کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਅਮ੍ਰਿਤ ਵੇਲੇ ਫੁਰਨਾ:ਮੈਲਕਮ ਐਕਸ ਦੀ ਯਾਦ ਵਿਚ

ਅਮ੍ਰਿਤ ਵੇਲੇ ਫੁਰਨਾ:ਮੈਲਕਮ ਐਕਸ ਦੀ ਯਾਦ ਵਿਚ

Jaspal

February 24th, 2015

 

 



21 ਫਰਵਰੀ 2015 ਮੈਲਕਮ ਐਕਸ ਦੇ ਕਤਲ ਦੀ 50 ਵੀ ਬਰਸੀ ਹੈ। ੱਮੈਲਕਮ ਐਕਸ ਅਮਰੀਕਾ ਦੇ ਕਾਲੇ ਲੋਕਾਂ ਦੇ ਹੱਕਾਂ ਦੀ ਜੰਗ ਦੇ ਇਕ ਅਜ਼ੀਮ ਅਤੇ ਮਹਾਨ ਆਗੁ ਸਨ ਜਿਨ੍ਹਾਂ ਦੀ ਸੋਚ ਅਤੇ ਸੁਝ ਦਾ ਅਸਰ ਏਸ਼ੀਆ ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਲੋਕਾਂ ਦੇ ਸੰਘਰਸ਼ ਤੇ ਬਹੁਤ ਹੀ ਪਿਆ ਸੀ ਅਤੇ ਅੱਜ ਵੀ ਲੋਕ ਉਨ੍ਹਾਂ ਦਾ ਨਾਂਅ ਬੜੇ ਸਤਕਾਰ ਨਾਲ ਲੈਂਦੇ ਹਨ।

ਮੈਲਕਮ ਐਕਸ ਇਕ ਬਹੁਤ ਹੀ ਗਰੀਬ ਘਰ ਵਿਚ ਪੈਦਾ ਹੋਏ।ਉਹ ਇਕ ਗੁਲਾਮ ਪਰਿਵਾਰ ਦੀ ਔਲਾਦ ਸਨ।ਉਨ੍ਹਾਂ ਦੇ ਬਾਪ ਦਾ ਕਤਲ ਨਸਲੀ ਗੁੰਡਿਆਂ ਨੇ ਕਰ ਦਿਤਾ ਸੀ ਅਤੇ ਉਨ੍ਹਾਂ ਦੇ ਘਰ ਨੂੰ ਅੱਗ ਲਾਅ ਦਿਤੀ ਸੀ ਕਿੳਂਕਿ ਉਸਨੇ ਇਕ ਜਲਸੇ ਵਿਚ ਪੁਲੀਸ ਦੇ ਤਸ਼ਦਦ ਖ਼ਿਲਾਫ ਤਕਰੀਰ ਕੀਤੀ ਸੀ।ਹੋਰਨਾਂ ਕਾਲੇ ਨੌਜਵਾਨਾਂ ਵਾਂਗ ਹੀ ਮੈਲਕਮ ਨੂੰ ਵੀ ਛੋਟੀ ੳਮਰ ਵਿਚ ਹੀ ਜੇਲ ਵਿਚ ਪਾ ਦਿਤਾ ਗਿਆ ਸੀ।ਜੇਲ ਵਿਚ ਉਨ੍ਹਾਂ ਨੇ ਅਮਰੀਕਨ ਸਮਾਜ ਦਾ ਬੜੀ ਡੰਘਾਈ ਨਾਲ ਨਿਰਨਾ ਕੀਤਾ ਤੱਤ ਕੱਡੇ।ੳਨ੍ਹਾਂ ਨੇ ਦੇਖਿਆ ਕਿ ਅਮਰੀਕਨ ਲੀਡਰਾਂ ਅਤੇ ਸਦਰਾਂ ਦੀ ਕਹਣੀ ਅਤੇ ਕਰਨੀ ਵਿਚ ਬਹੁਤ ਫਰਕ ਹੈ ਅਤੇ ਹਮੇਸ਼ਾ ਹੀ ਰਿਹਾ ਹੈ।ਜੈਫਰਸਨ ਅਤੇ ਵਾਸ਼ੀਂਗਟਨ ਆਜ਼ਾਦੀ ਦੇ ਨਾਅਰੇ ਲਾਂਉਦੇ ਸੀ ਪਰ ਉਹ ਆਪ ਹੀ ਗੁਲਾਮਾਂ ਦੇ ਮਾਲਕ ਸਨ ਅਤੇ ਗੁਲਾਮੀ ਦੇ ਹਾਮੀ ਸਨ।ਦੁਨੀਆਂ ਭਰ ਵਿਚ ਆਜ਼ਾਦੀ ਅਤੇ ਡੈਮੋਕਰੇਸੀ ਦੇ ਦਮਗਜੇ ਲਾ ਰਹੇ ਅਮਰੀਕਨ ਲੀਡਰ ਅਮਰੀਕਾ ਵਿਚ ਨਸਲਵਾਦ ਅਤੇ ਨਸਲੀ ਵਿਤਕਰੇ ਨੂੰ ਹੀ ਕਾਇਮ ਦਾਇਮ ਰਖਦੇ ਹਨ ਭਾਂਵੇਂ ਉਹ ਡੈਮੋਕਰਟਿਕ ਪਾਰਟੀ ਦੇ ਹੋਣ ਤੇ ਭਾਂਵੇ ਰਿਪਬਲਕਿਨ ਪਾਰਟੀ ਦੇ।ਅਮਰੀਕਨ ਅਦਾਲਤਾਂ ਗੱਲ ਤਾਂ ਇਨਸਾਫ ਅਤੇ ਹੱਕਾਂ ਦੀ ਕਰਦੀਆਂ ਹਨ ਪਰ ਉਨ੍ਹਾਂ ਦੇ ਫੈਸਲੇ ਨਸਲਵਾਦ ਅਤੇ ਨਸਲੀ ਵਿਤਕਰੇ ਨੂੰ ਹੀ ਕਾਇਮ ਰਖਣ ਵਾਲੇ ਹਨ।

ਮੈਲਕਮ ਨੇ ਨਿਰਨਾ ਕਰਕੇ ਤੱਤ ਕੱਡਿਆ ਕਿ ਨਸਲਵਾਦ ਅਤੇ ਨਸਲੀ ਵਿਤਕਰਾ ਅਮਰੀਕਨ ਸਮਾਜ ਦੀ ਬੁਨੀਆਦ ਵਿਚ ਹੀ ਹੈ ਅਤੇ ਸਿਰਫ ਇਕ ਬੁਨਿਆਦੀ ਤਬਦੀਲੀ ਹੀ ਇਨ੍ਹਾਂ ਬੁਨੀਆਦੀ ਰਿਸ਼ਤਿਆਂ ਨੂੰ ਬਦਲ ਸਕਦੀ ਹੈ।ਇਸ ਬੁਨੀਆਦੀ ਤਬਦੀਲੀ ਲਈ ਉਨ੍ਹਾਂ ਨੇ ਲੋਕਾਂ ਨੂੰ ਲਾਮਬੰਦ ਹੋਣ ਲਈ ਅਤੇ ਹਰ ਤਰਾਂ ਦਾ ਵਸੀਲਾ ਤਰੀਕਾ ਅਤੇ ਹਥਿਆਰ ਵਰਤਣ ਲਈ ਵੰਗਾਰਿਆ।

ਸ਼ੁਰੁ ਵਿਚ ਉਹ ਸੋਚਦੇ ਸੀ ਕਿ ਨਸਲਵਾਦ ਅਤੇ ਨਸਲੀ ਵਿੱਤਕਰਾ ਗੋਰਿਆਂ ਦੇ ਤਾਅਸੁਬ ਕਰਕੇ ਹੈ ਅਤੇ ਗੋਰਾ ਆਦਮੀ ਸ਼ੈਤਾਨ ਹੈ ਜਿਸਨੇ ਦੁਨੀਆਂ ਦੇ ਲੋਕਾਂ ਖ਼ਿਲਾਫ, ਖ਼ਾਸ ਕਰਕੇ ਕਾਲੇ ਲੋਕਾਂ ਖ਼ਿਲਾਫ ਬਹੁਤ ਹੀ ਜੁਰਮ ਕੀਤੇ ਹਨ ਅਤੇ ਕਰ ਰਿਹਾ ਹੈ।ਦੁਨੀਆਂ ਦੇ ਸਾਰਿਆਂ ਮਸਲਿਆਂ ਦੀ ਜੜ ਇਹ ਗੋਰਾ ਸੈਤਾਨ ਹੈ।ਪਰ ਹੌਲੀ ਹੌਲੀ ਉਨ੍ਹਾਂ ਨੇ ਡੰਘਾਈ ਨਾਲ ਨਿਰਨਾ ਕੀਤਾ ਅਤੇ ਮੱਕੇ ਵਿਚ ਹੱਜ ਕਰਨ ਦੇ ਬਾਦ ਇਹ ਤੱਤ ਕੱਡਿਆ ਕਿ ਨਸਲਵਾਦ ਅਤੇ ਨਸਲੀ ਵਿਤਕਰਾ ਸਿਰਫ਼ ਗੋਰੇ ਰੰਗ ਕਰਕੇ ਹੀ ਨਹੀਂ ਬਲਕਿ ਸਮਾਜ ਦੀ ਬੁਨੀਆਦ ਦੇ ਜਬਰ ਅਤੇ ਲੁੱਟ ਦੇ ਰਿਸ਼ਤਿਆਂ ਦੇ ਤਾਣੇ ਬਾਣੇ ਕਰਕੇ ਹੈ।ਦੁਨੀਆਂ ਵਿਚ ਮਜ਼ਲੁਮਾਂ ਵਿਚ ਬਹੁਤ ਗੋਰੇ ਰੰਗ ਦੇ ਹਨ ਅਤੇ ਜਾਬਿਰਾਂ ਵਿਚ ਕਾਲੇ ਅਤੇ ਹੋਰਨਾਂ ਰੰਗਾਂ ਵਾਲੇ ਵੀ ਹਨ।ਹੱਜ ਦੇ ਬਾਦ ਮੈਲਕਮ ਨੇ ਤਮਾਮ ਮਜ਼ਲੁਮਾਂ ਦੀ ਏਕਤਾ ਅਤੇ ਜ਼ੁਲਮ ਖ਼ਿਲਾਫ਼ ਸੰਘਰਸ਼ ਵਿਚ ਏਕਤਾ ਦਾ ਹੋਕਾ ਦਿਤਾ।

ਮੈਲਕਮ ਦੇ ਵਿਚਾਰਾਂ ਅਤੇ ਅਮਲ ਨੇ ਅਮਰੀਕਾ ਦੇ ਕਾਲੇ ਅਤੇ ਹੋਰਨਾਂ ਰੌਸ਼ਨ ਖ਼ਿਆਲ ਨੌਜਵਾਨਾਂ ਨੂੰ ਬਿਜਲੀ ਵਾਂਗ ਝੰਜੋੜ ਦਿਤਾ ਅਤੇ ਉਨ੍ਹਾਂ ਨੇ ਆਪਣੇ ਹੱਕਾਂ ਦੇ ਸੰਘਰਸ਼ ਨੂੰ ਤੇਜ਼ ਕਰ ਦਿਤਾ। ਅਮਰੀਕਾ ਦੇ ਹਾਕਿਮ ਟੋਲੇ ਨੂੰ ਫਿਕਰ ਪੈ ਗਈ।ਉਨ੍ਹਾਂ ਨੇ ਕਈ ਤਰਾਂ ਦੇ ਹਮਲੇ ਕਰਨੇ ਸ਼ੁਰੁ ਕਰ ਦਿਤੇ ਅਤੇ ਆਖੀਰ 21 ਫਰਵਰੀ 1965 ਨੂੰ ਉਨ੍ਹਾਂ ਦਾ ਕਤਲ ਕਰਵਾ ਦਿਤਾ।

ਮੈਲਕਮ ਐਕਸ ਦੇ ਵਿਚਾਰ ਅਤੇ ਜ਼ਿੰਦਗੀ ਨੂੰ ਲੋਕ ਹਰ ਥਾਂ ਆਪਣੇ ਹੱਕਾਂ ਦੇ ਸੰਘਰਸ਼ ਵਿਚ ਯਾਦ ਕਰਦੇ ਹਨ। ਫਰਗੁਸਨ,ਅੋਕਲੈਂਡ ਨਿਉਯਾਰਕ, ਅਤੇ ਤਮਾਮ ਅਮਰੀਕਾ ਵਿਚ ਨੌਜਵਾਨ ਅਤੇ ਹੋਰ ਲੋਕ ਮੈਲਕਮ ਦੀ ਸੁਝ ਤੋਂ ਸਿੱਖ ਰਹੇ ਹਨ।ਦੁਨੀਆਂ ਦੇ ਹੋਰ ਲੋਕ ਵੀ ਉਨ੍ਹਾਂ ਨੂੰ ਸਤਕਾਰ ਨਾਲ ਯਾਦ ਕਰਦੇ ਹਨ।ਮੈਲਕਮ ਐਕਸ ਨੂੰ ਆਉਣ ਵਾਲੀਆਂ ਨਸਲਾਂ ਯਾਦ ਰਖੱਣਗੀਆਂ।

 

More

Your Name:
Your E-mail:
Subject:
Comments: