਬ ਨੇ ਕਾਂਗਰਸ ਨੂੰ ਵੋਟ ਪਾਈ। ਪਰ ਫਿਰ ਵੀ ਆਮ ਆਦਮੀ ਪਾਰਟੀ ਨੇ 95ં ਸੀਟਾਂ ਜਿੱਤ ਲਈਆਂ।ਇਸੇ ਤਰਾਂ ਬੀ ਜੇ ਪੀ ਨੇ ਸਿਰਫ ਕੁਲ ਵੋਟਾਂ ਦੀਆਂ 18ં ਵੋਟਾਂ ਨਾਲ ਪਾਰਲੀਮੈਂਟ ਤੇ ਕਬਜ਼ਾ ਕਰ ਲਿਆ ਹੈ।ਇਹ ਦਸਦਾ ਹੈ ਕਿ ਲਿਬਰਲ ਡੈਮੋਕਰੇਸੀ ਸਿਰਫ ਕੁਝ ਲੋਕਾਂ ਅਤੇ ਬਹੁਤ ਹੀ ਘੱਟ ਗਿਨਤੀ ਨਾਲ ਹੀ ਹਾਕਮ ਟੋਲੇ ਦੇ ਹਿਤਾਂ ਲਈ ਕੱਮ ਕਰਦੀ ਹੈ।ਇਹ ਕਦੇ ਵੀ ਲੋਕਾਂ ਦੀ ਬਹੁ ਗਿਨਤੀ ਜਾਂ ਅਕਸਰੀਅਤ ਨਾਲ ਕੰਮ ਨਹੀਂ ਕਰ ਸਕਦੀ।ਇਹ ਸ਼ੁਰੁ ਤੋਂ ਹੀ ਇਸ ਤਰੀਕੇ ਨਾਲ ਹਾਕਮ ਟੋਲੇ ਨੇ ਬਣਾਈ ਸੀ ਕਿ ਸਿਆਸੀ ਤਾਕਤ ਸਿਰਫ ਮੁੱਠੀ ਭਰ ਲੋਕਾਂ ਦੇ ਹੱਥ ਵਿਚ ਹੀ ਰਹੇ।ਇਸ ਲਈ ਸਿਆਸੀ ਪਰਣਾਲੀ ਦੀ ਨਵੀਂ ਉਸਾਰੀ ਬਹੁਤ ਹੀ ਜ਼ਰੁਰੀ ਹੈ।

ਦਿੱਲੀ ਦੀ ਨਵੀਂ ਸਰਕਾਰ ਤੇ ਦੋ ਪਾਸਿਉਂ ਦਬਾਅ ਰਹੇਗਾ। ਇਕ ਪਾਸੇ ਤਾਂ ਲੋਕਾਂ ਦਾ ਜਿਨ੍ਹਾਂ ਨਾਲ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਹਨ ਅਤੇ ਜੋ ਸਰਗਰਮ ਹਨ॥ਦੁਜੇ ਪਾਸੇ ਹਾਕਮ ਟੋਲੇ ਦਾ ਜੋ ਕਿ ਇਹ ਨਹੀਂ ਚਾਹੁੰਦੇ ਕਿ ਸਰਕਾਰ ਲੋਕਾਂ ਦੇ ਮਸਲਿਆਂ ਨੂੰ ਹਲ ਕਰਨ ਲਈ ਕੋਈ ਵੱਡਾ ਕਦਮ ਉਠਾਵੇ ਅਤੇ ਉਨ੍ਹਾਂ ਦੀ ਵਾਹੀ ਹੋਈ ਲਕੀਰ ਤੋਂ ਜ਼ਿਆਦਾ ਦੁਰ ਜਾਵੇ।ਆਮ ਆਦਮੀ ਪਾਰਟੀ ਦੇ ਆਗੁਆਂ ਨੂੰ ਬੜੀ ਹੀ ਸੁਝ ਅਤੇ ਸਿਆਣਪ ਨਾਲ ਚਲਣਾ ਪਵੇਗਾ ਤਾਂਕਿ ਉਹ ਆਪਣੇ ਲਈ ਅਤੇ ਲੋਕਾਂ ਲਈ ਥਾਂ ਬਣਾ ਸਕਣ। ਲੋਕਾਂ ਨੂੰ ਸਰਗਰਮ ਰਹਿ ਕੇ ਆਪਣੇ ਮਸਲਿਆਂ ਦੇ ਹਲ ਲਈ ਘੋਲ ਹੋਰ ਤਿੱਖਾ ਕਰਦੇ ਰਹਿਣ ਵਿਚ ਹੀ ਉਨ੍ਹਾਂ ਦਾ ਭਵਿਖ ਹੈ।ਉਨ੍ਹਾਂ ਨੂੰ ਚੌਕੱਨੇ ਅਤੇ ਚੌਕਸ ਰਹਿਣ ਦੀ ਲੋੜ ਹੈ।

 

More

Your Name:
Your E-mail:
Subject:
Comments: