Punjabi Wichaar
کلاسک
وچار پڑھن لئی فونٹ ڈاؤن لوڈ کرو Preview Chanel
    مُڈھلا ورقہ >> ਗੁਰਮੁਖੀ ਵਿਚਾਰ >> ਖਬਰਾਂ ਤੇ ਕਾਲਮ >> ਘੁੰਢ ਦੀ ਥਾਂ ਆਕਸੀਜਨ ਦਾ ਮਾਸਕ

ਘੁੰਢ ਦੀ ਥਾਂ ਆਕਸੀਜਨ ਦਾ ਮਾਸਕ

ਨਸੀਰ ਰਾਣਾ
April 19th, 2008
5 / 5 (1 Votes)

ਵਿਆਹ ਵੱਲੋਂ ਤੁਸੀਂ ਇਹ ਤੇ ਸੁਣਿਆ ਹੀ ਹੋਵੇ ਗਾ ਕਿ ਫ਼ਲਾਣੇ ਦਾ ਵਿਆਹ ਬੜਾ ਜ਼ਬਰਦਸਤ ਯਾਂ ਜ਼ਬਰਦਸਤੀ ਦਾ ਸੀ,ਬਹੁਤ ਵੱਡੀ ਬਾਰਾਤ ਯਾਂ ਵੱਡੇ ਘਰਾਣੇ ਵਿਚ ਹੋਈ ਪਰ ਉਚੇ ਥਾਂ ਤੇ ਨਹੀਂ ਸੁਣੀ ਹੋਵੇਗੀ। ਅੱਜ ਅਸੀਂ ਜਿਸ ਵਿਆਹ ਦਾ ਜ਼ਿਕਰ ਕਰ ਰਹੇ ਹਾਂ ਉਹ ਦੁਨੀਆ ਦਾ ਸਬ ਤੋਂ ਉਚਾ ਵਿਆਹ ਹੈ '' ਉਚੇ ਘਰ'' ਦੀ ਤਾਂ ਨਹੀਂ ਪਰ ''ਉਚੀ ਥਾਂ'' ਅਖਵਾਣ ਦੀ ਸੌ ਫ਼ੀਸਦ ਹੱਕਦਾਰ ਹੈ। ਖਟਮਨਡੋ ਟਾਈਮਜ਼ ਦੀ ਇਕ ਖ਼ਬਰ ਹੈ ਜੋ ਇਕ ਨੇਪਾਲੀ ਜੁੜੇ ਨੇ ਦੁਨੀਆ ਦੇ ਸਬ ਤੋਂ ਉਚੇ ਪਹਾੜ ਤੇ ਵਿਆਹ ਕੀਤਾ। ਲਾੜੇ '' ਪੈਮ ਡੋਰਜੀ ਸ਼ਰਪਾ'' ਨੇ ਭਗਵਾਨ ਦੀ ਕਿਰਪਾ ਨਾਲ ਵੋਹਟੀ '' ਮੋਨ ਮੂਲੇ ਪਾਤੀ'' ਇਸ ਤੋਂ ਪਹਿਲਾਂ ਕਿ ਉਹ ਰੌਲੇ ਪਾਂਦੀ ਘੁੰਢ ਦੀ ਥਾਂ ਉਸ ਦਾ ਆਕਸੀਜਨ ਮਾਸਕ ਹਟਾਇਆ।ਲਾੜਾ ਵੀ ਅਪਣਾ ਮਾਸਕ ਲਾ ਕੇ ਮੁਸਕਾਇਆ ਉਚੀ ਤੋਂ ਉਚੀ ਪਹਾੜੀ ਤੇ ਨੇੜੇ ਤੋਂ ਨੇੜੇ ਆਇਆ, ਦੋਹਵਾਂ ਨੇ ਇਕ ਦੂਜੇ ਨੂੰ ਅਪਣੀ ਅਪਣੀ ਆਕਸੀਜਨ ਦਿੱਤੀ ਰੋਟਰੀ ਕਲੱਬ ਦੇ ਸੌ ਸਾਲਾ ਇਵਰਸਟ ਮੁਹਿਮ ਵਿਚ ਰਲਤੀ ਹੋਰ ਸੰਗੀਆਂ ਨੇ ਡਾਂਸ ਕੀਤਾ। ਲਾੜੇ ਨੇ ਵੋਹਟੀ ਨੂੰ ਪਲਾਸਟਿਕ ਦੇ ਫੁੱਲਾਂ ਦੀ ਮਾਲਾ ਪਾਈ ਤੇ ਮਾਂਗ ਵਿਚ ਸਿੰਦੁਰ ਭਰਿਆ ਤੇ ਬਿਸਤਰੇ ਵਿਚ ਹਵਾ ਭਰੀ, ਲਾੜੇ ਡੋਰ ਜੀ ਨੇ ਕੋਈ ਡੋਰ ਬੰਦ ਕੀਤੇ ਬਿਨਾ ਆਊਟ ਡੋਰ ਹੀ ਅਪਣੀ ਵੋਹਟੀ ਮੋਨ ਦੇ ਨਾਲ ਹਨੀ ਮੋਨ ਮਨਾਇਆ ਤੇ ਹਵਾ ਭਰੇ ਬਿਸਤਰੇ ਵਿਚ '' ਹਵਾ ਹਵਾ'' ਗਾਇਆ।

ਸਾਡਾ ਇਕ ਬੈਲੀ ਕਹਿੰਦਾ ਹੈ ਕਿ ਜਦੋਂ ਤੂੰ ਇਹ ਖ਼ਬਰ ਪੜ੍ਹੀ ਹੈ ਉਨ੍ਹਾਂ ਦਾ ਵੀ ਬੁਲੰਦੀਆਂ ਨੂੰ ਛੂਣ ਨੂੰ ਬੜਾ ਦਿਲ ਚਾਹੁੰਦਾ ਹੈ ਪਰ ਉਨ੍ਹਾਂ ਦੇ ਕਿੱਲੇ ਚਾਹੁਣ ਨਾਲ ਕੀਹ ਹੁੰਦਾ ਹੈ ਕਿਉਂ ਜੋ ਉਨ੍ਹਾਂ ਦੇ ਨਾਲ ਤੇ ਕੋਈ ਸੈਕਿੰਡ ਫ਼ਲੋਰ ਤੀਕਰ ਜਾਵਣ ਲਈ ਤਿਆਰ ਨਹੀਂ ਤੇ ਬੁਲੰਦੀਆਂ ਉਹ ਖੇਹ ਛੂ ਸਕਣਗੇ। ਉਂਜ ਉਨ੍ਹਾਂ ਦੇ ਖ਼ਿਆਲ ਬੜੇ ਉਚੇ ਹਨ ਉਹ ਆਖਦੇ ਹਨ ਕਿ ਇਕ ਉਨ੍ਹਾਂ ਦਾ ਵਿਆਹ ਹਿਮਾਲਿਆ ਤੇ ਹੋਵੇ ਦੂਜਾ ਨਾਂਗਾ ਪਰਬਤ ਤੇ, ਤੀਜਾ ਮਾਊਂਟ ਇਵਰਸਟ ਤੇ ਚੌਥਾ ਬੇ ਸ਼ੱਕ ਸ਼ਿਮਲਾ ਦੀ ਪਹਾੜੀ ਤੇ ਹੋਵੇ। ਇੰਜ ਜ਼ਿੰਦਗੀ ਦਾ ਮਿਆਰ ਉਚਾ ਨਾ ਹੋਵੇ ਪਰ ਵਿਆਹ ਦਾ ਮਿਆਰ ਉਚਾ ਹੋਸਕਦਾ ਹੈ। ਉਚੇ ਥਾਂ ਤੇ ਵਿਆਹ ਕਰਨ ਨਾਲ ਔਲਾਦ ਵੀ ਉਚੇ ਖ਼ਿਆਲਾਂ ਵਾਲੀ ਜਮੇਗੀ। ਇੰਜ ਦੇ ਵਿਆਹ ਦਾ ਸਬ ਤੋਂ ਬਹੁਤਾ ਫ਼ਿਦਾ ਇਹ ਹੇ ਕਿ ਖ਼ਰਚਾ ਘੱਟ ਤੇ ਚਰਚਾ ਬਹੁਤਾ ਹੁੰਦਾ ਹੈ ਕਿ ਵੇਖੋ ਉਹ ਜਾ ਰਿਹਾ ਹੈ ਉਚੇ ਵਿਆਹ ਕਰਨ ਵਾਲਾ ਮਗਰੋਂ ਕੋਈ ਊਂਚ ਨੀਚ ਹੋ ਜਾਵੇ ਜਿਵੇਂ ਮਾਊਂਟ ਇਵਰਸਟ ਤੇ ਹਨੀ ਮੋਨ ਮਨਾਉਣ ਵਾਲੇ ਨੇਪਾਲੀ ਜੁੜੇ ਵਿਚ ਜ਼ਮੀਨ ਤੇ ਆਉਂਦੀਆਂ ਹੀ ਝੇੜਾ ਹੋ ਗਿਆ।

ਖ਼ਾਵੰਦ ਛੱਡਣਾ ਚਾਹੁੰਦਾ ਹੈ ਪਰ ਬੀਵੀ ਕਹਿੰਦੀ ਹੈ ਜੇ ਛੱਡਣਾ ਹੈ ਤੇ ਉਸੇ ਥਾਂ ਤੇ ਖੜ ਕੇ ਛੱਡ ਜਿਥੇ ਵਿਆਹ ਕੀਤਾ ਸੀ ਤਾਂ ਜੋ ਪਤਾ ਲੱਗੇ ਬੁਲੰਦੀਆਂ ਨੂੰ ਛੂਣਾ ਕੀਹ ਹੁੰਦਾ ਹੈ ਉਂਜ ਇਸ ਫ਼ਾਰਮੂਲੇ ਨੂੰ ਕਨੁਨੀ ਸ਼ਕਲ ਦਿੱਤੀ ਜਾਵੇ ਕਿ ਤਲਾਕ ਵੀ ਸਿਰਫ਼ ਉਸੇ ਥਾਂ ਤੇ ਹੋਸਕਦੀ ਹੈ ਜਿਥੇ ਵਿਆਹ ਤੇ ਦੁਨੀਆ ਵਿੱਚ ਤਲਾਕ ਦੀ ਸ਼ਰਾ ਵਾਹਵਾ ਘੱਟ ਸਕਦੀ ਹੈ ਸਗੋਂ ਇਸ ਵਿਚ ਥੋੜੀਆਂ ਜਿਹੀਆਂ ਸ਼ਰਤਾਂ ਹੋਰ ਵਧਾ ਦਿੱਤੀਆਂ ਜਾਵਣ ਗਈਆਂ ਦੋਹੇਂਫੀਰ ਲਾੜਾ ਵੋਹਟੀ ਬਣ ਕੇ ਉਂਜ ਦੇ ਹਾਲ ਵਿਚ ਉਂਜ ਦੇ ਪਰੋਹਨੀਆਂ ਦੇ ਸਾਹਮਣੇ ਤਲਾਕ ਨਾਵੀਂ ਤੇ ਗਵਾਹਵਾਂ ਦੇ ਸਾਹਮਣੇ ਉਂਜ ਹੀ ਦਸਤਖ਼ਤ ਕਰਨ ਜਿਵੇਂ ਨਿਕਾਹ ਨਾਵੀਂ ਤੇ ਕੀਤੇ ਤੇ ਤਲਾਕ ਦਾ ਕਿਸੇ ਹੱਦ ਤੀਕਰ ਮੁਕਾ ਹੋਸਕਦਾ ਹੈ ਸਗੋਂ ਇਸ ਇਕੱਠ ਦੀ ਵੀਡੀਓ ਵੀ ਬਣੇ ਤੇ ਫ਼ੋਟੋ ਵੀ ਤੇ ਪਰੋਹਨੀਆਂ ਨੂੰ ਖਾਣਾ ਵੀ ਖਵਾਣਾ ਪਵੇ। ਯਾਨੀ ਵਿਆਹ ਕਰ ਕੇ ਇੰਜ ਫਸੇ ਕੇ ਨਿਕਲ ਨਾ ਸਕੇ। ਪੁਰਾਣੇ ਵੇਲਿਆਂ ਵਿਚ ਸ਼ਾਮਿਆਨੇ ਤੇ ਤੰਬੂ ਵਿਚ ਜਿਸ ਨੇ ਵਿਆਹ ਕੀਤਾ ਹੋਵੇ ਗਾ ਇਸ ਲਈ ਤਾਂ ਕੋਈ ਮਸਅਲਾ ਨਹੀਂ ਜਿਥੇ ਵਿਆਹ ਕੀਤਾ ਸੀ ਉਥੇ ਹੀ ਫਿਰ ਤੰਬੂ ਲਾਏ ਜਿਹੜੇ ਜਿਉਂਦੇ ਬੱਚੇ ਉਨ੍ਹਾਂ ਨੂੰ ਸੱਦਿਆ ਜਿਹੜੇ ਨਿਕਲ ਗਏ ਉਨ੍ਹਾਂ ਦੇ ਨਿਆਣਿਆਂ ਨੂੰ ਸੱਦਿਆ ਤੇ ਐਲਾਨ ਤਲਾਕ ਕਰ ਦਿੱਤਾ। ਜ਼ਮੀਨ ਤੇ ਚਿੱਟੀਆਂ ਚਾਨਣੀਆਂ ਤੇ ਲੰਮੇ ਲੰਮੇ ਲਾਲ ਪੀਲੇ ਪੌਣੇ ਵਿਛਾ ਕੇ ਆਲੂ ਗੋਸ਼ਤ ਦੇ ਨਾਲ ਨਾਂ ਤੇ ਮਿੱਠੇ ਲੂਣੇ ਚੌਲ ਖਵਾਏ ਤੇ ਪਰੋਹਨੀਆਂ ਨੂੰ ਜਾਂਦੀਆਂ ਕੀਤਾ।

ਸਬ ਤੋਂ ਬਹੁਤੀ ਅਸਾਨੀ ਉਨ੍ਹਾਂ ਨੂੰ ਹੋਵੇਗੀ ਜਿਨ੍ਹਾਂ ਨੇ ਫ਼ੋਨ ਯਾਂ ਇੰਟਰਨੈੱਟ ਤੇ ਵਿਆਹ ਕੀਤਾ ਹੋਵੇ ਗਾ ਉਨ੍ਹਾਂ ਦੀ ਤਲਾਕ ਤੇ ਇਕ ਫ਼ੋਨ ਕਾਲ ਯਾਂ ਇਕ ਈ ਮੇਲ ਦੀ ਮਾਰ ਹੈ ਜਿਵੇਂ ਈ ਮੇਲ ਤੇ ਮਿਲ ਹੋਇਆ ਸੀ ਇੰਜ ਇਸੇ ਮੇਲ ਰਾਹੀਂ ਮੀਲ ਤੇ ਫ਼ੀ ਮਿਲ ਵੱਖਰੇ ਹੋ ਗਏ। ਹਸਬਾ ਕਨੂੰਨ ਵਾਂਗੂੰ ਜੇ ਇਹ '' ਫਨਸਾ '' ਕਨੂੰਨ ਲੱਗ ਜਾਵੇ ਤੇ ਵਿਆਹ ਵੀ ਸਾਦਗੀ ਨਾਲ ਮਸੀਤਾਂ ਤੇ ਘਰਾਂ ਵਿੱਚ ਹੋਵਣ ਲੱਗਣਗੇ ਤਾਂ ਜੋ ਜੇ ਰੱਬ ਨਾ ਕਰੇ ਤਲਾਕ ਦੇਣਾ ਪੈ ਜਾਵੇ ਤੇ ਘਰ ਦਾ ਮੁਆਮਲਾ ਘਰ ਵਿੱਚ ਹੀ ਨਿੱਬੜ ਜਾਵੇ ਤੇ ਬਹੁਤੇ ਤੋਂ ਬਹੁਤਾ ਮਸੀਤ ਤੀਕਰ ਦੌੜ ਲਾਵਣੀ ਪਵੇ।

ਗੋਰੇ ਗੋਰਿਆਂ ਨੂੰ ਤੇ ਪਹਿਲਾਂ ਵੀ ਕੋਈ ਮਸਅਲਾ ਨਹੀਂ ਉਹ ਤੇ ਆਈ ਲੋ ਯੂ, ਆਈ ਲੋ ਯੂ ਕਰ ਕੇ ਨਾਲ ਰਹਿਣ ਲਗਦੇ ਹਨ ਤੇ ਐਫ਼ ਵਾਲੀ ਗਾਲ ਕਿੱਡ ਕੇ ਵਖ ਹੋ ਜਾਂਦੇ ਹਨ। ਮਰਦ ਔਰਤ ਇਕ ਦੂਜੇ ਤੋਂ ਅੱਕ ਜਾਂਦੇ ਹਨ ਤੇ ਮਰਦ ਮਰਦ ਦੇ ਨਾਲ ਤੇ ਔਰਤ ਔਰਤ ਦੇ ਨਾਲ ਰਹਿਣ ਲਗਦੀ ਹੈ। ਉਨ੍ਹਾਂ ਤੋਂ ਵੀ ਦਿਲ ਭਰ ਜਾਵੇ ਤੇ ਕੁੱਤਾ ਯਾ ਬਲੀ ਰੱਖ ਲੈਂਦੇ ਹਨ ਸਗੋਂ ਇਹ ਆਖਣਾ ਬਹੁਤਾ ਚੰਗਾ ਹੋਵੇ ਗਾ ਕਿ ਜਦੋਂ ਇਨਸਾਨ ਕੋਈ ਉਨ੍ਹਾਂ ਨੂੰ ਆਪਣੇ ਨਾਲ ਰੱਖਣ ਨੂੰ ਤਿਆਰ ਨਹੀਂ ਹੁੰਦਾ ਤੇ ਕੁੱਤਾ ਯਾ ਬਲੀ ਉਨ੍ਹਾਂ ਨੂੰ ਆਪਣੇ ਨਾਲ ਰੱਖ ਲੈਂਦੇ ਹਨ।

ਸਾਡੇ ਏਥੇ ਕੁੱਤਿਆਂ ਨਾਲ ਕੁੱਤਿਆਂ ਵਰਗਾ ਸਲੋਕ ਕੀਤਾ ਜਾਂਦਾ ਹੈ ਤੇ ਫਿਰ ਉਨ੍ਹਾਂ ਤੋਂ ਇਹ ਆਸ ਲਾਈ ਜਾਂਦੀ ਹੇ ਜੋ ਉਹ ਵਢੀਪੇ ਦਾ ਆਸਰਾ ਬਣਨਗੇ। ਦੂਜੇ ਪਾਸੇ ਔਰਤਾਂ ਤੇ ਮਰਦਾਂ ਵਿੱਚ ਅੱਜਕਲ੍ਹ ਬੜੀ ਕਾਲ੍ਹੀ ਨਾਲ ਜਿਣਸ ਦੀ ਬਦਲੀ ਦਾ ਰਜਹਾਨ ਵਰ੍ਹ ਰਿਹਾ ਹੈ। ਮਰਦ ਅਪਣੀ ਮਰਦਾਨਗੀ ਤੇ ਔਰਤ ਅਪਣੀ ਦੋਸ਼ੀਜ਼ਗੀ ਤੋਂ ਸਤ ਕੇ ਕੰਧ ਦੇ ਉਸ ਪਾਰ ਦਾ ਸਵਾਦ ਲੈਣ ਲਈ ਜਿਣਸ ਬਦਲਣ ਲੱਗ ਪਏ ਹਨ। ਇਕ ਅਖ਼ਬਾਰੀ ਖ਼ਬਰ ਮੂਜਬ ਹਿੰਦੁਸਤਾਨ ਦੇ ਇਲਾਕੇ ਕੀਰਾਲਾ ਵਿਚ ਦੋ ਕੁੜੀਆਂ (ਲੀਲ ਤੇ ਰਜਨੀ) ਆਪੋ ਵਿਚ ਬੜੀਆਂ ਪਕੀਆਂਸਹੀਲੀਆਂ ਸਨ ਉਨ੍ਹਾਂ ਵਿਚ ਏਨਾ ਪਿਆਰ ਸੀ ਕਿ ਕਿਸੇ ਮਰਦ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸਨ ਦੋਹਵਾਂ ਨੇ ਆਪੋ ਵਿਚ ਵਿਆਹ ਕਰਨ ਲਈ ਅਦਾਲਤ ਵਿਚ ਦਰਖ਼ਵਾਸਤ ਦਿੱਤੀ ਜਿਨੂੰ ਰੱਦ ਦਿੱਤਾ ਗਿਆ ਕਿ ਦੋ ਕੁੜੀਆਂ ਦੇ ਆਪੋ ਵਿਚ ਵਿਆਹ ਕਰਨ ਦੀ ਕਨੂੰਨ ਵਿਚ ਕੋਈ ਗੁੰਜਾਇਸ਼ ਨਹੀਂ। ਅਖ਼ੀਰ ਇਕ ਨੇ ਦੂਜੀ ਦੀ ਫ਼ਰਮਾਇਸ਼ ਤੇ ਅਪਣੀ ਜਿਣਸ ਬਦਲਵਾ ਲਈ ਤਾਂ ਜੋ ਦੋਹਵਾਂ ਦਾ ਵਿਆਹ ਹੋ ਜਾਵੇ ਪਰ ਜਦੋਂ ਲੀਲਾ ਨੇ ਰਜਨੀ ਦੀ ਖ਼ਾਤਿਰ ਅਪਣੀ ਜਿਣਸ ਬੱਦਲਵਾਈ ਤੇ ਰਜਨੀ ਦਾ ਕਿਸੇ ਅਸਲ ਮਰਦ ਨਾਲ ਰਾਬਤਾ ਹੋ ਗਿਆ ਤੇ ਉਹਨੇ ਲੀਲਾ ਦੇ ਨਾਲ ਵਿਆਹ ਤੋਂ ਇਨਕਾਰ ਕਰ ਦਿੱਤਾ ਕਿ ਨਿਕਲ ਮਰਦ ਵੀ ਕੋਈ ਮਰਦ ਹੁੰਦਾ ਹੈ।

ਇਹਨੂੰ ਕਹਿੰਦੇ ਹਨ ਕਿ '' ਸਾਡੀ ਵਾਰੀ ਆਈ ਤੇ ਯਾਰਾਂ ਦੇ ਛੋਲੇ ਮੁੱਕ ਗਏ'' ਹਨ ਵਿਚਾਰੀ ਲੀਲਾ ਬਣ ਕੇ ਨੀਲਾ ਪੀਲਾ ਫਿਰ ਰਹੀ ਹੈ ਸਗੋਂ ਹਨ ਫਿਰ ਰਿਹਾ ਹੈ ਕਲਾ ਬਜਾਏ ਇਸ ਦੇ ਕਿ ਲੀਲਾ ਦੇ ਨਾਲ ਰਜਨੀ ਅਗਨੀ ਦੇ ਫਿਰੇ ਲੈਂਦੀ ਉਸ ਤੋਂ ਮੂੰਹ ਫਿਰ ਗਈ। ਸੁਣਿਆ ਹੈ ਇਨਸਾਫ਼ ਲਈ ਲੀਲਾ ਨੇ ਅਦਾਲਤ ਦਾ ਬੂਹਾ ਖੜਕਾਇਆ ਹੈ ਕਿ ਉਹਨੂੰ ਰਜਨੀ ਵਾਪਸ ਦਵਾਈ ਜਾਵੇ ਕਿਉਂ ਜੋ ਉਹ ਉਸ ਦੇ ਬਿਨਾ ਰਹਿ ਨਹੀਂ ਸਕਦੀ ਸੀ ਨਾ ਹੁਣ ਰਹਿ ਸਕਦਾ ਹੈ। ਹੁਣ ਵੇਖੋ ਕਿ ਇਸ ਅਨੋਖੇ ਕਿਸ ਦਾ ਅਦਾਲਤ ਕੀਹ ਫ਼ੈਸਲਾ ਕਰਦੀ ਹੈ। ਸਾਡੇ ਇੱਕ ਬੈਲੀ ਨੇ ਇਸ ਤੇ ਤਬਸਰਾ ਕਰਦਿਆਂ ਹੋਇਆਂ ਆਖਿਆ ਕਿ ਜਿਵੇਂ ਰਜਨੀ ਨੇ ਲੀਲਾ ਨੂੰ ਦੋਸ਼ੀਜ਼ਗੀ ਤੋਂ ਵਿਹਲੀਆਂ ਕੀਤਾ ਇੰਜ ਅਦਾਲਤੀ ਹੁਕਮ ਹੇਠ ਰਜਨੀ ਦੀ ਵੀ ਜਿਣਸ ਬਦਲਵਾ ਕੇ ਉਹਨੂੰ ਮੁੰਡਾ ਬਣਾ ਦਿੱਤਾ ਜਾਵੇ ਤਾਂ ਜੋ ਕੁਲ ਦੀਆਂ ਸਹੇਲੀਆਂ ਅੱਜ ਦੇ ਚੰਗੇ ਸੰਗੀ ਬਣ ਕੇ ਨਾਲ ਰਹਿ ਸਕਣ ਤੇ ਫਿਰ ਤੋਂ ਇਕ ਦੂਜੇ ਦਾ ਗ਼ਮ ਵੰਢ ਸਕਣ ਤੇ ਰਲ ਕੇ ਤੀਜੇ ਨੂੰ ਝਾੜਾਂ ਪਾ ਸਕਣ।Share |


 

Depacco.com


 

 

Support Wichaar

Subscribe to our mailing list
نجم حسین سیّد
پروفیسر سعید بُھٹا
ناول
کہانیاں
زبان

 

Site Best Viewd at 1024x768 Pixels