کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਰੱਬਾ ਥੱਲੇ ਆਉਂਦਾ ਕਿਉਂ ਨਹੀਂ

ਰੱਬਾ ਥੱਲੇ ਆਉਂਦਾ ਕਿਉਂ ਨਹੀਂ

ਬਾਬਾ ਨਜਮੀ

December 25th, 2014

 

 

ਹਾਲ ਉਏ ਹਾਲ ਉਏ ਹਾਲ ਉਏ ਰੱਬਾ
ਮਾਰੇ ਸਾਡੇ ਲਾਅਲ ਉਏ ਰੱਬਾ

ਮਾਵਾਂ ਬੋਦੇ ਵਾਹ ਕੇ ਘੱਲੇ
ਸੁਹਣੇ ਬਸਤੇ ਪਾ ਕੇ ਘੱਲੇ
ਫੁੱਲਾਂ ਵਾਂਗੂੰ ਹੱਸਦੇ ਨਿਕਲੇ
ਢਿੱਲੀਆਂ ਟਾਈਆਂ ਕਿਸਦੇ ਨਿਕਲੇ
ਹਾਲ ਉਏ ਹਾਲ ਉਏ ਹਾਲ ਉਏ ਰੱਬਾ

ਹੱਥ ਹਲਾ ਕੇ ਭੈਣਾਂ ਵਲੇ
ਸੰਗੀ ਬੇਲੀ ਰਲ ਕੇ ਚਲੇ
ਮਾਵਾਂ ਪੁਤੱਰ ਜਾਂਦੇ ਵੇਖੇ
ਮੁੜ ਹੈਂ ਘੱਰ ਨੂੰ ਆਂਦੇ ਵੇਖੇ
ਹਾਲ ਉਏ ਹਾਲ ਉਏ ਹਾਲ ਉਏ ਰੱਬਾ

ਰੱਬਾ ਇਹ ਨਿਆਂ ਨਹੀਂ ਤੇਰਾ
ਸ਼ਿਕਵਾ ਸ਼ਿਕਵਾ ਸ਼ਿਕਵਾ ਮੇਰਾ
ਸਾਡੇ ਮੁਸਤਕਬਿਲ ਦੇ ਦੇਵੇ
ਅੱਲਾਹ ਦੀ ਸਹੁੰ ਦਲਦੇ ਦੇਵੇ
ਹਾਲ ਉਏ ਹਾਲ ਉਏ ਹਾਲ ਉਏ ਰੱਬਾ

ਖ਼ੋਰੇ ਕਿਧਰੋਂ ਸ਼ਮਰਾਂ ਜਾਏ
ਬਾਬਾ ਨਜਮੀ ਅੰਦਰ ਆਏ
ਕਿੱਧਰੇ ਵੀ ਨਹੀਂ ਐਵੇਂ ਹੋਇਆ
ਵਿਚ ਬਸ਼ੋਰੇ ਜਿਵੇਂ ਹੋਇਆ
ਹਾਲ ਉਏ ਹਾਲ ਉਏ ਹਾਲ ਉਏ ਰੱਬਾ

ਇਲਮ ਦਾ ਬੂਹਾ ਵੜ ਕੇ ਬੈਠੇ
ਕਾਗ਼ਜ਼ ਕਲਮ ਸੀ ਫੜ ਕੇ ਬੈਠੇ
ਕਲਮਾ ਪੜ੍ਹ ਪੜ੍ਹ ਮਾਰੇ ਸਾਡੇ
ਕਬਰਾਂ ਵਿਚ ਉਤਾਰੇ ਸਾਡੇ
ਹਾਲ ਉਏ ਹਾਲ ਉਏ ਹਾਲ ਉਏ ਰੱਬਾ
ਕੀਹਦਾ ਕੀਹਦਾ ਸੋਗ ਮਨਾਈਏ
ਕੀਹਦੇ ਕੀਹਦੇ ਵਲੇ ਜਾਈਏ
ਕੀਹਦਾ ਕੀਹਦਾ ਦੁਖ ਵਨਡਾਈਏ
ਕਿਹਨੂੰ ਕਿਹਨੂੰ ਜਾ ਦਫ਼ਨਾਈਏ
ਹਾਲ ਉਏ ਹਾਲ ਉਏ ਹਾਲ ਉਏ ਰੱਬਾ

ਅੱਖਾਂ ਦੇ ਖੋਹ ਖ਼ਾਲੀ ਹੋਏ
ਲੋਕੀ ਅੱਜ ਨੇਂ ਏਨਾ ਰੋਏ
ਰੋਂਦਾ ਅਸਾਂ ਜ਼ਮਾਨਾ ਤੱਕਿਆ
ਅਪਣਾ ਅਸਾਂ ਬਿਗਾਨਾ ਤੱਕਿਆ
ਹਾਲ ਉਏ ਹਾਲ ਉਏ ਹਾਲ ਉਏ ਰੱਬਾ

ਜਿਉਂਦੀ ਜਾਣੇ ਮਾਵਾਂ ਮੋਇਆਂ
ਅਨ੍ਹੀਆਂ ਗੁੰਗਿਆਂ ਝੱਲੀਆਂ ਹੋਈਆਂ
ਕੰਧਾਂ ਦੇ ਨਾਲ ਬਾਬਲ ਵਜੇ
ਭੈਣਾਂ ਆਪਣੇ ਸਿਰ ਨਹੀਂ ਕੁੱਜੇ
ਹਾਲ ਉਏ ਹਾਲ ਉਏ ਹਾਲ ਉਏ ਰੱਬਾ

ਅਮਨ ਦੇ ਦਿਲ ਤੇ ਵੱਜੀਆਂ ਛੁਰੀਆਂ
ਜੱਗ ਤੇ ਗਈਆਂ ਖ਼ਬਰਾਂ ਬੁਰੀਆਂ
ਅੱਜ ਦਾ ਦਿਹਾੜਾ ਅੱਤ ਕੁਲਹਨਾ
ਸਦੀਆਂ ਤੀਕਰ ਚੇਤੇ ਰਹਿਣਾ
ਹਾਲ ਉਏ ਹਾਲ ਉਏ ਹਾਲ ਉਏ ਰੱਬਾ

ਕੋਈ ਵੀ ਦਸ਼ਤ ਗਿਰਦ ਨਾ ਛੱਡਣਾ
ਵੜਿਆ ਵਿਚ ਤਾਲੋਂ ਕੱਢਣਾ
ਰੱਬਾ ਥੱਲੇ ਆਉਂਦਾ ਕਿਉਂ ਨਹੀਂ
ਜ਼ਾਲਮ ਨੂੰ ਨੱਥ ਪਾਉਂਦਾ ਕਿਉਂ ਨਹੀਂ
ਹਾਲ ਉਏ ਹਾਲ ਉਏ ਹਾਲ ਉਏ ਰੱਬਾ


 

More

Your Name:
Your E-mail:
Subject:
Comments: